ਜਲੰਧਰ: ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਤੋਂ ਮੌਜੂਦਾ ਸਾਂਸਦ ਚੌਧਰੀ ਸੰਤੋਖ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਪਰਚਾ ਭਰਵਾਇਆ। ਚੌਧਰੀ ਸੰਤੋਖ ਸਿੰਘ ਦੇ ਹਲਫ਼ਨਾਮੇ ਮੁਤਾਬਕ ਉਨਾਂ 'ਤੇ ਕੋਈ ਅਪਰਾਧਿਕ ਕੇਸ ਦਰਜ ਨਹੀਂ ਹੈ। ਉਹ ਐਲਐਲਬੀ ਪੜ੍ਹੇ ਹੋਏ ਹਨ। ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਦੀ ਚੱਲ ਸੰਪਤੀ ਵਿੱਚ 35 ਲੱਖ ਦਾ ਵਾਧਾ ਹੋਇਆ ਹੈ ਜਦਕਿ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੀ ਵੈਲਯੂ ਘਟੀ ਹੈ।


ਚੌਧਰੀ ਸੰਤੋਖ ਸਿੰਘ ਦੇ ਚਾਰ ਬੈਂਕ ਖ਼ਾਤੇ ਹਨ ਜਿਨ੍ਹਾਂ ਵਿੱਚ ਕੁੱਲ 30,78,936 ਰੁਪਏ ਜਮ੍ਹਾ ਹਨ।

ਪਹਿਲਾ ਖ਼ਾਤਾ- 1,00,000 ਰੁਪਏ
ਦੂਜਾ ਖ਼ਾਤਾ- 25,56,226 ਰੁਪਏ
ਤੀਜਾ ਖ਼ਾਤਾ- 1,61,730 ਰੁਪਏ
ਚੌਥਾ ਖ਼ਾਤਾ- 2,60,980 ਰੁਪਏ

ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਦੇ ਬੈਂਕ ਖ਼ਾਤੇ ਵਿੱਚ 45,568 ਰੁਪਏ ਜਮ੍ਹਾ ਹਨ।

ਕਾਰਾਂ

ਬੀਐਮਡਬਲਿਯੂ- 32,71,206 ਰੁਪਏ (ਮਾਰਕਿਟ ਵੈਲਿਊ)
ਹੋਂਡਾ ਐਕਾਰਡ- 4,94,132 ਰੁਪਏ (ਮਾਰਕਿਟ ਵੈਲਿਊ)
ਜਿਪਸੀ 3,11,867 ਰੁਪਏ (ਮਾਰਕਿਟ ਵੈਲਯੂ)
ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਕੋਲ 3 ਲੱਖ ਰੁਪਏ ਦੀ ਇਨੋਵਾ ਕਾਰ ਹੈ।

ਸੋਨਾ

ਚੌਧਰੀ ਸੰਤੋਖ ਸਿੰਘ ਕੋਲ 50 ਗ੍ਰਾਮ ਸੋਨਾ ਹੈ ਜਿਸ ਦੀ ਮਾਰਕਿਟ ਵੈਲਿਊ 1,50,000 ਰੁਪਏ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 150 ਗ੍ਰਾਮ ਸੋਨਾ ਹੈ, ਜਿਸ ਦੀ ਬਜ਼ਾਰ ਵਿੱਚ 4,50,000 ਰੁਪਏ ਕੀਮਤ ਹੈ।

ਅਸਲਾ

50,000 ਰੁਪਏ ਦਾ 32 ਬੋਰ ਜਰਮਨ ਮੇਡ ਪਿਸਤੌਲ
7000 ਰੁਪਏ ਦੀ 12 ਬੋਰ ਦੀ ਗਨ

ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ

ਚੌਧਰੀ ਸੰਤੋਖ ਸਿੰਘ ਕੋਲ ਇੱਕ ਕਮਰਸ਼ੀਅਲ ਤੇ ਇੱਕ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੈ ਜਿਸ ਦੀ ਬਜ਼ਾਰ ਵਿੱਚ ਕੁੱਲ ਕੀਮਤ 7,30,26,000 ਰੁਪਏ ਹੈ। ਪੰਜ ਸਾਲ ਪਹਿਲਾਂ ਇਸੇ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੀ ਵੈਲਯੂ 7,89,64,500 ਰੁਪਏ ਸੀ।

ਕਰਜ਼ਾ

ਚੌਧਰੀ ਸੰਤੋਖ 'ਤੇ 8,62,810 ਰੁਪਏ ਦੇ ਕਰਜ਼ ਹਨ ਜਦਕਿ ਉਨ੍ਹਾਂ ਦੀ ਪਤਨੀ 'ਤੇ 16,71,553 ਦੇ ਕਰਜ਼ੇ ਹਨ।

ਚੌਧਰੀ ਸੰਤੋਖ ਦੀ ਚੱਲ ਸੰਪਤੀ 1,90,03,617 ਰੁਪਏ ਹੈ ਜਦਕਿ ਪੰਜ ਸਾਲ ਪਹਿਲਾਂ 1,55,03,022 ਰੁਪਏ ਹੈ। ਪੰਜ ਸਾਲਾਂ ਵਿੱਚ ਮੂਵੇਬਲ ਐਸੇਟਸਟ ਵਿੱਚ 35,00,595 ਰੁਪਏ ਦਾ ਵਾਧਾ ਹੋਇਆ ਹੈ।