ਵੱਡੀ ਖਬਰ! ਬੋਰਵੈੱਲ 'ਚ ਡਿੱਗੇ ਮਾਸੂਮ ਦੀ ਮੌਤ, ਮੁੱਖ ਮੰਤਰੀ ਮਾਨ ਵੱਲੋਂ ਪਰਿਵਾਰ ਨੂੰ 2 ਲੱਖ ਸਹਾਇਤਾ ਰਾਸ਼ੀ ਦੇਣ ਦਾ ਐਲਾਨ
ਭਗਵੰਤ ਮਾਨ ਨੇ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ 2 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਰਵਨੀਤ ਕੌਰ ਦੀ ਰਿਪੋਰਟ
ਹੁਸ਼ਿਆਰਪੁਰ/ ਚੰਡੀਗੜ੍ਹ : ਪੰਜਾਬ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਦੀਵਾਲਾ ਖੇਤਰ ਦੇ ਪਿੰਡ ਬੈਰਾਮਪੁਰ ਦੇ ਬੋਰਵੈੱਲ 'ਚ ਡਿੱਗਾ ਬੱਚੇ ਨੂੰ ਭਾਰੀ ਮੁਸ਼ਕਤ ਮਗਰੋਂ ਬਾਹਰ ਤਾਂ ਕੱਢ ਲਿਆ ਗਿਆ ਪਰ ਉਸਦੀ ਜਾਨ ਨਹੀਂ ਬੱਚ ਸਕੀ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ 2 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਇਸ ਤੋਂ ਪਹਿਲਾਂ ਬੱਚੇ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਹੈ। ਇਹ ਬੱਚਾ 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਖੇਤਾਂ ਵਿੱਚ ਖੇਡਦੇ ਇਸ ਬੱਚੇ ਪਿੱਛੇ ਇੱਕ ਕੁੱਤਾ ਪੈ ਪਿਆ। ਕੁੱਤੇ ਤੋਂ ਬਚਣ ਲਈ ਇਹ ਛੇ ਸਾਲਾ ਬੱਚਾ ਦੌੜਦੇ ਹੋਏ ਖੇਤਾਂ ਵਿੱਚ ਬਣੇ ਬੋਰਵੈੱਲ ਦੀ ਢਾਈ ਫੁੱਟ ਉੱਚੀ ਪਾਈਪ ’ਤੇ ਚੜ੍ਹ ਗਿਆ ਤੇ ਉੱਥੋਂ ਪਾਈਪ ਵਿੱਚ ਜਾ ਡਿੱਗਾ।
ਚਸ਼ਮਦੀਦਾਂ ਮੁਤਾਬਕ ਬੋਰਵੈੱਲ 'ਚ ਡਿੱਗੇ ਬੱਚੇ ਦਾ ਨਾਂ ਰਿਤਿਕ ਰੋਸ਼ਨ ਹੈ। ਉਹ ਇਸ 300 ਫੁੱਟ ਡੂੰਘੇ ਬੋਰਵੈੱਲ 'ਚ 95 ਫੁੱਟ ਹੇਠਾਂ ਜਾ ਕੇ ਫਸ ਗਿਆ ਸੀ।ਰਿਤਿਕ ਦੇ ਮਾਤਾ-ਪਿਤਾ ਖੇਤਾਂ 'ਚ ਕੰਮ ਕਰਦੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੋਰਚਾ ਸੰਭਾਲ ਲਿਆ। ਬੱਚੇ ਨੂੰ ਬਚਾਉਣ ਲਈ ਫੌਜ ਮੌਕੇ 'ਤੇ ਪਹੁੰਚ ਗਈ ਹੈ।
ਲੋਕਾਂ ਨੇ ਦੱਸਿਆ ਕਿ ਜਦੋਂ ਕੁੱਤਾ ਰਿਤਿਕ ਦੇ ਪਿੱਛੇ ਕੁੱਤਾ ਪਿਆ ਤਾਂ ਉਹ ਚੀਕਦਾ ਹੋਇਆ ਬੋਰਵੈੱਲ ਵੱਲ ਭੱਜਿਆ। ਆਸ-ਪਾਸ ਦੇ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੇ ਰਿਤਿਕ ਚੀਕਾਂ ਮਾਰਨ 'ਤੇ ਉਸ ਵੱਲ ਦੇਖਿਆ। ਲੋਕਾਂ ਨੇ ਕੁੱਤੇ ਨੂੰ ਭਜਾਉਣ ਲਈ ਆਵਾਜ਼ਾਂ ਮਾਰੀਆਂ ਪਰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਰਿਤਿਕ ਬੋਰਵੈੱਲ 'ਚ ਸਿਰ ਦੇ ਭਾਰ ਡਿੱਗ ਗਿਆ। ਇਹ ਦੇਖ ਕੇ ਲੋਕਾਂ 'ਚ ਹੜਕੰਪ ਮਚ ਗਿਆ। ਤੁਰੰਤ ਆਲੇ-ਦੁਆਲੇ ਦੇ ਖੇਤਾਂ 'ਚ ਕੰਮ ਕਰਦੇ ਲੋਕ ਤੇ ਪਿੰਡ ਵਾਸੀ ਇਕੱਠੇ ਹੋ ਗਏ।