Punjab News: ਸਰਕਾਰ ਦਾ ਫਰਜ਼ ਗੱਲ ਕਰਕੇ ਮਸਲਾ ਹੱਲ ਕਰੇ ਨਾ ਕਿ ਹੰਕਾਰੀ ਬਣ ਕੇ ਖ਼ੁਦਕੁਸ਼ੀ ਲਈ ਮਜ਼ਬੂਰ ਕਰੇ-ਰਾਜਾ ਵੜਿੰਗ
Punjab News: ਰਾਜਾ ਵੜਿੰਗ ਨੇ ਕਿਹਾ ਕਿ ਲੋਕਤੰਤਰ ਧਰਨਾ ਲਾਉਣ ਦਾ ਹੱਕ ਦਿੰਦਾ ਹੈ ਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਧਰਨਾਕਾਰੀਆਂ ਨਾਲ ਵਾਰਤਾਲਾਪ ਕਰਕੇ ਮੁੱਦੇ ਹੱਲ ਕਰਨ ਦੀ ਕੋਸ਼ਿਸ਼ ਕਰਨ ਨਾ ਕਿ ਹੰਕਾਰੀ ਰਵਈਆ ਅਪਣਾ ਕੇ ਖੁਦਕੁਸ਼ੀ ਲਈ ਮਜ਼ਬੂਰ ਕਰਨ।
Punjab News: ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਬਾਹਰ ਲਾਏ ਜਾ ਰਹੇ ਧਰਨੇ ਵਿੱਚ ਇੱਕ ਮਹਿਲਾ ਅਧਿਆਪਕ ਵੱਲੋਂ ਖੁਦਕੁਸ਼ੀ ਕਰ ਲਈ ਗਈ ਜਿਸ ਤੋਂ ਬਾਅਦ ਉਸ ਦਾ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਸੀ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਉੱਤੇ ਜਮ ਕੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ, ਪੰਜਾਬ ਵਿੱਚ ਇੱਕ ਧੀ ਨੂੰ ਆਪਣਾ ਹੱਕ ਮੰਗਦਿਆਂ ਮੰਗਦਿਆਂ ਹਾਰ ਕੇ ਜਾਨ ਗਵਾਉਣੀ ਪਈ ਹੈ। ਇਹ ਬੇਹੱਦ ਦੁੱਖਦਾਈ ਹੈ ਕਿ ਸਾਡੇ ਬੱਚੇ ਪੜ ਲਿਖ ਕੇ ਵੀ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਜੇਕਰ ਸਰਕਾਰ ਉਹਨਾਂ ਦੀ ਜੁਆਈਨਿੰਗ ਕਰਵਾ ਦਿੰਦੀ ਤਾਂ ਅੱਜ ਸਾਡੀ ਭੈਣ ਨੂੰ ਇਹ ਖੌਫਨਾਕ ਕਦਮ ਨਾ ਚੁੱਕਣਾ ਪੈਂਦਾ। ਆਮ ਆਦਮੀ ਪਾਰਟੀ ਸਰਕਾਰ ਧਰਨਾਕਾਰੀਆਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰਕੇ ਉਹਨਾਂ ਦਾ ਮਨੋਬਲ ਤੋੜ ਰਹੀ ਹੈ ਜਿਸ ਕਾਰਨ ਇਹ ਘਟਨਾ ਵਾਪਰੀ ਹੈ।
ਪੰਜਾਬ ਵਿੱਚ ਇੱਕ ਧੀ ਨੂੰ ਆਪਣਾ ਹੱਕ ਮੰਗਦਿਆਂ ਮੰਗਦਿਆਂ ਹਾਰ ਕੇ ਜਾਨ ਗਵਾਉਣੀ ਪਈ ਹੈ। ਇਹ ਬੇਹੱਦ ਦੁੱਖਦਾਈ ਹੈ ਕਿ ਸਾਡੇ ਬੱਚੇ ਪੜ ਲਿਖ ਕੇ ਵੀ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਜੇਕਰ
— Amarinder Singh Raja Warring (@RajaBrar_INC) October 23, 2023
ਸਰਕਾਰ ਉਹਨਾਂ ਦੀ ਜੁਆਈਨਿੰਗ ਕਰਵਾ ਦਿੰਦੀ ਤਾਂ ਅੱਜ ਸਾਡੀ ਭੈਣ ਨੂੰ ਇਹ ਖੌਫਨਾਕ ਕਦਮ ਨਾ ਚੁੱਕਣਾ ਪੈਂਦਾ। @AAAPunjab ਸਰਕਾਰ ਧਰਨਾਕਾਰੀਆਂ ਨੂੰ… pic.twitter.com/IQVu6uCoPW
ਰਾਜਾ ਵੜਿੰਗ ਨੇ ਕਿਹਾ ਕਿ ਲੋਕਤੰਤਰ ਧਰਨਾ ਲਾਉਣ ਦਾ ਹੱਕ ਦਿੰਦਾ ਹੈ ਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਧਰਨਾਕਾਰੀਆਂ ਨਾਲ ਵਾਰਤਾਲਾਪ ਕਰਕੇ ਮੁੱਦੇ ਹੱਲ ਕਰਨ ਦੀ ਕੋਸ਼ਿਸ਼ ਕਰਨ ਨਾ ਕਿ ਹੰਕਾਰੀ ਰਵਈਆ ਅਪਣਾ ਕੇ ਖੁਦਕੁਸ਼ੀ ਲਈ ਮਜ਼ਬੂਰ ਕਰਨ।ਪ੍ਰਤਾਪ ਸਿੰਘ ਬਾਜਵਾ ਜੀ ਅੱਜ ਕਾਂਗਰਸ ਪਾਰਟੀ ਵੱਲੋਂ ਲੜਕੀ ਦੇ ਪਰਿਵਾਰ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਪਾਰਟੀ ਅਗਲੀ ਰਣਨੀਤੀ ਬਾਰੇ ਵਿਚਾਰ ਕਰੇਗੀ ।
ਦੱਸ ਦਈਏ ਕਿ ਰੂਪਨਗਰ ਦੀ ਵਸਨੀਕ 35 ਸਾਲਾ ਮਹਿਲਾ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਸ਼ਨਾਖਤ ਬਲਵਿੰਦਰ ਕੌਰ ਵਜੋਂ ਹੋਈ ਹੈ। ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਪਿੰਡ ਵਿੱਚ ਸਥਿਤ ਰਿਹਾਇਸ਼ ਨੇੜੇ ਦੋ ਮਹੀਨੇ ਤੋਂ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ 483 ਮੈਂਬਰਾਂ ਵਿੱਚ ਸ਼ਾਮਲ ਸੀ।
ਪੀੜਤ ਬਲਵਿੰਦਰ ਕੌਰ ਦਾ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਸਿੱਖਿਆ ਮੰਤਰੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਉਹ 3 ਦਸੰਬਰ 2021 ਨੂੰ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਲਗਾਤਾਰ ਔਕੜਾਂ ਦਾ ਸਾਹਮਣਾ ਕਰ ਰਹੀ ਸੀ