PUNBUS and PRTC Strike: ਅਜੇ ਵੀ ਜਾਰੀ ਹੈ ਪਨਬਸ ਅਤੇ ਪੀਆਰਟੀਸੀ ਵਰਕਰਾਂ ਦੀ ਹੜਤਾਲ, ਜਾਣੋ ਆਖਰ ਕੀ ਹੈ ਮੰਗ
Punjab Roadways Strike: ਮੁਖ ਮੰਤਰੀ ਪੰਜਾਬ ਵਲੋਂ ਪਨਬਸ ਅਤੇ ਪੀਅਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ ਨਾਲ ਮੁਲਾਕਾਤ ਦਾ ਸਮਾਂ ਦੇਣ ਤੋਂ ਬਾਅਦ ਵੀ ਮੁਲਾਜ਼ਮਾਂ ਵਲੋਂ ਹੜਤਾਲ ਜਾਰੀ ਹੈ।
ਗੁਰਦਾਸਪੁਰ: ਪੰਜਾਬ 'ਚ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਜ਼ਮਾਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਹੈ। ਪਨਬਸ ਅਤੇ ਪੀਅਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ ਵਲੋਂ ਬੀਤੇ ਕੱਲ੍ਹ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖਿਲਾਫ ਸੰਗਰਸ਼ ਦਾ ਐਲਾਨ ਕਰਦਿਆਂ ਮੁਕੰਮਲ ਤੌਰ ਤੇ ਆਪਣਾ ਕੰਮ ਬੰਦ ਕੀਤਾ ਹੋਇਆ ਹੈ।
ਪੰਜਾਬ ਭਰ ਚ ਅਣਮਿਥੇ ਸਮੇ ਦੀ ਹੜਤਾਲ ਜਾਰੀ ਹੈ ਅਤੇ ਅੱਜ ਮੁਖ ਮੰਤਰੀ ਪੰਜਾਬ ਦੇ ਫਾਰਮ ਹਾਊਸ ਦੇ ਘੇਰਾਓ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਪਹਿਲਾਂ ਹੀ ਬੀਤੀ ਦੇਰ ਸ਼ਾਮ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਵਲੋਂ ਇਨ੍ਹਾਂ ਕੰਟ੍ਰੈਕਟ ਵਰਕਰ ਯੂਨੀਅਨ ਨਾਲ 8 ਸਤੰਬਰ ਨੂੰ ਮੀਟਿੰਗ ਕਰਨ ਦੀ ਚਿੱਠੀ ਜਾਰੀ ਕਰ ਦਿੱਤੀ ਗਈ। ਜਿਸ ਨੂੰ ਲੈਕੇ ਅੱਜ ਇਸ ਯੂਨੀਅਨ ਵਲੋਂ ਮੁਖ ਮੰਤਰੀ ਦੇ ਫਾਰਮ ਹਾਊਸ ਦਾ ਘੇਰਾਓ ਕਰਨ ਦਾ ਐਲਾਨ ਤਾਂ ਵਾਪਿਸ ਲੈ ਲਿਆ ਗਿਆ ਪਰ ਉਨ੍ਹਾਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਅਜੇ ਵੀ ਜਾਰੀ ਹੈ।
ਬਟਾਲਾ ਦੇ ਪੰਜਾਬ ਰੋਡਵੇਜ਼ ਡਿਪੋ 'ਤੇ ਧਰਨਾ ਦੇ ਰਹੇ ਪਨਬਸ ਅਤੇ ਪੀਅਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਵਲੋਂ ਉਨ੍ਹਾਂ ਦੀ ਯੂਨੀਅਨ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੂਬਾਈ ਆਗੂ ਮੀਟਿੰਗ 'ਚ ਸ਼ਾਮਿਲ ਹੋਣਗੇ। ਨਾਲ ਹੀ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਅਂਮਿਥੇ ਸਮੇਂ ਲਈ ਐਲਾਨੀ ਗਈ ਇਹ ਹੜਤਾਲ ਵੀ ਜਾਰੀ ਰਹੇਗੀ।
ਆਪਣੀ ਮੁੱਖ ਮੰਗ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਮੁਖ ਮੰਗ ਕੰਟ੍ਰੈਕਟ 'ਤੇ ਭਰਤੀ ਸਾਰੇ ਮੁਲਾਜਿਮ ਰੈਗੂਲਰ ਕੀਤੇ ਜਾਣ ਦੀ ਹੈ। ਜੇਕਰ ਸਰਕਾਰ ਨੇ ਇਹ ਮੰਗ ਨਾਹ ਪੂਰੀ ਕੀਤੀ ਜਾਂ ਹਰ ਵਾਰ ਦੀ ਤਰ੍ਹਾਂ ਅਸ਼ਵਾਸ਼ਨ ਦੇਣ ਦੀ ਗੱਲ ਕੀਤੀ ਤਾ ਉਨ੍ਹਾਂ ਵਲੋਂ ਆਪਣਾ ਸੰਗਰਸ਼ ਪੂਰੇ ਪੰਜਾਬ ਭਰ 'ਚ ਤੇਜ਼ ਕੀਤਾ ਜਾਵੇਗਾ। ਜਿੱਥੇ ਉਹ ਹੁਣ ਦਫਤਰਾਂ 'ਚ ਧਰਨੇ ਦੇ ਰਹੇ ਹਨ ਫਿਰ ਉਹ ਸੜਕਾਂ 'ਤੇ ਆਉਣਗੇ ਅਤੇ ਮੁਖ ਮੰਤਰੀ ਦੀ ਕੋਠੀ ਦਾ ਵੀ ਘੇਰਾਓ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904