ਪੜਚੋਲ ਕਰੋ

Bathind 'ਚ ISI ਏਜੰਟ ਗ੍ਰਿਫ਼ਤਾਰ, ਪਾਕਿਸਤਾਨ ਭੇਜਦਾ ਸੀ ਫੌਜੀ ਟਿਕਾਣਿਆਂ ਦੀ ਲੋਕੇਸ਼ਨ

Bathinda ISI Agent  : ਬਠਿੰਡਾ ਤੋਂ ਦੇਸ਼ ਦੀ ਸੁਰੱਖਿਆ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਠਿੰਡਾ ਕੈਂਟ ਦੇ ਫੌਜੀ ਟਿਕਾਣਿਆਂ ਦੀ ਰੇਕੀ ਕਰਨ ਅਤੇ ਉਨ੍ਹਾਂ ਦੀਆਂ ਅਹਿਮ ਜਾਣਕਾਰੀਆਂ ਪਾਕਿਸਤਾਨ ਭੇਜਣ ਦੇ ਦੋਸ਼ ਹੇ

Bathinda ISI Agent  : ਬਠਿੰਡਾ ਤੋਂ ਦੇਸ਼ ਦੀ ਸੁਰੱਖਿਆ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਠਿੰਡਾ ਕੈਂਟ ਦੇ ਫੌਜੀ ਟਿਕਾਣਿਆਂ ਦੀ ਰੇਕੀ ਕਰਨ ਅਤੇ ਉਨ੍ਹਾਂ ਦੀਆਂ ਅਹਿਮ ਜਾਣਕਾਰੀਆਂ ਪਾਕਿਸਤਾਨ ਭੇਜਣ ਦੇ ਦੋਸ਼ ਹੇਠ ਇੱਕ ਕਥਿਤ ISI ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਉਰਫ਼ ਸੱਤੂ ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਦੇ ਪਿੰਡ ਜਖਰਾਵਾਂ ਦਾ ਰਹਿਣ ਵਾਲਾ ਹੈ। ਜਾਂਚ ਏਜੰਸੀਆਂ ਮੁਤਾਬਕ ਉਹ ਪਾਕਿਸਤਾਨ ਵਿੱਚ ਬੈਠੇ ISI ਆਪਰੇਟਿਵਜ਼ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਬਠਿੰਡਾ ਕੈਂਟ ਦੇ ਸੰਵੇਦਨਸ਼ੀਲ ਫੌਜੀ ਟਿਕਾਣਿਆਂ ਦੀ ਰੇਕੀ ਕਰਦਾ ਸੀ।

ਆਰੋਪ ਹੈ ਕਿ ਮੁਲਜ਼ਮ ਫੌਜੀ ਟਿਕਾਣਿਆਂ ਦੀ ਲੋਕੇਸ਼ਨ ਅਤੇ ਹੋਰ ਅਹਿਮ ਜਾਣਕਾਰੀਆਂ ਇਕੱਠੀਆਂ ਕਰਕੇ ਸਰਹੱਦ ਪਾਰ ਭੇਜਦਾ ਸੀ। ਉਸ ਨੂੰ 25 ਨਵੰਬਰ ਨੂੰ ਕੈਂਟ ਇਲਾਕੇ ਤੋਂ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ਬਠਿੰਡਾ ਕਾਊਂਟਰ ਇੰਟੈਲੀਜੈਂਸ, ਮਿਲਟਰੀ ਇੰਟੈਲੀਜੈਂਸ ਯੂਨਿਟ (ਸਾਊਥ ਵੈਸਟਰਨ ਕਮਾਂਡ) ਅਤੇ ਸਥਾਨਕ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ।

ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 3 ਕੇਸ ਦਰਜ

ਪੁਲਿਸ ਮੁਤਾਬਕ ਸਤਨਾਮ ਸਿੰਘ ਖ਼ਿਲਾਫ਼ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਸਾਲ 2022 ਦਾ ਇੱਕ ਮਾਮਲਾ, 2026 ਦਾ ਆਰਮਜ਼ ਐਕਟ ਤਹਿਤ ਕੇਸ ਅਤੇ 6.25 ਕਿਲੋ ਹੈਰੋਇਨ ਬਰਾਮਦਗੀ ਨਾਲ ਜੁੜਿਆ NDPS ਦਾ ਮਾਮਲਾ ਸ਼ਾਮਲ ਹੈ। ਆਰਮਜ਼ ਐਕਟ ਦੇ ਮਾਮਲੇ ਵਿੱਚ ਡਰੋਨ ਅਤੇ ਕਾਰਤੂਸਾਂ ਦੀ ਬਰਾਮਦਗੀ ਦਾ ਪਹਿਲੂ ਵੀ ਸਾਹਮਣੇ ਆਇਆ ਹੈ।

ਵੱਡੇ ਜਾਸੂਸੀ ਨੈੱਟਵਰਕ ਦੀ ਜਾਂਚ

ਥਾਣਾ ਸਿਵਲ ਲਾਈਨਜ਼ ਵਿੱਚ ਮੁਲਜ਼ਮ ਖ਼ਿਲਾਫ਼ BNS ਦੀਆਂ ਧਾਰਾਵਾਂ 113(3), 152 ਅਤੇ ਆਫੀਸ਼ੀਅਲ ਸੀਕ੍ਰੇਟਸ ਐਕਟ ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾ ਰਹੀਆਂ ਹਨ ਕਿ ਮੁਲਜ਼ਮ ਨੇ ਕਿਹੜੇ-ਕਿਹੜੇ ਫੌਜੀ ਟਿਕਾਣਿਆਂ ਦੀ ਜਾਣਕਾਰੀ ਇਕੱਠੀ ਕੀਤੀ ਅਤੇ ਇਹ ਜਾਣਕਾਰੀ ਪਾਕਿਸਤਾਨ ਤੱਕ ਕਿਵੇਂ ਪਹੁੰਚਾਈ ਜਾਂਦੀ ਸੀ। ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਕੱਲਾ ਕੰਮ ਕਰ ਰਿਹਾ ਸੀ ਜਾਂ ਕਿਸੇ ਵੱਡੇ ਜਾਸੂਸੀ ਨੈੱਟਵਰਕ ਦਾ ਹਿੱਸਾ ਸੀ।

 

Advertisement

ਟਾਪ ਹੈਡਲਾਈਨ

Ludhiana News : ਖ਼ਾਲੀ ਪਲਾਟ 'ਚੋਂ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ , JCB ਨਾਲ ਸਫਾਈ ਕਰਦੇ ਸਮੇਂ ਹੋਇਆ ਖੁਲਾਸਾ
Ludhiana News : ਖ਼ਾਲੀ ਪਲਾਟ 'ਚੋਂ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ , JCB ਨਾਲ ਸਫਾਈ ਕਰਦੇ ਸਮੇਂ ਹੋਇਆ ਖੁਲਾਸਾ
Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ
Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ
ਪੰਜਾਬ ਦੇ ਸਾਬਕਾ DGP ਦੀ ਸਿਆਸਤ 'ਚ ਐਂਟਰੀ, ਭਾਰਤੀ ਰਾਸ਼ਟਰਵਾਦੀ ਪਾਰਟੀ 'ਚ ਹੋਏ ਸ਼ਾਮਲ
ਪੰਜਾਬ ਦੇ ਸਾਬਕਾ DGP ਦੀ ਸਿਆਸਤ 'ਚ ਐਂਟਰੀ, ਭਾਰਤੀ ਰਾਸ਼ਟਰਵਾਦੀ ਪਾਰਟੀ 'ਚ ਹੋਏ ਸ਼ਾਮਲ
Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ
Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP-ਅਕਾਲੀ ਦਲ ਦੀ ਸੀਟ ਵੰਡ ਨੂੰ ਲੈਕੇ ਫੇਕ ਲਿਸਟ ਵਾਇਰਲ, SAD ਨੇ ਕਿਹਾ - ਫਰਜ਼ੀ ਲਿਸਟ 'ਤੇ ਭਰੋਸਾ ਨਾ ਕਰੋ
BJP-ਅਕਾਲੀ ਦਲ ਦੀ ਸੀਟ ਵੰਡ ਨੂੰ ਲੈਕੇ ਫੇਕ ਲਿਸਟ ਵਾਇਰਲ, SAD ਨੇ ਕਿਹਾ - ਫਰਜ਼ੀ ਲਿਸਟ 'ਤੇ ਭਰੋਸਾ ਨਾ ਕਰੋ
ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ, 5 ਸਾਲ ਨਜ਼ਰਾਂ ਨਹੀਂ ਮਿਲਾ ਸਕਿਆ; ਸੁਖਜਿੰਦਰ ਰੰਧਾਵਾ ਨੇ ਆਖੀ...
ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ, 5 ਸਾਲ ਨਜ਼ਰਾਂ ਨਹੀਂ ਮਿਲਾ ਸਕਿਆ; ਸੁਖਜਿੰਦਰ ਰੰਧਾਵਾ ਨੇ ਆਖੀ...
WPD ਮੁੜ ਲੜੇਗੀ ਕਾਨੂੰਨੀ ਲੜਾਈ, ਅੰਮ੍ਰਿਤਪਾਲ ਸਿੰਘ ਨੂੰ ਸੈਸ਼ਨ ‘ਚ ਸ਼ਾਮਲ ਕਰਨ ਦੀ ਕੀਤੀ ਅਪੀਲ
WPD ਮੁੜ ਲੜੇਗੀ ਕਾਨੂੰਨੀ ਲੜਾਈ, ਅੰਮ੍ਰਿਤਪਾਲ ਸਿੰਘ ਨੂੰ ਸੈਸ਼ਨ ‘ਚ ਸ਼ਾਮਲ ਕਰਨ ਦੀ ਕੀਤੀ ਅਪੀਲ
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਅੱਜ ਫਿਰ ਵੱਧ ਗਈ ਸੋਨੇ ਦੀ ਕੀਮਤ, ਜਾਣ ਲਓ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ?
ਅੱਜ ਫਿਰ ਵੱਧ ਗਈ ਸੋਨੇ ਦੀ ਕੀਮਤ, ਜਾਣ ਲਓ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ?
1 ਦਸੰਬਰ ਤੋਂ ਬਦਲ ਜਾਣਗੇ ਆਹ ਨਿਯਮ, ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਜਾਣੋ ਕੀ-ਕੀ ਹੋਣਗੇ ਆਹ ਬਦਲਾਅ
1 ਦਸੰਬਰ ਤੋਂ ਬਦਲ ਜਾਣਗੇ ਆਹ ਨਿਯਮ, ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਜਾਣੋ ਕੀ-ਕੀ ਹੋਣਗੇ ਆਹ ਬਦਲਾਅ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਕਾਂਗਰਸੀ ਵਿਧਾਇਕ ਦਾ ਹੋਇਆ ਦੇਹਾਂਤ; ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ
ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਕਾਂਗਰਸੀ ਵਿਧਾਇਕ ਦਾ ਹੋਇਆ ਦੇਹਾਂਤ; ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ
Embed widget