ਜਲੰਧਰ: ਖੰਨਾ ਪੁਲਿਸ ਵੱਲੋਂ ਜਲੰਧਰ ਦੇ ਪਾਦਰੀ ਐਂਥਨੀ ਕੋਲੋਂ ਬਰਾਮਦ ਕੀਤੀ ਗਈ ਕਥਿਤ ਹਵਾਲਾ ਰਕਮ ਦਾ ਮਾਮਲਾ ਭਖਦਾ ਜਾ ਰਿਹਾ ਹੈ। ਪਾਦਰੀ ਐਂਥਨੀ ਦਾ ਸਮਰਥਨ ਕਰਨ ਲਈ ਜਲੰਧਰ ਡਾਇਓਸਿਸ ਮੈਦਾਨ ਵਿੱਚ ਨਿੱਤਰ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੰਨਾ ਪੁਲਿਸ ਨੇ ਉਨ੍ਹਾਂ ਦੇ ਪਾਦਰੀ ਨਾਲ ਗ਼ਲਤ ਕੀਤਾ ਹੈ। ਦੱਸ ਦੇਈਏ ਪੰਜਾਬ ਤੇ ਹਿਮਾਚਲ ਦੇ ਸਾਰੇ ਰੋਮਨ ਕੈਥਲਿਕ ਚਰਚ ਜਲੰਧਰ ਡਾਇਓਸਿਸ ਦੇ ਅੰਦਰ ਆਉਂਦੇ ਹਨ।
ਇਹ ਵੀ ਪੜ੍ਹੋ- ਪਾਦਰੀ ਐਂਥਨੀ ਦੇ ਖੰਨਾ ਪੁਲਿਸ 'ਤੇ ਸਵਾਲ, 'ਏਬੀਪੀ ਸਾਂਝਾ' ਕੋਲ ਬਿਆਨੀ ਸਾਰੀ ਕਹਾਣੀ
ਡਾਇਓਸਿਸ ਦੇ ਅਡਮੀਨੀਸਟ੍ਰੇਟਰ ਦਾ ਕਹਿਣਾ ਹੈ ਕੇ ਖੰਨਾ ਪੁਲਿਸ ਨੇ ਬਿਨਾ ਕਿਸੇ ਸਰਚ ਵਾਰੰਟ ਦੇ ਪਾਦਰੀ ਘਰ ਛਾਪਾ ਮਾਰਿਆ ਤੇ 6.65 ਕਰੋੜ ਰੁਪਏ ਗਾਇਬ ਕੀਤੇ। ਉਨ੍ਹਾਂ ਕਿਹਾ ਕਿ ਪੁਲਿਸ ਨੇ 40-50 ਬੰਦਿਆਂ ਨਾਲ ਪਾਦਰੀ ਨੂੰ ਉਨ੍ਹਾਂ ਦੇ ਘਰੋਂ ਚੁੱਕਿਆ ਤੇ ਆਪਣੇ ਨਾਲ ਖੰਨਾ ਲੈ ਗਏ। ਖੰਨਾ ਪੁਲਿਸ ਨੇ ਜਲੰਧਰ ਪੁਲਿਸ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ ਜੋ ਕਿ ਸਰਾਸਰ ਗ਼ਲਤ ਹੈ। ਉਨ੍ਹਾਂ ਮੁਤਾਬਕ ਸਾਰਾ ਪੈਸਾ ਕਾਰੋਬਾਰ ਦਾ ਹੈ, ਜਿਸ ਦਾ ਬਕਾਇਦਾ ਸਾਰਾ ਟੈਕਸ ਜਮ੍ਹਾ ਕਰਵਾਇਆ ਜਾਂਦਾ ਹੈ।
ਸਬੰਧਿਤ ਖ਼ਬਰ- ਖੰਨਾ ਪੁਲਿਸ ਤੇ ਪਾਦਰੀ ਹਵਾਲਾ ਮਾਮਲੇ ਸਬੰਧੀ ਅਕਾਲੀ ਦਲ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ, IG ਕ੍ਰਾਈਮ ਨੂੰ ਸੌਪੀ ਜਾਂਚ
ਜ਼ਿਕਰਯੋਗ ਹੈ ਬੀਤੇ ਦਿਨੀਂ ਖੰਨਾ ਪੁਲਿਸ ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰ ਕੇ ਫਾਦਰ ਐਂਥਨੀ ਕੋਲੋਂ 9 ਕਰੋੜ 66 ਲੱਖ ਰੁਪਏ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ। ਪਰ ਐਤਵਾਰ ਨੂੰ ਫਾਦਰ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪੁਲਿਸ ਉਨ੍ਹਾਂ ਕੋਲੋਂ 15 ਕਰੋੜ ਤੋਂ ਵੱਧ ਦੀ ਰਕਮ ਲੈ ਕੇ ਗਈ ਸੀ। ਪੁਲਿਸ ਦੇ ਤਿੰਨ ਮੁਲਾਜ਼ਮਾਂ ਨੇ 6 ਕਰੋੜ 65 ਲੱਖ ਰੁਪਏ ਵੀ ਉਨ੍ਹਾਂ ਦੇ ਘਰੋਂ ਹੀ ਲਏ ਸੀ ਜੋ ਹੁਣ ਗਾਇਬ ਦੱਸੇ ਜਾ ਰਹੇ ਹਨ।
ਸਬੰਧਤ ਖ਼ਬਰ- ਪਾਦਰੀ ਤੋਂ ਜ਼ਬਤ ਹੋਏ ਕਰੋੜਾਂ ਰੁਪਏ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ 'ਦਿਲਚਸਪੀ'
ਫਾਦਰ ਨੇ ਦੱਸਿਆ ਕਿ ਜੋ ਪੈਸੇ ਖੰਨਾ ਪੁਲਿਸ ਨੇ ਜ਼ਬਤ ਕੀਤੇ ਸੀ, ਉਹ ਸਹੋਦਿਆ ਕੰਪਨੀ ਵੱਲੋਂ ਸਕੂਲਾਂ ਦੀਆਂ ਕਿਤਾਬਾਂ ਵੇਚ ਕੇ ਕਮਾਏ ਗਏ ਸੀ। ਕੰਪਨੀ ਵਿੱਚ ਉਹ 4 ਪਾਰਟਨਰਜ਼ ਹਨ। ਸਕੂਲਾਂ ਦੀ ਗਿਣਤੀ 40 ਤੋਂ 50 ਹੈ। ਉਨ੍ਹਾਂ ਦੱਸਿਆ ਕਿ ਪੂਰੇ ਸਾਲ ਦੌਰਾਨ ਪੂਰੇ ਪੰਜਾਬ ਵਿੱਚ 40 ਕਰੋੜ ਦੇ ਕਰੀਬ ਕਿਤਾਬਾਂ ਤੇ ਸਟੇਸ਼ਨਰੀ ਦਾ ਕਾਰੋਬਾਰ ਹੁੰਦਾ ਹੈ। ਤਾਜੁਬ ਦੀ ਗੱਲ ਹੈ ਕਿ ਪੁਲਿਸ 9 ਕਰੋੜ ਤੋਂ ਵੱਧ ਰਕਮ ਫੜਨ ਦਾ ਦਾਅਵਾ ਕਰ ਰਹੀ ਹੈ ਪਰ ਪਾਦਰੀ ਮੁਤਾਬਕ ਉਨ੍ਹਾਂ ਕੋਲੋਂ 15 ਕਰੋੜ ਰੁਪਏ ਤੋਂ ਵੱਧ ਦੀ ਰਕਮ ਜ਼ਬਤ ਕੀਤੀ ਗਈ ਸੀ।
ਸਬੰਧਤ ਖ਼ਬਰ- ਪੁਲਿਸ ਨੇ ਕਿਹਾ 9 ਕਰੋੜ ਫੜੇ, ਪਰ ਫਾਦਰ ਐਂਥਨੀ ਨੇ ਦੱਸੇ 15 ਕਰੋੜ
ਇਹ ਵੀ ਪੜ੍ਹੋ- 9,66,61,700 ਰੁਪਏ ਦੀ ਹਵਾਲਾ ਰਾਸ਼ੀ ਲਿਜਾਂਦੇ ਬਿਸ਼ਪ ਫਰੈਂਕੋ ਦੇ ਸਾਥੀ ਸਮੇਤ ਛੇ ਗ੍ਰਿਫ਼ਤਾਰ