ਹੁਸ਼ਿਆਰਪੁਰ : ਫੌਜ 'ਚ ਭਰਤੀ ਹੋਣਾ ਨੌਜਵਾਨਾਂ ਦਾ ਸੁਪਨਾ ਹੁੰਦਾ ਹੈ ਜਿਸ ਲਈ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਜਦੋਂ ਗੱਲ ਅਮਰੀਕਾ ਦੀ ਫੌਜ ਵਿਚ ਭਰਤੀ ਦੀ ਹੋਵੇ ਤੇ ਫਿਰ ਤਾਂ ਗੱਲ ਹੀ ਵੱਖਰੀ ਹੋ ਜਾਂਦੀ ਹੈ। ਅਜਿਹਾ ਹੀ ਇਕ ਚਮਕਦਾ ਸਿਤਾਰਾ ਇਬਾਦਤ ਪ੍ਰੀਤ ਸਿੰਘ ਢੱਟ ਹੈ, ਜਿਸਨੇ ਅਮਰੀਕਾ ਦੀ ਫੌਜ ਵਿਚ ਭਰਤੀ ਹੋ ਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ। 19 ਸਾਲਾ ਨੌਜਵਾਨ ਇਬਾਦਤ ਪ੍ਰੀਤ ਸਿੰਘ ਪਿੰਡ ਪੁਰ ਹੀਰਾਂ ਦਾ ਰਹਿਣ ਵਾਲਾ ਹੈ। ਟੇ੍ਰਨਿੰਗ ਮੁਕੰਮਲ ਕਰ ਕੇ ਉਹ USA ਦੀ ਫੌਜ ਵਿਚ ਸ਼ਾਮਲ ਹੋ ਗਿਆ ਹੈ। ਇਬਾਦਤ ਪ੍ਰੀਤ ਸਿੰਘ ਨੇ ਆਪਣੀ ਮੁੱਢਲੀ ਵਿੱਦਿਆ ਸੈਂਟ ਸੋਲਜਰ ਹਾਈ ਸਕੂਲ, ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ ਅਤੇ ਕੁਝ ਸਮਾਂ ਦਸ਼ਮੇਸ਼ ਅਕੈਡਮੀ ਆਨੰਦਪੁਰ ਸਾਹਿਬ ਵਿਚ ਵੀ ਗੁਜਾਰਿਆ। ਇਬਾਦਤ ਪ੍ਰੀਤ ਸਿੰਘ ਢੱਟ ਦਾ ਜੱਦੀ ਪਿੰਡ ਕੰਧਾਲੀ ਨਾਰੰਗ ਪੁਰ ਹੈ। ਇਸ ਦੇ ਪਿਤਾ ਮਸ਼ਹੂਰ ਪੰਜਾਬੀ ਗਜ਼ਲਕਾਰ ਇਕਵਿੰਦਰ ਸਿੰਘ ਢੱਟ ਅਤੇ ਮਾਤਾ ਚਰਨਜੀਤ ਕੌਰ ਢੱਟ, ਦੋਵੇਂ ਪੰਜਾਬ ਸਿੱਖਿਆ ਵਿਭਾਗ ਵਿਚੋਂ ਸੇਵਾ ਮੁਕਤ ਹਨ। ਇਬਾਦਤ ਪ੍ਰੀਤ ਸਿੰਘ ਢੱਟ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਦੀ ਕਾਮਯਾਬੀ ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਅਤੇ ਪੂਰੇ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ।


ਇਹ ਵੀ ਪੜ੍ਹੋ : Farmer Protest : ਕਿਸਾਨ ਵਿਰੋਧੀ ਪੋਸਟਾਂ ਪਾਉਣ 'ਤੇ ਕੰਗਨਾ ਰਣੌਤ ਮੁੰਬਈ ਪੁਲਿਸ ਥਾਣੇ 'ਚ ਹੋਈ ਪੇਸ਼


ਕਿਸਾਨ ਵਿਰੋਧੀ ਰਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁੰਬਈ ਦੀ ਖਾਰ ਪੁਲਿਸ ਸਾਹਮਣੇ ਪੇਸ਼ ਹੋਈ। ਜਿਥੇ ਪੁਲਿਸ ਨੇ ਕੰਗਨਾ ਤੋਂ ਸਿੱਖ ਵਿਰੋਧੀ ਪੋਸਟ ਮਾਮਲੇ 'ਚ ਪੁੱਛਗਿੱਛ ਕੀਤੀ। ਹਾਲਾਂਕਿ ਮੁੰਬਈ ਪੁਲਿਸ ਨੇ ਕੰਗਨਾ ਨੂੰ 22 ਦਸੰਬਰ ਨੂੰ ਹਾਜ਼ਰ ਹੋਣ ਲਈ ਕਿਹਾ ਸੀ ਪਰ ਕੰਗਨਾ ਨਹੀਂ ਆਈ। ਜਿਸ ਤੋਂ ਬਾਅਦ ਅੱਜ ਕੰਗਨਾ ਨੇ ਮੁੰਬਈ ਦੇ ਖਾਰ ਪੁਲਿਸ ਥਾਣੇ ਦਾ ਰੁਖ ਕੀਤਾ।ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਪੋਸਟ ਪਾ ਕੇ ਕਿਸਾਨੀ ਅੰਦੋਲਨ ਨੂੰ ਇਕ ਵੱਖਵਾਦੀ ਸਮੂਹ ਨਾਲ ਜੋੜਿਆ ਸੀ। ਜਿਸ ਦੇ ਸਬੰਧ 'ਚ ਉਸ ਖਿਲਾਫ ਐੱਫਆਈਆਰ ਦਰਜ ਹੋਈ। ਜਿਸ ਨੂੰ ਲੈ ਕੇ ਉਸ ਨੇ ਮੁੰਬਈ ਪੁਲਿਸ ਸਾਹਮਣੇ ਪੇਸ਼ ਹੋਣਾ ਸੀ। ਪੁਲਿਸ ਨੇ ਇਸ ਮਹੀਨੇ ਦੇ ਸ਼ੁਰੂ 'ਚ ਉਸ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਸੀ।