ਕੁੰਵਰ ਪ੍ਰਤਾਪ ਨੇ ਦੱਸਿਆ ਕਿ ਐਸਆਈਟੀ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਵਡੇਰੀ ਉਮਰ ਕਾਰਨ ਰਿਆਇਤ ਦੇ ਰਹੀ ਹੈ ਅਤੇ ਉਨ੍ਹਾਂ ਦੀ ਸਹੂਲਤ ਮੁਤਾਬਕ ਜਿੱਥੇ ਉਹ ਕਹਿਣਗੇ ਆਉਂਦੀ 16 ਨਵੰਬਰ ਨੂੰ ਉੱਥੇ ਹੀ ਜਾ ਕੇ ਸਵਾਲ-ਜਵਾਬ ਕੀਤੇ ਜਾਣਗੇ। ਉਨ੍ਹਾਂ ਅਕਸ਼ੈ ਕੁਮਾਰ ਵੱਲੋਂ ਟਵਿੱਟਰ 'ਤੇ ਜਾਰੀ ਕੀਤੇ ਆਪਣੇ ਹਲਫ਼ਨਾਮੇ ਬਾਰੇ ਕਿਹਾ ਕਿ ਉਨ੍ਹਾਂ ਨੂੰ ਐਸਆਈਟੀ ਸਨਮੁਖ ਪੇਸ਼ ਹੋਣਾ ਹੀ ਪਵੇਗਾ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਾਨੂੰਨ ਮੁਤਾਬਕ ਕਾਰਵਾਈ ਵੀ ਆਰੰਭੀ ਜਾਵੇਗੀ।
ਇਹ ਵੀ ਪੜ੍ਹੋ: ਬੇਅਦਬੀਆਂ ਤੇ ਗੋਲ਼ੀਕਾਂਡ: ਅਕਸ਼ੇ ਕੁਮਾਰ ਤੇ ਬਾਦਲ ਪਿਓ ਪੁੱਤ ਤੋਂ ਪੁੱਛਗਿੱਛ ਕਰੇਗੀ SIT
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਆਈਜੀ ਕੁੰਵਰ ਪ੍ਰਤਾਪ ਨੇ ਦੱਸਿਆ ਕਿ ਟਵਿੱਟਰ 'ਤੇ ਅਕਸ਼ੈ ਵੱਲੋਂ ਜਾਰੀ ਕੇ ਹਲਫ਼ੀਆ ਬਿਆਨ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਨੂੰ ਐਸਆਈਟੀ ਸਨਮੁਖ ਪੇਸ਼ ਹੋਣਾ ਹੀ ਪਵੇਗਾ।
ਜ਼ਿਕਰਯੋਗ ਹੈ ਕਿ ਐਸਆਈਟੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਪੇਸ਼ ਹੋਣ ਲਈ ਸੰਮਣ ਭੇਜੇ ਗਏ ਹਨ। ਤਿੰਨਾਂ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਾਮਲੇ 'ਚੋਂ ਰਿਆਇਤ ਦਿੱਤੀ ਗਈ ਹੈ।