Parkash Singh Badal: ਸਿਆਸਤ ਦੇ ਬਾਬਾ ਬੋਹੜ ਬਾਦਲ ਬਾਰੇ ਦਿਲਚਸਪ ਕਿੱਸਾ, ਜਾਣੋ 7 ਨੰਬਰ ਨਾਲ ਕੀ ਸੀ ਰਿਸ਼ਤਾ
ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਸਦਾ ਲਈ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਨਾਲ ਜੁੜੀਆਂ ਗੱਲਾਂ ਦੀ ਚਰਚਾ ਹਰ ਸੱਥ ਵਿੱਚ ਜਾਰੀ ਹੈ। ਬਾਦਲ ਨਾਲ ਜੁੜੇ ਕਈ ਦਿਲਚਸਪ ਕਿੱਸੇ ਵੀ ਹਨ...
Parkash Singh Badal: ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਸਦਾ ਲਈ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਨਾਲ ਜੁੜੀਆਂ ਗੱਲਾਂ ਦੀ ਚਰਚਾ ਹਰ ਸੱਥ ਵਿੱਚ ਜਾਰੀ ਹੈ। ਬਾਦਲ ਨਾਲ ਜੁੜੇ ਕਈ ਦਿਲਚਸਪ ਕਿੱਸੇ ਵੀ ਹਨ ਜੋ ਅਕਸਰ ਹੀ ਸੱਥਾਂ ਵਿੱਚ ਸੁਣਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਇਹ ਗੱਲ ਅਕਸਰ ਹੀ ਕਹੀ ਜਾਂਦੀ ਹੈ ਕਿ ਉਨ੍ਹਾਂ ਲਈ 7 ਨੰਬਰ ਬੇਹੱਦ ਲੱਕੀ ਸੀ।
ਉਂਛ ਇਹ ਵੀ ਸੱਚ ਹੈ ਕਿ ਬਾਦਲ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਸੀ ਪਰ ਜੇਕਰ ਝਾਤੀ ਮਾਰੀਏ ਤਾਂ ਉਨ੍ਹਾਂ ਦਾ ਜ਼ਿਆਦਾਤਰ ਸਿਆਸੀ ਸਫ਼ਰ 7 ਨੰਬਰ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਉਹ 1947 ਵਿੱਚ ਇਹ ਪਹਿਲੀ ਵਾਰ ਪਿੰਡ ਦੇ ਆਗੂ ਚੁਣੇ ਗਏ ਤੇ ਉਨ੍ਹਾਂ ਦੇ ਮੁੱਖ ਮੰਤਰੀ ਦਾ ਆਖਰੀ ਸਫ਼ਰ ਵੀ 2007 ਤੋਂ ਲੈ ਕੇ 2017 ਤੱਕ ਰਿਹਾ।
ਇਸ ਬਾਰੇ ਬਾਦਲ ਦੇ ਇੱਕ ਜਾਣਕਾਰ ਨੇ ਦੱਸਿਆ ਕਿ 2007 ਦੀਆਂ ਚੋਣਾਂ ਤੋਂ ਪਹਿਲਾਂ ਮੋਗਾ ਵਿੱਚ ਰੈਲੀ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੂੰਹੋਂ ਕਿਹਾ ਸੀ ਕਿ 7 ਨੰਬਰ ਉਨ੍ਹਾਂ ਲਈ ਬਹੁਤ ਹੀ ਲੱਕੀ ਹੈ। ਬਾਦਲ 1957 ਵਿੱਚ ਪਹਿਲੀ ਵਾਰ ਵਿਧਾਨ ਸਭਾ ਲਈ ਚੁਣੇ ਗਏ।
ਉਸ ਤੋਂ ਬਾਅਦ ਦੇ ਸਫ਼ਰ ਦੀ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ 1970 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ, 1977 ਵਿੱਚ ਦੂਜੀ ਵਾਰ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ 1997 ਵਿੱਚ ਤੀਜੀ ਵਾਰ ਮੁੱਖ ਮੰਤਰੀ ਚੁਣੇ ਗਏ। 2017 ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਸਫ਼ਰ ਇੱਕ ਹਿਸਾਬ ਨਾਲ ਖਤਮ ਹੋ ਗਿਆ ਸੀ ਪਰ ਉਹ ਅਕਾਲੀ ਦਲ ਦੀ ਹਰ ਸਟੇਜ ਤੋਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦੇ ਰਹੇ। 2022 ਦੀਆਂ ਚੋਣਾਂ ਵਿੱਚ ਵੀ ਉਨ੍ਹਾਂ ਨੇ ਬਹੁਤ ਸਾਰੀਆਂ ਰੈਲੀਆਂ ਵਿੱਚ ਹਿੱਸਾ ਲਿਆ ਸੀ।
ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਹੋਰ ਖਾਸੀਅਤ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਦੇ ਬਾਵਜੂਦ ਆਪਣੇ ਨਜ਼ਦੀਕੀ ਸਾਥੀਆਂ ਦਾ ਸਾਥ ਨਹੀਂ ਛੱਡਿਆ। ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਪ੍ਰਕਾਸ਼ ਸਿੰਘ ਬਾਦਲ ਦਾ ਲੁਧਿਆਣਾ ਦੇ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਸੀ।
ਮੁੱਖ ਮੰਤਰੀ ਹੁੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣਾ ਸ਼ਹਿਰ ਦੇ ਵਿਕਾਸ ਨੂੰ ਹਮੇਸ਼ਾ ਹੀ ਪਹਿਲ ਦਿੱਤੀ। ਲੁਧਿਆਣਾ ਵਿੱਚ ਪੁਰਾਣੀ ਜੀਟੀ ਰੋਡ ’ਤੇ ਐਲੀਵੇਟਿਡ ਪੁਲ ਦੀ ਉਸਾਰੀ ਤੋਂ ਲੈ ਕੇ ਦੱਖਣੀ ਬਾਈਪਾਸ ਵਰਗੇ ਕਈ ਵੱਡੇ ਪ੍ਰਾਜੈਕਟ ਪ੍ਰਕਾਸ਼ ਸਿੰਘ ਬਾਦਲ ਦੀ ਹੀ ਦੇਣ ਹਨ। ਲੁਧਿਆਣਾ ਦੀ ਕੇਂਦਰੀ ਜੇਲ੍ਹ ਦਾ ਨੀਂਹ ਪੱਥਰ ਵੀ ਉਨ੍ਹਾਂ ਨੇ ਹੀ ਰੱਖਿਆ ਸੀ।