CM ਤੇ ਮੰਤਰੀਆਂ ਦਾ ਜੇ ਫੋਟੋ ਸੈਸ਼ਨ ਖ਼ਤਮ ਹੋ ਗਿਆ ਹੋਵੇ ਤਾਂ ਹੜ੍ਹ ਪੀੜਤ ਲੋਕਾਂ ਵੱਲ ਵੀ ਧਿਆਨ ਕਰ ਲਓ-ਬਾਦਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 2-2 ਫੁੱਟ ਪਾਣੀ ਵਿੱਚ ਖੜ੍ਹੇ ਹੋ ਕੇ ਕਈ ਫੋਟੋਆਂ ਹੋ ਗਈਆਂ ਹਨ, ਬਹੁਤ ਪ੍ਰਚਾਰ ਹੋ ਗਿਆ ਹੈ। ਫੋਟੋ ਸੈਸ਼ਨ ਖਤਮ ਹੋ ਗਿਆ ਤਾਂ ਉਹ ਵੀ ਲੋਕਾਂ ਵੱਲ ਵੀ ਧਿਆਨ ਦੇ ਲਵੋ
Punjab News: ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 2-2 ਫੁੱਟ ਪਾਣੀ ਵਿੱਚ ਖੜ੍ਹੇ ਹੋ ਕੇ ਫੋਟੋਆਂ ਖਿਚਵਾਉਣ ਦਾ ਸੈਸ਼ਨ ਖਤਮ ਹੋ ਗਿਆ ਹੈ ਤਾਂ ਉਹ ਹੜ੍ਹ ਪ੍ਰਭਾਵਿਤ ਲੋਕਾਂ ਦਾ ਵੀ ਧਿਆਨ ਰੱਖਣ। ਵੀਡੀਓ ਪੋਸਟ ਕਰਕੇ ਉਸ ਨੇ ਦੋਸ਼ ਲਾਇਆ ਹੈ ਕਿ ਜਿਸ ਬੰਨ੍ਹ ਦਾ ਉਸ ਨੂੰ ਡਰ ਸੀ ਸ਼ਨੀਵਾਰ ਸਵੇਰੇ ਟੁੱਟ ਗਿਆ।
ਹਰਸਿਮਰਤ ਕੌਰ ਨੇ ਕਿਹਾ ਕਿ 13 ਜੁਲਾਈ ਨੂੰ ਮਾਨਸਾ ਅਤੇ ਫਤਿਹਾਬਾਦ ਦੀ ਸਰਹੱਦ 'ਤੇ ਉਨ੍ਹਾਂ ਲਾਈਵ ਕਾਲ ਕਰਕੇ ਪ੍ਰਸ਼ਾਸਨ ਨੂੰ ਘੱਗਰ ਡੈਮ ਵੱਲ ਧਿਆਨ ਦੇਣ ਲਈ ਸੁਚੇਤ ਕੀਤਾ ਸੀ। ਜਿਸ ਤਰੀਕੇ ਨਾਲ ਇਸ ਵਿਚ ਪਾਣੀ ਆ ਰਿਹਾ ਹੈ, ਉਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਪਰ ਅਫਸੋਸ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ 4 ਦਿਨਾਂ ਬਾਅਦ ਸ਼ਨੀਵਾਰ ਸਵੇਰੇ 5 ਵਜੇ ਚਾਂਦਪੁਰਾ ਬੰਨ੍ਹ ਟੁੱਟ ਗਿਆ ਅਤੇ ਪੂਰਾ ਇਲਾਕਾ ਪਾਣੀ ਵਿਚ ਡੁੱਬ ਗਿਆ।
ਪੰਜਾਬ ਸਰਕਾਰ ਹੜ੍ਹਾਂ ਦੀ ਰੋਕਥਾਮ ਲਈ ਲੋੜੀਂਦੇ ਉਪਰਾਲੇ ਕਰਨ ਵਿੱਚ ਬਿਲਕੁਲ ਨਾਕਾਮ ਸਾਬਿਤ ਹੋਈ ਹੈl #PunjabFloods@BhagwantMann #PunjabFloods2023 pic.twitter.com/08YbAginB3
— Harsimrat Kaur Badal (@HarsimratBadal_) July 15, 2023
ਹਰਸਿਮਰਤ ਕੌਰ ਨੇ ਕਿਹਾ ਕਿ ਨਾ ਤਾਂ ਐਨਡੀਆਰਐਫ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਨਾ ਹੀ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਮੌਕੇ ’ਤੇ ਪੁੱਜਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 2-2 ਫੁੱਟ ਪਾਣੀ ਵਿੱਚ ਖੜ੍ਹੇ ਹੋ ਕੇ ਕਈ ਫੋਟੋਆਂ ਹੋ ਗਈਆਂ ਹਨ, ਬਹੁਤ ਪ੍ਰਚਾਰ ਹੋ ਗਿਆ ਹੈ। ਫੋਟੋ ਸੈਸ਼ਨ ਖਤਮ ਹੋ ਗਿਆ ਤਾਂ ਉਹ ਵੀ ਲੋਕਾਂ ਵੱਲ ਵੀ ਧਿਆਨ ਦੇ ਲਓ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।