ਪਟਿਆਲਾ: ਸ਼ਾਹੀ ਸ਼ਹਿਰ ਪਟਿਆਲਾ ਦਾ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਆਈ.ਪੀ.ਐਲ. ਦੇ ਆਪਣੇ ਹੁਣ ਤੱਕ ਦੇ ਸਫਰ ਦੌਰਾਨ ਸਭ ਤੋਂ ਮਹਿੰਗਾ 3 ਕਰੋੜ ਰੁਪਏ 'ਚ ਵਿਕਿਆ ਹੈ। ਉਸ ਨੂੰ ਹੈਦਰਾਬਾਦ ਸਨਰਾਈਜ਼ ਨੇ ਖ਼ਰੀਦਿਆ ਹੈ।  ਇਸ ਤੋਂ ਪਹਿਲਾ ਸੰਦੀਪ ਸ਼ਰਮਾ ਕਿੰਗਜ਼ ਇਲੈਵਨ ਪੰਜਾਬ ਲਈ ਸ਼ਾਨਦਾਰ ਪ੍ਰਦਰਸ਼ਨ ਕਰਦਾ ਆ ਰਿਹਾ ਸੀ। ਉਹ ਜ਼ਿੰਬਾਬਵੇ ਖਿਲਾਫ ਦੇਸ਼ ਦੀ ਨੁਮਾਇੰਦਗੀ ਵੀ ਕਰ ਚੁੱਕਿਆ ਹੈ। ਉਸ ਦੇ ਮੁੱਢਲੇ ਕੋਚ ਕਮਲਜੀਤ ਸਿੰਘ ਨੇ ਸੰਦੀਪ ਨੂੰ ਇਸ ਪ੍ਰਾਪਤੀ 'ਤੇ ਮੁਬਾਰਕਬਾਦ ਦਿੱਤੀ ਹੈ।



ਆਈਪੀਐਲ ਯਾਨਿਕ ਸਭ ਤੋਂ ਵੱਡੀ ਨਿਲਾਮੀ ਵਿੱਚ ਕੁੱਲ 578 ਖਿਡਾਰੀ ਹਿੱਸਾ ਲਿਆ ਸੀ ਜਿਸ ਵਿੱਚ 361 ਭਾਰਤੀ ਹਨ। ਕੈਪਡ ਖਿਡਾਰੀਆਂ ਦੀ ਗਿਣਤੀ 244 ਹੈ ਜਿਸ ਵਿੱਚ ਭਾਰਤ ਦੇ 63 ਖਿਡਾਰੀ ਸ਼ਾਮਲ ਹਨ। ਅਨਕੈਪਡ ਖਿਡਾਰੀਆਂ ਦੀ ਗਿਣਤੀ 332 ਹੈ ਜਿਸ ਵਿੱਚ 34 ਖਿਡਾਰੀ ਵਿਦੇਸ਼ੀ ਹਨ।



ਇਸੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਟੀਮ ਇੰਡੀਆ ਲਈ ਟੈਸਟ ਖੇਡਣ ਵਾਲੇ ਕੇ.ਐਲ ਰਾਹੁਲ ਨੂੰ 11 ਕਰੋੜ ਦੀ ਮੋਟੀ ਰਕਮ ਵਿੱਚ ਖਰੀਦ ਲਿਆ ਸੀ। ਕੇ.ਐਲ. ਰਾਹੁਲ ਦਾ ਪਿਛਲੇ ਸੀਜ਼ਨ ਆਰ.ਸੀ.ਬੀ. ਨਾਲ ਸ਼ਾਨਦਾਰ ਰਿਹਾ ਸੀ। ਪੰਜਾਬ ਦੀ ਟੀਮ ਨੇ ਦੋ ਕਰੋੜ ਦੀ ਬੋਲੀ ਲਾ ਕੇ ਯੁਵਰਾਜ ਸਿੰਘ ਦੀ ਵੀ ਘਰ ਵਾਪਸੀ ਕਰਵਾ ਦਿੱਤੀ।



--