Barnala news: ਟਰਾਈਡੈਂਟ ਕੰਪਨੀ 'ਤੇ ਇਨਕਮ ਟੈਕਸ ਦੀ ਵੱਡੀ ਛਾਪੇਮਾਰੀ, ਬਰਨਾਲਾ ਅਤੇ ਧੌਲਾ 'ਚ 250 ਗੱਡੀਆਂ ਨਾਲ ਪਹੁੰਚੀਆਂ ਟੀਮਾਂ, ਜਾਂਚ ਜਾਰੀ
Barnala news: ਬਰਨਾਲਾ ਅਤੇ ਧੌਲਾ ਵਿਖੇ ਸਥਿਤ ਫ਼ੈਕਟਰੀਆਂ ਉੱਤੇ ਵੀ ਆਈਟੀ ਵਿਭਾਗ ਨੇ ਰੇਡ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲੁਧਿਆਣਾ, ਹਰਿਆਣਾ ਦੇ ਸਿਰਸਾ ਅਤੇ ਮੱਧਪ੍ਰਦੇਸ਼ ਦੇ ਬੁਦਨੀ ਵਿਖੇ ਆਈਟੀ ਦੀ ਟਰਾਈਡੈਂਟ ਉੱਤੇ ਛਾਪੇਮਾਰੀ ਹੋਈ ਹੈ। ਦੇਸ਼ ਭਰ ਵਿੱਚ ਇਨਕਮ ਟੈਕਸ ਦੀਆਂ 35 ਟੀਮਾਂ ਇਸ ਰੇਡ ਵਿੱਚ ਸ਼ਾਮਲ ਹਨ।
Barnala news: ਉਦਯੋਗਿਕ ਖੇਤਰ ਵਿੱਚ ਵੱਡਾ ਨਾਮਣਾ ਖੱਟਣ ਵਾਲੀ ਟ੍ਰਾਈਡੈਂਟ ਕੰਪਨੀ ਉੱਤੇ ਅੱਜ ਸਵੇਰ ਤੋਂ ਹੀ ਇਨਕਮ ਟੈਕਸ ਵਲੋਂ ਵੱਡੀ ਰੇਡ ਕੀਤੀ ਗਈ ਹੈ। ਕੰਪਨੀ ਦੇ ਦੇਸ਼ ਭਰ ਵਿੱਚ ਅਲੱਗ-ਅਲੱਗ ਥਾਵਾਂ 'ਤੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵਲੋਂ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।
ਉੱਥੇ ਹੀ ਬਰਨਾਲਾ ਅਤੇ ਧੌਲਾ ਵਿਖੇ ਸਥਿਤ ਫ਼ੈਕਟਰੀਆਂ ਉੱਤੇ ਵੀ ਆਈਟੀ ਵਿਭਾਗ ਨੇ ਰੇਡ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲੁਧਿਆਣਾ, ਹਰਿਆਣਾ ਦੇ ਸਿਰਸਾ ਅਤੇ ਮੱਧਪ੍ਰਦੇਸ਼ ਦੇ ਬੁਦਨੀ ਵਿਖੇ ਆਈਟੀ ਦੀ ਟਰਾਈਡੈਂਟ ਉੱਤੇ ਛਾਪੇਮਾਰੀ ਹੋਈ ਹੈ। ਦੇਸ਼ ਭਰ ਵਿੱਚ ਇਨਕਮ ਟੈਕਸ ਦੀਆਂ 35 ਟੀਮਾਂ ਇਸ ਰੇਡ ਵਿੱਚ ਸ਼ਾਮਲ ਹਨ।
ਬਰਨਾਲਾ ਦੇ ਸੰਘੇੜਾ ਵਿਖੇ ਸਥਿਤ ਫ਼ੈਕਟਰੀ ਵਿੱਚ ਸਵੇਰੇ ਕਰੀਬ 150 ਗੱਡੀਆਂ ਨਾਲ ਇਨਕਮ ਟੈਕਸ ਦੀ ਟੀਮ ਪਹੁੰਚੀ। ਟੀਮ ਦੇ ਨਾਲ ਪੈਰਾਮਿਲਟਰੀ ਫ਼ੋਰਸ ਵੀ ਮੌਜੂਦ ਹੈ, ਜੋ ਫ਼ੈਕਟਰੀ ਦੇ ਅੰਦਰ ਅਤੇ ਬਾਹਰ ਤੈਨਾਤ ਕੀਤੀ ਗਈ ਹੈ।
ਬਾਹਰ ਤੋਂ ਕਿਸੇ ਵੀ ਵਿਅਕਤੀ ਨੂੰ ਫ਼ੈਕਟਰੀ ਦੇ ਅੰਦਰ ਜਾਣ ਦੀ ਇਜ਼ਾਜ਼ਤ ਨਹੀਂ ਹੈ। ਬਰਨਾਲਾ ਵਿਖੇ ਮੁੱਖ ਫ਼ੈਕਟਰੀ ਤੋਂ ਇਲਾਵਾ ਕੰਪਨੀ ਦੇ ਕੋਵਿਡ ਕੇਅਰ ਸੈਂਟਰ ਅਤੇ ਸ਼ੌਪਿੰਗ ਮਾਲ ਵਿਖੇ ਆਈਟੀ ਦੀਆਂ ਟੀਮਾਂ ਮੌਜੂਦ ਹਨ।
ਇਹ ਵੀ ਪੜ੍ਹੋ: Sangrur News: ਇਜਲਾਸ ਤੇ ਬਹਿਸ ਨੂੰ ਲੈ ਕੇ ਮਾਨ ਦਾ ਸਟੈਂਡ, ਕਿਹਾ-ਇਨ੍ਹਾਂ ਦੇ ਹੱਥ ਪੰਜਾਬੀਆਂ ਦੇ ਖੂਨ ਨਾਲ ਰੰਗੇ ਹੋਏ
ਆਈਟੀ ਵਿਭਾਗ ਵਲੋਂ ਹਰ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਦਫ਼ਤਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਥੇ ਬਰਨਾਲਾ ਤੋਂ 12 ਕਿਲੋਮੀਟਰ ਦੂਰ ਮਾਨਸਾ ਰੋਡ 'ਤੇ ਪਿੰਡ ਧੌਲਾ ਵਿਖੇ ਵੀ ਟ੍ਰਾਈਡੈਂਟ ਦੀ ਫ਼ੈਕਟਰੀ 'ਤੇ ਟਰਾਈਡੈਂਟ ਦੀ ਟੀਮ 100 ਗੱਡੀਆਂ ਨਾਲ ਪਹੁੰਚੀ ਹੋਈ ਹੈ।
ਹਰ ਜਗ੍ਹਾ ਪੂਰੀ ਬਾਰੀਕੀ ਨਾਲ ਦਸਤਾਵੇਜਾਂ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਆਈਟੀ ਦੀ ਇਸ ਰੇਡ ਦੇ ਕਾਰਨਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ।
ਜ਼ਿਕਰਯੋਗ ਹੈ ਕਿ ਟ੍ਰਾਈਡੈਂਟ ਗਰੁੱਪ ਕੱਪੜਾ, ਤੌਲੀਆ, ਧਾਗਾ, ਕਾਗਜ਼ ਅਤੇ ਕੈਮੀਕਲ ਦੇ ਉਦਯੋਗ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਦੇ ਮਾਲਕ ਰਜਿੰਦਰ ਗੁਪਤਾ ਭਾਰਤ ਸਰਕਾਰ ਵਲੋਂ ਪਦਮ ਸ੍ਰੀ ਨਾਲ ਵੀ ਨਿਵਾਜ਼ੇ ਜਾ ਚੁੱਕੇ ਹਨ।
ਉੱਥੇ ਉਹ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪਲੈਨਿੰਗ ਬੋਰਡ ਦੇ ਵਾਈਸ ਚੇਅਰਮੈਨ ਦੇ ਤੌਰ 'ਤੇ ਵੀ ਨਿਯੁਕਤ ਹਨ। ਇਸ ਰੇਡ ਦਾ ਪਤਾ ਲੱਗਦਿਆਂ ਹੀ ਬਰਨਾਲਾ ਸ਼ਹਿਰ ਵਿੱਚ ਚਰਚਾ ਦਾ ਮਾਹੌਲ ਗਰਮ ਹੈ।