ਚੰਡੀਗੜ੍ਹ: ਬਹਿਬਲਕਲਾਂ ਤੇ ਕੋਟਕਪੁਰਾ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਟੀਮ (SIT) ਨੇ ਆਪਣੀ ਰਿਪੋਰਟ ਵਿੱਚ ਨਵਾਂ ਖ਼ੁਲਾਸਾ ਕੀਤਾ ਹੈ ਜਿਸ ਨਾਲ ਮਾਮਲੇ ਦੀ ਪੂਰੀ ਕਹਾਣੀ ਬਦਲਦੀ ਹੋਈ ਨਜ਼ਰ ਆ ਰਹੀ ਹੈ। ਇਸ ਮੁਤਾਬਕ ਪਿਛਲੀ ਬਾਦਲ ਸਰਕਾਰ ਨੇ ਜਿਹੜੇ ਪੁਲਿਸ ਅਫ਼ਸਰਾਂ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਸੀ, ਉਨ੍ਹਾਂ ਹੀ ਮੁਲਜ਼ਮ ਅਫ਼ਸਰਾਂ ਨਾਲ ਮਿਲ ਕੇ ਸਬੂਤ ਮਿਟਾ ਦਿੱਤੇ। ਘਟਨਾ ਦਾ ਨਕਸ਼ਾ ਤਕ ਬਦਲ ਦਿੱਤਾ। ਫਾਇਰਿੰਗ ਵਿੱਚ ਇਸਤੇਮਾਲ ਕੀਤੇ ਹਥਿਆਰ ਅਗਲੇ ਦਿਨ ਮੋਗਾ ਪੁਲਿਸ ਕੋਲ ਵਿੱਚ ਜਮ੍ਹਾ ਕਰਵਾ ਕੇ ਨਵੇਂ ਕਢਵਾ ਲਏ ਗਏ। ਪੋਸਟਮਾਰਟਮ ਵਿੱਚ ਲਾਸ਼ਾਂ 'ਚ ਗੋਲ਼ੀਆਂ ਦੇ ਨਿਸ਼ਾਨ ਉੱਪਰ ਤੋਂ ਨੀਚੇ ਤਕ ਸੀ, ਯਾਨੀ ਗੋਲ਼ੀ ਹੇਠਾਂ ਬੈਠੇ ਲੋਕਾਂ 'ਤੇ ਚਲਾਈ ਗਈ। ਇੱਥੋਂ ਤਕ ਕਿ ਫਾਇਰਿੰਗ ਸਪਾਟ, ਯਾਨੀ ਜਿੱਥੋਂ ਗੋਲ਼ੀ ਚਲਾਈ ਗਈ ਸੀ, ਉਹ ਵੀ ਬਦਲ ਦਿੱਤਾ ਗਿਆ।
ਇਸ ਤੋਂ ਇਲਾਵਾ ਪੋਸਟਮਾਰਟਮ ਵਿੱਚ ਮ੍ਰਿਤਕਾਂ ਦੀਆਂ ਲਾਸ਼ਾਂ ਵਿੱਚੋਂ ਨਿਕਲੀਆਂ ਗੋਲ਼ੀਆਂ ਤਕ ਟੈਂਪਰ ਕਰ ਦਿੱਤੀਆਂ ਗਈਆਂ ਤਾਂ ਕਿ ਪਤਾ ਨਾ ਚੱਲ ਸਕੇ ਕਿ ਗੋਲ਼ੀ ਕਿਸ ਰਫਲ ਵਿੱਚੋਂ ਚੱਲੀ ਸੀ ਪਰ ਐਸਆਈਟੀ ਦੀ ਜਾਂਚ ਵਿੱਚ ਮ੍ਰਿਤਕਾਂ ਦੇ ਪੋਸਟ ਮਾਰਟਮ ਵਿੱਚ ਉਨ੍ਹਾਂ ਨੂੰ ਲੱਗੀਆਂ ਗੋਲ਼ੀਆਂ ਦੀ ਦਿਸ਼ਾ, ਜਮ੍ਹਾ ਕਰਵਾਏ ਹਥਿਆਰਾਂ ਦੀ ਚਾਲੂ ਰਜਿਸਟਰਾਂ ਦੀ ਬਜਾਏ ਨਵੇਂ ਰਜਿਸਟਰਾਂ 'ਤੇ ਐਂਟਰੀ ਤੇ ਜਿਪਸੀ 'ਤੇ ਹੋਈ ਫਾਇਰਿੰਗ ਦੀ ਫੌਰੈਂਸਿਕ ਲੈਬ ਦੀ ਰਿਪੋਰਟ ਨੇ ਸਾਰੀ ਕਹਾਣੀ ਹੀ ਪਲਟ ਦਿੱਤੀ।
ਬਹਿਬਲ ਕਲਾਂ ਤੇ ਕੋਟਕਪੁਰਾ ਗੋਲ਼ੀਕਾਂਡ ਵਿੱਚ ਪੁਲਿਸ ਅਫ਼ਸਰਾਂ ਨੂੰ ਬਚਾਉਣ ਲਈ ਸੈਲਫ ਡਿਫੈਂਸ (ਆਪਣਾ ਬਚਾਅ) ਦੀ ਝੂਠੀ ਕਹਾਣੀ ਰਚੀ ਗਈ। ਇਸ ਵਿੱਚ ਇਸਤੇਮਾਲ ਜਿਪਸੀ ਤੇ ਪੁਲਿਸ ਕਰਮੀਆਂ ਨੇ ਖ਼ੁਦ ਹੀ ਸਾਰੀ ਕਹਾਣੀ ਦੀ ਪੋਲ ਖੋਲ੍ਹ ਦਿੱਤੀ। SIT ਵੱਲੋਂ ਬਹਿਬਲਕਲਾਂ ਗੋਲ਼ੀਕਾਂਡ ਵਿੱਚ 24 ਅਪਰੈਲ ਤੇ ਕੋਟਕਪੁਰਾ ਗੋਲ਼ੀਕਾਂਡ ਵਿੱਚ 28 ਮਈ ਨੂੰ ਫਾਈਲ ਚਾਰਜਸ਼ੀਟ ਤੋਂ ਖ਼ੁਲਾਸਾ ਹੋਇਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 12 ਜੁਲਾਈ ਨੂੰ ਹੋਏਗੀ।
ਇਸ ਵਿੱਚ ਖ਼ੁਲਾਸਾ ਹੋਇਆ ਹੈ ਕਿ ਕਾਗਜ਼ਾਂ ਵਿੱਚ ਜਿਪਸੀ ਨੂੰ ਥਾਣੇ ਵਿੱਚ ਦਿਖਾਇਆ ਗਿਆ ਪਰ ਅਸਲ ਵਿੱਚ ਪੁਲਿਸ ਉਸ ਨੂੰ ਕੋਟਕਪੁਰਾ ਲੈ ਗਈ ਸੀ। ਜਿਸ ਜਿਪਸੀ 'ਤੇ ਫਾਇਰਿੰਗ ਹੋਈ, ਉਸ ਦੇ ਡਰਾਈਵਰ ਗੁਰਨਾਮ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਇੰਸਪੈਕਟਰ ਪਰਦੀਪ ਜਿਪਸੀ ਨੂੰ ਕੋਟਕਪੁਰਾ ਤੋਂ ਫਰੀਦਕੋਟ ਲੈ ਕੇ ਗਏ ਸੀ। ਸ਼ਾਮ 7 ਵਜੇ ਇੱਕ ਕੋਠੀ ਵਿੱਚ ਲੈ ਗਏ। ਉਦੋਂ ਤਕ ਕੋਈ ਫਾਇਰ ਨਹੀਂ ਹੋਇਆ ਸੀ ਪਰ ਕੋਠੀ ਵਿੱਚ ਹੀ 12 ਬੋਰ ਦੇ ਫਾਇਰ ਮਾਰੇ ਗਏ ਤੇ ਇੰਝ ਸੈਲਫ ਡਿਫੈਂਸ ਦੀ ਕਹਾਣੀ ਘੜੀ ਗਈ। 2 ਦਿਨਾਂ ਤਕ ਜਿਪਸੀ ਐਸਐਸਪੀ ਦੀ ਕੋਠੀ ਵਿੱਚ ਰਹੀ ਤੇ 16 ਅਕਤੂਬਰ ਨੂੰ ਇੰਸਪੈਕਟਰ ਪਰਦੀਪ ਨੇ ਉਸ ਨੂੰ ਕੋਟਕਪੁਰਾ ਥਾਣੇ ਵਿੱਚ ਲਾਇਆ। ਐਸਐਚਓ ਅਮਰਜੀਤ ਨੇ ਇਸ ਨੂੰ 14 ਅਕਤੂਬਰ ਨੂੰ ਥਾਣੇ ਵਿੱਚ ਜ਼ਬਤ ਕੀਤਾ ਕੇ ਐਸਆਈ ਦਲਜੀਤ ਸਿੰਘ ਨੇ ਮਾਲਖਾਨੇ ਵਿੱਚ ਪੇਸ਼ ਕੀਤਾ।
ਬਹਿਬਲ ਕਲਾਂ ਗੋਲ਼ੀਕਾਂਡ ਦਾ ਸੱਚ ਆਇਆ ਸਾਹਮਣੇ, SIT ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
ਏਬੀਪੀ ਸਾਂਝਾ
Updated at:
16 Jun 2019 02:07 PM (IST)
ਪਿਛਲੀ ਬਾਦਲ ਸਰਕਾਰ ਨੇ ਜਿਹੜੇ ਪੁਲਿਸ ਅਫ਼ਸਰਾਂ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਸੀ, ਉਨ੍ਹਾਂ ਹੀ ਮੁਲਜ਼ਮ ਅਫ਼ਸਰਾਂ ਨਾਲ ਮਿਲ ਕੇ ਸਬੂਤ ਮਿਟਾ ਦਿੱਤੇ। ਘਟਨਾ ਦਾ ਨਕਸ਼ਾ ਤਕ ਬਦਲ ਦਿੱਤਾ। ਫਾਇਰਿੰਗ ਵਿੱਚ ਇਸਤੇਮਾਲ ਕੀਤੇ ਹਥਿਆਰ ਅਗਲੇ ਦਿਨ ਮੋਗਾ ਪੁਲਿਸ ਕੋਲ ਵਿੱਚ ਜਮ੍ਹਾ ਕਰਵਾ ਕੇ ਨਵੇਂ ਕਢਵਾ ਲਏ ਗਏ।
- - - - - - - - - Advertisement - - - - - - - - -