ਜਲੰਧਰ 'ਚ ਅਕਾਲੀ-ਬੀਜੇਪੀ ਦੀ ਮੀਟਿੰਗ, ਦੋਵਾਂ ਪਾਰਟੀਆਂ ਨੇ ਕਿਹਾ- 'ਪੰਜਾਬ 'ਚ ਸਭ ਠੀਕ ਹੈ'
ਕਰੀਬ ਪੌਣਾ ਘੰਟਾ ਚੱਲੀ ਮੀਟਿੰਗ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬੀਜੇਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੋਂ ਇਲਾਵਾ ਕਈ ਲੀਡਰ ਸ਼ਾਮਿਲ ਹੋਏ। ਮੀਟਿੰਗ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਲੀਡਰਾਂ ਨੇ ਕਿਹਾ ਕਿ ਹਰਿਆਣਾ ਦੀ ਗੱਲ ਹੋਰ ਹੈ ਅਤੇ ਪੰਜਾਬ ਦੀ ਗੱਲ ਹੋਰ, ਅਸੀਂ ਦੋਵੇਂ ਇਕੱਠੇ ਚੋਣ ਲੜਾਂਗੇ ਤੇ ਕਾਂਗਰਸ ਨੂੰ ਹਰਾਵਾਂਗੇ।
ਜਲੰਧਰ: ਹਰਿਆਣਾ 'ਚ ਅਕਾਲੀ-ਬੀਜੇਪੀ ਦੇ ਕਲੇਸ਼ ਤੋਂ ਬਾਅਦ ਅੱਜ ਜਲੰਧਰ 'ਚ ਦੋਵਾਂ ਪਾਰਟੀਆਂ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ। ਕਰੀਬ ਪੌਣਾ ਘੰਟਾ ਚੱਲੀ ਮੀਟਿੰਗ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬੀਜੇਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੋਂ ਇਲਾਵਾ ਕਈ ਲੀਡਰ ਸ਼ਾਮਿਲ ਹੋਏ। ਮੀਟਿੰਗ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਲੀਡਰਾਂ ਨੇ ਕਿਹਾ ਕਿ ਹਰਿਆਣਾ ਦੀ ਗੱਲ ਹੋਰ ਹੈ ਅਤੇ ਪੰਜਾਬ ਦੀ ਗੱਲ ਹੋਰ, ਅਸੀਂ ਦੋਵੇਂ ਇਕੱਠੇ ਚੋਣ ਲੜਾਂਗੇ ਤੇ ਕਾਂਗਰਸ ਨੂੰ ਹਰਾਵਾਂਗੇ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸਾਫ ਕੀਤਾ ਕਿ ਪੰਜਾਬ ਤੇ ਹਰਿਆਣਾ ਦੀ ਗੱਲ ਵੱਖਰੀ ਹੈ। ਇਹ ਪੰਜਾਬ ਦੀ ਮੀਟਿੰਗ ਹੈ ਇਸ ਲਈ ਸਿਰਫ ਪੰਜਾਬ ਦੀ ਗੱਲ ਕਰਣਗੇ ਅਤੇ ਹਰਿਆਣਾ ਦੀ ਗੱਲ 21 ਤਰੀਕ ਤੋਂ ਬਾਅਦ ਕਰਣਗੇ।
ਬੀਜੇਪੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਉਹੀ ਗੱਲਾਂ ਦੁਹਰਾਈਆਂ ਜਿਹੜੀਆਂ ਸੁਖਬੀਰ ਕਰ ਰਹੇ ਸਨ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਅਕਾਲੀ ਦਲ ਦੇ ਦਲਜੀਤ ਚੀਮਾ ਨੇ ਕਾਂਗਰਸ ਵੱਲੋਂ ਚੋਣਾਂ 'ਚ ਧੱਕੇਸ਼ਾਹੀ ਕੀਤੇ ਜਾਣ ਦਾ ਖਦਸ਼ਾ ਜਤਾਇਆ।