(Source: ECI/ABP News)
ਕੈਪਟਨ ਦੀ ਧੀ ਤੇ ਮੰਤਰੀ ਪਾਣੀ ਵਿੱਚ ਹੀ ਭਿੜੇ, ਲੋਕਾਂ ਦੀ ਮਦਦ ਕਰਨ ਦੀ ਥਾਂ ਚਮਕਾਉਣ ਲੱਗੇ ਸਿਆਸਤ !
ਜ਼ਿਕਰ ਕਰ ਦਈਏ ਕਿ ਸਮਾਣਾ ਦੇ ਪਿੰਡ ਸੱਸੀ ਗੁੱਜਰਾ 'ਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਵਿਚਾਲੇ ਹੋਈ ਤਕਰਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ।
![ਕੈਪਟਨ ਦੀ ਧੀ ਤੇ ਮੰਤਰੀ ਪਾਣੀ ਵਿੱਚ ਹੀ ਭਿੜੇ, ਲੋਕਾਂ ਦੀ ਮਦਦ ਕਰਨ ਦੀ ਥਾਂ ਚਮਕਾਉਣ ਲੱਗੇ ਸਿਆਸਤ ! jaiinder kaur and chetan singh jodemanjra clash in samana ਕੈਪਟਨ ਦੀ ਧੀ ਤੇ ਮੰਤਰੀ ਪਾਣੀ ਵਿੱਚ ਹੀ ਭਿੜੇ, ਲੋਕਾਂ ਦੀ ਮਦਦ ਕਰਨ ਦੀ ਥਾਂ ਚਮਕਾਉਣ ਲੱਗੇ ਸਿਆਸਤ !](https://feeds.abplive.com/onecms/images/uploaded-images/2023/07/13/82e56df927eac5cab8bce3b3da0ea1c31689251810362674_original.jpeg?impolicy=abp_cdn&imwidth=1200&height=675)
Patiala News: ਜਿੱਥੇ ਇੱਕ ਪਾਸੇ ਪੰਜਾਬ ਦੇ ਹਜ਼ਾਰ ਦੇ ਕਰੀਬ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਤੇ ਉੱਥੋਂ ਦੇ ਲੋਕਾਂ ਕੋਲ ਪਾਣੀ ਤੇ ਖਾਣ ਦੀ ਕੁਝ ਨਹੀਂ ਪਹੁੰਚ ਰਿਹਾ ਪਰ ਇਸ ਦੌਰਾਨ ਵੀ ਸਿਆਸੀ ਲੀਡਰ ਆਪਣੀ ਸਿਆਸਤ ਤੋਂ ਬਾਜ ਨਹੀਂ ਆ ਰਹੇ। ਇਸ ਦੌਰਾਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਵਿੱਚ ਜ਼ਬਰਦਸਤ ਬਹਿਸ ਹੋਣ ਤਸਵੀਰਾਂ ਸਾਹਮਣੇ ਆਈਆਂ ਹਨ।
ਜ਼ਿਕਰ ਕਰ ਦਈਏ ਕਿ ਸਮਾਣਾ ਦੇ ਪਿੰਡ ਸੱਸੀ ਗੁੱਜਰਾ 'ਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਵਿਚਾਲੇ ਹੋਈ ਤਕਰਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੋਵਾਂ ਵਿੱਚ ਹੁੰਦੀ ਜ਼ਬਰਦਸਤ ਤਕਰਾਰ ਦੇਖੀ ਜਾ ਸਕਦੀ ਹੈ।
ਜੈਇੰਦਰ ਕੌਰ ਨੇ ਰੋਕੀ ਟਰਾਲੀ
ਜਾਣਕਾਰੀ ਮੁਤਾਬਕ, ਇਸ ਬਹਿਸ ਦਾ ਮੁੱਖ ਕਾਰਨ ਜੈ ਇੰਦਰ ਕੌਰ ਵੱਲੋਂ ਇੱਕ ਟਰਾਲੀ ਨੂੰ ਰੋਕਣਾ ਦੱਸਿਆ ਜਾ ਰਿਹਾ ਹੈ, ਜੋ ਕਿ ਕਿਸ਼ਤੀਆਂ ਲੈ ਕੇ ਜਾ ਰਹੀ ਸੀ। ਜੈ ਇੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਕਿਸ਼ਤੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਜਦਕਿ ਉਹ ਵੀ ਲੋਕਾਂ ਦੀ ਮਦਦ ਲਈ ਇੱਥੇ ਆਏ ਹੋਏ ਹਨ।
ਤੁਸੀਂ ਧੱਕਾ ਨਹੀਂ ਕਰ ਸਕਦੇ-ਜੌੜਾਮਾਜਰਾ
ਦੂਜੇ ਪਾਸੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਤੁਸੀਂ ਅੱਜ ਇੱਥੇ ਆਏ ਹੋ ਜਦਕਿ ਕੱਲ੍ਹ ਇੱਥੇ ਬਹੁਤ ਬੁਰਾ ਹਾਲ ਸੀ ਉਸ ਵੇਲੇ ਤੁਸੀਂ ਕਿਉਂ ਨਹੀਂ ਆਏ। ਉਨ੍ਹਾਂ ਕਿਹਾ ਕਿ ਤੁਸੀਂ ਇੱਥੇ ਧੱਕਾ ਨਹੀਂ ਕਰ ਸਕਦੇ।
ਇਸ ਵੀਡੀਓ ਤੋਂ ਕਿਤੇ ਨਾ ਕਿਤੇ ਇਹ ਸਾਫ਼ ਹੋ ਗਿਆ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਵੀ ਸਿਆਸੀ ਲੀਡਰ ਲੋਕਾਂ ਦਾ ਦੁੱਖ ਸਮਝਣ ਦੀ ਥਾਂ ਆਪਣਾ ਨਾਂਅ ਚਮਕਾਉਣ ਵਿੱਚ ਲੱਗੇ ਹੋਏ ਹਨ। ਜਦੋਂ ਕਿ ਇਸ ਵੇਲੇ ਇਸ ਗੱਲ ਨਾਲ ਫਰਕ ਪੈਣਾ ਚਾਹੀਦਾ ਹੈ ਕਿ ਲੋਕਾਂ ਤੱਕ ਸਮਾਨ ਪੁੱਜਿਆ ਹੈ ਜਾਂ ਨਹੀਂ ਪਰ ਇੱਥੇ ਫਰਕ ਇਸ ਨਾਲ ਪੈਂਦਾ ਜਾਪ ਰਿਹਾ ਹੈ ਕਿ ਸਮਾਨ ਕਿਸ ਨੇ ਭੇਜਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)