'ਕੈਪਟਨ ਹੋਣ ਦਾ ਇਹ ਮਤਲਬ ਨਹੀਂ ਕਿ ਕਦੇ ਆਊਟ ਹੀ ਨਹੀਂ ਹੋਵੋਗੇ,' ਦੇਖੋ ਕੈਪਟਨ 'ਤੇ ਕਿਵੇਂ ਕੱਸਿਆ ਤਨਜ
ਮਸ਼ਹੂਰ ਕਾਰਟੂਨਿਸਟ ਇਰਫ਼ਾਨ ਨੇ ਪੰਜਾਬ ਦੀ ਸਿਆਸਤ ਨੂੰ ਪਿੱਚ 'ਤੇ ਉਤਾਰ ਦਿੱਤਾ ਹੈ। ਕਾਰਟੂਨਿਸਟ ਇਰਫ਼ਾਨ ਦਾ ਕਹਿਣਾ ਹੈ ਕਿ 'ਆਖਰਕਾਰ ਪੰਜਾਬ ਦੇ ਕੈਪਟਨ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
Irfan ka Cartoon: ਪੰਜਾਬ ਦੀ ਸਿਆਸਤ 'ਚ ਸ਼ਨੀਵਾਰ ਵੱਡੀ ਹਲਚਲ ਹੋਈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਨੇ ਅਸਤੀਫ਼ਾ ਦੇਣ ਮਗਰੋਂ ਕਿਹਾ ਕਿ ਉਹ ਅਪਮਾਨਤ ਮਹਿਸੂਸ ਕਰ ਰਹੇ ਸਨ। ਇਸ ਕਾਰਨ ਹੀ ਅਹੁਦਾ ਛੱਡਿਆ।
ਮਸ਼ਹੂਰ ਕਾਰਟੂਨਿਸਟ ਇਰਫ਼ਾਨ ਨੇ ਪੰਜਾਬ ਦੀ ਸਿਆਸਤ ਨੂੰ ਪਿੱਚ 'ਤੇ ਉਤਾਰ ਦਿੱਤਾ ਹੈ। ਕਾਰਟੂਨਿਸਟ ਇਰਫ਼ਾਨ ਦਾ ਕਹਿਣਾ ਹੈ ਕਿ 'ਆਖਰਕਾਰ ਪੰਜਾਬ ਦੇ ਕੈਪਟਨ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਹੋਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਕਦੇ ਆਊਟ ਹੀ ਨਹੀਂ ਹੋਵੋਗੇ। ਹਾਲਾਂਕਿ ਉਹ ਕਈ ਦਿਨ ਪਹਿਲਾਂ ਹੀ ਆਊਟ ਹੋ ਚੁੱਕੇ ਸਨ।'
ਜਿਸ ਪਿੱਚ 'ਤੇ ਉਹ ਖੜੇ ਸਨ, ਸ਼ਾਇਦ ਉਨ੍ਹਾਂ ਨੂੰ ਉੱਥੇ ਨਹੀਂ ਹੋਣਾ ਚਾਹੀਦਾ ਸੀ। ਬੇਹੱਦ ਆਤਮ-ਵਿਸ਼ਵਾਸ ਨਾਲ ਘਿਰੇ ਹੋਏ ਸਨ। ਹੁਣ ਦੇਖਣਾ ਇਹ ਹੈ ਕਿ ਇਸ ਦਰਮਿਆਨ ਸੱਚ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਆਪਣੀ ਸਿਆਸਤ ਨੂੰ ਕਿਸ ਦਿਸ਼ਾ 'ਚ ਲੈਕੇ ਜਾਂਦੇ ਹਨ।
ਓਧਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਉਨ੍ਹਾਂ ਦੀ 'ਫੌਜ' ਨੇ ਧੜਾਧੜ ਅਸਤੀਫੇ ਦੇ ਦਿੱਤੇ ਹਨ। ਕੈਪਟਨ ਨੇ ਇਨ੍ਹਾਂ ਅਧਿਕਾਰੀਆਂ ਕਰਕੇ ਵੀ ਅਲੋਚਨਾ ਦੇ ਸ਼ਿਕਾਰ ਹੁੰਦੇ ਰਹੇ ਹਨ। ਕੱਲ੍ਹ ਜੋਂ ਹੀ ਕੈਪਟਨ ਵੱਲੋਂ ਅਸਤੀਫ਼ਾ ਦਿੱਤਾ ਗਿਆ ਤਾਂ ਉਨ੍ਹਾਂ ਦੇ ਕਰੀਬੀ ਅਫਸਰਾਂ ਨੇ ਵੀ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ।
ਕੈਪਟਨ ਦੇ ਚੀਫ ਪ੍ਰਮੁੱਖ ਸਕੱਤਰ ਰਹੇ ਸੁਰੇਸ਼ ਕੁਮਾਰ ਨੇ ਆਪਣਾ ਅਹੁਦਾ ਛੱਡ ਦਿੱਤਾ। ਸੁਰੇਸ਼ ਕੁਮਾਰ ਖਾਸ ਤੌਰ ’ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਸ਼ਾਨੇ ’ਤੇ ਰਹੇ ਹਨ। ਨਵਜੋਤ ਸਿੱਧੂ ਵੀ ਸੁਰੇਸ਼ ਕੁਮਾਰ ਖਿਲਾਫ਼ ਬੋਲਦੇ ਰਹੇ ਹਨ। ਮਾਝੇ ਦੇ ਵਜ਼ੀਰਾਂ ਨੇ ਬਿਜਲੀ ਸਮਝੌਤਿਆਂ ਦੇ ਮਾਮਲੇ ’ਤੇ ਸੁਰੇਸ਼ ਕੁਮਾਰ ’ਤੇ ਕਾਫੀ ਰਗੜੇ ਲਾਏ ਹਨ। ਉਹ ਬਿਜਲੀ ਸਮਝੌਤਿਆਂ ਦੇ ਵਾਈਟ ਪੇਪਰ ਵਿੱਚ ਅੜਿੱਕਾ ਸੁਰੇਸ਼ ਕੁਮਾਰ ਨੂੰ ਸਮਝਦੇ ਰਹੇ ਹਨ।
ਰਵੀਨ ਠੁਕਰਾਲ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵਜੋਂ ਅਸਤੀਫਾ ਦਿੰਦਾ ਪਰ ਦੋਸਤ ਦੇ ਤੌਰ 'ਤੇ ਨਿੱਜੀ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰਦਾ ਰਹਾਂਗਾ।