ਪੜਚੋਲ ਕਰੋ
(Source: ECI/ABP News)
ਹਵਾਰਾ ਨੇ ਪੰਥਕ ਸੰਘਰਸ਼ ਦੀ ਜ਼ਿੰਮੇਵਾਰੀ ਖੁਦ ਸੰਭਾਲੀ
![ਹਵਾਰਾ ਨੇ ਪੰਥਕ ਸੰਘਰਸ਼ ਦੀ ਜ਼ਿੰਮੇਵਾਰੀ ਖੁਦ ਸੰਭਾਲੀ jagtar singh hawara will lead panthak struggle ਹਵਾਰਾ ਨੇ ਪੰਥਕ ਸੰਘਰਸ਼ ਦੀ ਜ਼ਿੰਮੇਵਾਰੀ ਖੁਦ ਸੰਭਾਲੀ](https://static.abplive.com/wp-content/uploads/sites/5/2015/11/13132613/Jagtar-Singh-Hawara-1.jpg?impolicy=abp_cdn&imwidth=1200&height=675)
ਚੰਡੀਗੜ੍ਹ: ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਬਰਗਾੜੀ ਇਨਸਾਫ ਮੋਰਚੇ ਦੇ ਲੀਡਰਾਂ ਵਿਚਾਲੇ ਚੱਲ ਰਹੀ ਕਸ਼ਮਕਸ਼ ਤੋਂ ਔਖੇ ਹਨ। ਉਨ੍ਹਾਂ ਨੇ ਭਵਿੱਖ ਵਿੱਚ ਉਲੀਕੇ ਜਾਣ ਵਾਲੇ ਸਾਰੇ ਸੰਘਰਸ਼ ਦੀ ਜ਼ਿਮੇਵਾਰੀ ਆਪਣੇ ਹੱਥਾਂ ’ਚ ਲੈ ਲਈ ਹੈ। ਇਸ ਦੇ ਨਾਲ ਹੀ ਐਲਾਨ ਕੀਤਾ ਹੈ ਕਿ ਜਲਦ ਹੀ ਉਹ ਪੰਜ ਸਿੰਘਾਂ ’ਤੇ ਆਧਾਰਤ ਕਮੇਟੀ ਦਾ ਗਠਨ ਕਰਨਗੇ। ਅਗਲੇ ਸੰਘਰਸ਼ ਦੀ ਅੰਤਿਮ ਪ੍ਰਵਾਨਗੀ ਦੇਣ ਦਾ ਮੁਕੰਮਲ ਅਧਿਕਾਰ ਇਸ ਕਮੇਟੀ ਦੇ ਹੱਥ ਹੀ ਹੋਵੇਗਾ।
ਕਾਬਲੇਗੌਰ ਹੈ ਕਿ ਪਿਛਲੇ ਸਮੇਂ ਬਰਗਾਰੜੀ ਮੋਰਚਾ ਸਮਾਪਤ ਕਰਨ ਕਾਰਨ ਦੋ ਮੁਤਵਾਜ਼ੀ ਜਥੇਦਾਰਾਂ ਸੰਤ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਨੇ ਇਲਜ਼ਾਮ ਲਾਏ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮਨਮਾਨੇ ਢੰਗ ਨਾਲ ਮੋਰਚਾ ਸਮਾਪਤ ਕਰਕੇ ਸਿੱਖ ਕੌਮ ਨਾਲ ਧੋਖਾ ਕੀਤਾ ਹੈ। ਹਵਾਰਾ ਨੇ ਵੀ ਕਿਹਾ ਹੈ ਕਿ ਨੇ ਜਥੇਦਾਰ ਮੰਡ ਨੇ ਬਰਗਾੜੀ ਮੋਰਚੇ ਨੂੰ ਸਮਾਪਤ ਕਰਨ ਦੀ ਆਪਹੁਦਰੀ ਕਾਰਵਾਈ ਕੀਤੀ ਹੈ।
ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਤੇ ਗਿਆਨੀ ਗੁਰਚਰਨ ਸਿੰਘ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਹਵਾਰਾ ਦਾ ਪੱਤਰ ਜਾਰੀ ਕੀਤਾ। ਹਵਾਰਾ ਨੇ ਪੱਤਰ ਵਿੱਚ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਭਾਈ ਮੰਡ ਨੇ ਆਪਹੁਦਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਰਚੇ ਦੀ ਸਮਾਪਤੀ ਕਾਰਨ ਸਿੱਖ ਸੰਗਤਾਂ ਵਿੱਚ ਨਿਰਾਸ਼ਾ ਹੈ।
ਉਨ੍ਹਾਂ ਲਿਖਿਆ ਹੈ ਕਿ ਅੱਗੇ ਤੋਂ ਕੋਈ ਵੀ ਸੰਘਰਸ਼ ਚਲਾਉਣ ਜਾਂ ਫ਼ੈਸਲੇ ਲੈਣ ਦਾ ਅਧਿਕਾਰ ਕਿਸੇ ਇੱਕ ਵਿਅਕਤੀ ਦੇ ਹੱਥ ਨਹੀਂ ਦਿੱਤਾ ਜਾਵੇਗਾ ਤੇ ਸਿੱਖ ਪ੍ਰੰਪਰਾ ਅਨੁਸਾਰ ਗੁਰਮਤਾ ਕਰਕੇ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਕੌਮ ਦੀ 5 ਸਿੰਘਾਂ ’ਤੇ ਆਧਾਰਤ ਕਮੇਟੀ ਬਣਾਉਣਗੇ। ਕੋਈ ਨਵਾਂ ਸੰਘਰਸ਼ ਵਿੱਢਣ, ਰੂਪਰੇਖਾ ਤੈਅ ਕਰਨ ਤੇ ਹਰੇਕ ਪੜਾਅ ’ਤੇ ਇਸ ਕਮੇਟੀ ਦੀ ਸਹਿਮਤੀ ਲਾਜ਼ਮੀ ਹੋਵੇਗੀ।
ਹਵਾਰਾ ਨੇ ਲਿਖਿਆ ਹੈ ਕਿ ਬਰਗਾੜੀ ਮੋਰਚੇ ਦੌਰਾਨ ਉਨ੍ਹਾਂ ਦਾ ਕੋਈ ਵੀ ਦਿਸ਼ਾ-ਨਿਰਦੇਸ਼ ਨਾ ਮੰਨਣ ਦੇ ਬਾਵਜੂਦ ਉਨ੍ਹਾਂ ਨੇ ਏਕਤਾ ਖਾਤਰ ਕੋਈ ਸਖਤ ਫ਼ੈਸਲਾ ਲੈਣ ਤੋਂ ਸੰਕੋਚ ਕੀਤਾ ਸੀ। ਉਨ੍ਹਾਂ ਵੱਲੋਂ ਮੋਰਚੇ ’ਚ ਭੇਜੇ ਆਪਣੇ ਨੁਮਾਇੰਦਿਆਂ ਦਾ ਵੀ ਉੱਥੇ ਅਪਮਾਨ ਕੀਤਾ ਗਿਆ। ਇਸ ਦੇ ਬਾਵਜੂਦ ਉਹ ਚੁੱਪ ਰਹੇ। ਉਨ੍ਹਾਂ ਲਿਖਿਆ ਹੈ ਕਿ ਜੇ ਹੁਣ ਕਿਸੇ ਧਿਰ ਨੇ 5 ਮੈਂਬਰੀ ਕਮੇਟੀ ਨੂੰ ਨਜ਼ਰਅੰਦਾਜ਼ ਕਰਕੇ ਆਪਹੁਦਰੀ ਕਰਕੇ ਸੰਘਰਸ਼ ਨੂੰ ਅੱਧ-ਵਿਚਾਲੇ ਡੋਬਣ ਦਾ ਯਤਨ ਕੀਤਾ ਤਾਂ ਉਹ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)