ਕਿਸਾਨ ਅੰਦੋਲਨ ਦਾ ਰੇਲਵੇ ਨੂੰ ਡਾਹਢਾ ਸੇਕ, 1200 ਕਰੋੜ ਦਾ ਨੁਕਸਾਨ
ਅਧਿਕਾਰੀ ਮੁਤਾਬਕ ਰੇਲ ਪਟੜੀਆਂ ਦੇ ਨੇੜੇ ਪ੍ਰਦਰਸ਼ਨਕਾਰੀਆਂ ਦੇ ਧਰਨੇ ਜਾਰੀ ਹਨ ਜਿਸ ਦੇ ਚੱਲਦਿਆਂ ਰੇਲਾਂ ਨੂੰ ਲੱਗੀ ਬਰੇਕ ਕਾਰਨ ਰੇਲਵੇ ਨੂੰ 1200 ਕਰੋੜ ਰੁਪਏ ਦਾ ਨੁਕਾਸਨ ਹੋ ਚੁੱਕਾ ਹੈ।
ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ 'ਚ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਅੰਦੋਲਨ ਕਾਰਨ ਭਾਰਤੀ ਰੇਲਵੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਦਰਅਸਲ ਰੇਲਵੇ ਨੂੰ ਇਨ੍ਹਾਂ ਦਿਨਾਂ ਦੌਰਾਨ 1200 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਇੱਕ ਹਾਲਾਂਕਿ 23 ਅਕਤੂਬਰ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਇਜਾਜ਼ਤ ਦੇ ਦਿੱਤੀ ਸੀ ਪਰ ਰੇਲਵੇ ਵੱਲੋਂ ਮਾਲ ਗੱਡੀਆਂ 'ਤੇ ਵੀ ਬ੍ਰੇਕ ਲਾ ਲਈ ਗਈ ਤੇ ਪੂਰਨ ਤੌਰ 'ਤੇ ਰੇਲ ਸੇਵਾ ਦੀ ਬਹਾਲੀ ਲਈ ਪੰਜਾਬ ਸਰਕਾਰ ਨੂੰ ਕਿਹਾ ਗਿਆ।
ਦਿੱਲੀ ਦੇ ਨਾਲ ਪੰਜਾਬ 'ਚ ਵੀ ਪ੍ਰਦੂਸ਼ਣ ਦਾ ਅਸਰ, ਸਾਹ ਲੈਣ 'ਚ ਆ ਰਹੀ ਦਿੱਕਤ
ਰੇਲਵੇ ਦੇ ਅੰਕੜਿਆਂ ਮੁਤਾਬਕ ਕਿਸਾਨ ਅੰਦੋਲਨ ਦਾ ਰੇਲਵੇ ਨੂੰ ਆਰਥਿਕ ਤੌਰ 'ਤੇ ਗਹਿਰਾ ਸੇਕ ਲੱਗਾ ਹੈ। ਪ੍ਰਦਰਸ਼ਨ ਕਾਰਨ 2,225 ਤੋਂ ਜ਼ਿਆਦਾ ਮਾਲ ਗੱਡੀਆਂ ਨਹੀਂ ਚੱਲ ਸਕੀਆਂ। ਅਜਿਹੇ 'ਚ ਰੇਲਵੇ ਨੂੰ ਹੁਣ ਤਕ 1200 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਇਸ ਦੇ ਬਾਵਜੂਦ ਅਜੇ ਪੰਜਾਬ 'ਚ ਰੇਲ ਸੇਵਾਵਾਂ ਦੀ ਬਹਾਲੀ ਲਈ ਸਥਿਤੀ ਸਪਸ਼ਟ ਨਹੀਂ ਹੋ ਸਕੀ। ਬੇਸ਼ੱਕ ਕਿਸਾਨਾਂ ਨੇ 20 ਨਵੰਬਰ ਤਕ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ