Independence Day 2025: ਪੰਜਾਬ CM ਮਾਨ ਨੇ ਫਰੀਦਕੋਟ 'ਚ ਝੰਡਾ ਲਹਿਰਾਇਆ, ਮਾਨ ਨੇ ਕਿਹਾ- ਦੇਸ਼ ਦੀ ਆਜ਼ਾਦੀ 'ਚ 80 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ
ਪੰਜਾਬ ਸਰਕਾਰ ਦਾ ਸੁਤੰਤਰਤਾ ਦਿਵਸ ‘ਤੇ ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਹੋ ਰਿਹਾ ਹੈ। ਇੱਥੇ CM ਭਗਵੰਤ ਮਾਨ ਨੇ ਨਹਿਰੂ ਸਟੇਡੀਅਮ ਵਿੱਚ ਝੰਡਾ ਲਹਿਰਾਇਆ। ਇਸ ਤੋਂ ਬਾਅਦ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ।

ਪੰਜਾਬ ਸਰਕਾਰ ਦਾ ਸੁਤੰਤਰਤਾ ਦਿਵਸ ‘ਤੇ ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਹੋ ਰਿਹਾ ਹੈ। ਇੱਥੇ CM ਭਗਵੰਤ ਮਾਨ ਨੇ ਨਹਿਰੂ ਸਟੇਡੀਅਮ ਵਿੱਚ ਝੰਡਾ ਲਹਿਰਾਇਆ। ਇਸ ਤੋਂ ਬਾਅਦ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ।
ਅਪਣੇ ਭਾਸ਼ਣ ਵਿੱਚ CM ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ 80 ਫ਼ੀਸਦੀ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਹਨ। ਉਸ ਵੇਲੇ ਇੱਥੇ ਲਾਸ਼ਾਂ ਨਾਲ ਭਰੀਆਂ ਰੇਲਗੱਡੀਆਂ ਆਈਆਂ ਸਨ। ਉਨ੍ਹਾਂ ਕਿਹਾ ਕਿ ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਪਈ ਹੈ। ਹੁਣ ਭਾਈਚਾਰੇ ਨੂੰ ਬਣਾਈ ਰੱਖਣ ਲਈ ਮੈਂ ਅਖੀਰੀ ਸਾਹ ਤੱਕ ਮਿਹਨਤ ਕਰਾਂਗਾ।
ਸਵੇਰੇ CM ਮਾਨ ਪਹਿਲਾਂ ਇਤਿਹਾਸਿਕ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ। ਫਿਰ ਉਹ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ।
CM ਨੇ ਕਿਹਾ- ਬਾਬਾ ਫਰੀਦ ਤੋਂ ਪ੍ਰਭਾਵਿਤ ਹੋ ਕੇ ਸ਼ਹਿਰ ਦਾ ਨਾਮ ਰੱਖਿਆ ਗਿਆ
ਸਮਾਗਮ ਵਿੱਚ ਭਾਸ਼ਣ ਸ਼ੁਰੂ ਕਰਦਿਆਂ CM ਭਗਵੰਤ ਮਾਨ ਨੇ ਕਿਹਾ- ਮੇਰੇ ਪਿਆਰੇ ਅਤੇ ਬਹਾਦੁਰ ਪੰਜਾਬੀਆਂ, ਅਸੀਂ ਅੱਜ 79ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ। ਮੈਂ ਸਾਰੇ ਦੇਸ਼ਵਾਸੀਆਂ, ਖ਼ਾਸ ਕਰਕੇ ਪੰਜਾਬੀਆਂ ਨੂੰ ਵਧਾਈ ਦਿੰਦਾ ਹਾਂ। ਉਸ ਸਮੇਂ ਦੇ ਬਾਬਾ ਫਰੀਦ ਉੱਤੇ ਇੰਨਾ ਪ੍ਰਭਾਵ ਪਿਆ ਕਿ ਸ਼ਹਿਰ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ।
ਇਸ ਮੌਕੇ ਤੇ 4 ਪੁਲਿਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਰੱਖਿਆ ਪਦਕ ਅਤੇ 15 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੰਜਾਬ ਪੁਲਿਸ ਦੀਆਂ ਸੇਵਾਵਾਂ ਨੂੰ ਸਨਮਾਨਿਤ ਕਰਨ ਲਈ ਮੁੱਖ ਮੰਤਰੀ ਮੇਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਮਾਨ ਨੇ ਕਿਹਾ- ਦੇਸ਼ ਦੀ ਆਜ਼ਾਦੀ 'ਚ 80 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ
CM ਨੇ ਕਿਹਾ- ਬਾਬਾ ਫਰੀਦ ਦੇ ਜੀਵਨ ਤੋਂ ਸਾਡੇ ਲਈ ਸਧਾਰਨ ਜੀਵਨ ਦਾ ਸੰਦੇਸ਼ ਮਿਲਦਾ ਹੈ। ਆਜ਼ਾਦੀ ਹਾਸਲ ਕਰਨ ਲਈ ਬਹੁਤ ਲੰਬਾ ਸੰਘਰਸ਼ ਕਰਨਾ ਪਿਆ। ਇਸ ਵਿੱਚ ਕਈ ਸ਼ੂਰਵੀਰ ਯੋਧਿਆਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ। ਸਾਡੇ ਗੁਰੂਆਂ ਨੇ ਵੀ ਸ਼ਹਾਦਤ ਦਿੱਤੀ। ਦੇਸ਼ ਲਈ ਆਪਣੀ ਜਾਨ ਨਿਊਛਾਵਰ ਕਰਨ ਵਾਲਿਆਂ ਵਿੱਚ 80 ਫ਼ੀਸਦੀ ਪੰਜਾਬੀ ਹਨ। ਪੰਜਾਬ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮੇਤ ਕਈ ਮਹਾਨ ਸ਼ਹੀਦ ਹੋਏ। ਆਜ਼ਾਦੀ ਲਈ ਕਈ ਲਹਿਰਾਂ ਚੱਲੀਆਂ, ਜਿਸ ਵਿੱਚ ਵੀ ਪੰਜਾਬੀਆਂ ਦਾ ਯੋਗਦਾਨ ਸੀ। ਵੰਡ ਦਾ ਦਰਦ ਵੀ ਪੰਜਾਬੀਆਂ ਨੇ ਸਹਿਣਾ ਪਿਆ, ਜਦੋਂ ਖੂਨ ਨਾਲ ਭਰੀਆਂ ਟ੍ਰੇਨਾਂ ਆਈਆਂ। 10 ਲੱਖ ਤੋਂ ਵੱਧ ਮੌਤਾਂ ਹੋਈਆਂ। ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਪਈ। ਆਜ਼ਾਦੀ ਦੇ ਬਾਅਦ 1962, 1965 ਅਤੇ 1971 ਦੀਆਂ ਜੰਗਾਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਵੀ ਪੰਜਾਬ ਨੇ ਅਹਿਮ ਯੋਗਦਾਨ ਦਿੱਤਾ। ਪੰਜਾਬ ਵਿੱਚ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਮੈਂ ਆਪਣੀ ਆਖਰੀ ਸਾਹ ਤੱਕ ਨਿਭਾਉਂਦਾ ਰਹਾਂਗਾ।






















