ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪ੍ਰੋਫੈਸਰ ਨੂੰ ਪੁਲਵਾਮਾ ਹਮਲੇ 'ਤੇ ਕੁਮੈਂਟ ਕਰਨਾ ਪਿਆ ਮਹਿੰਗਾ, ਛੱਡੀ ਨੌਕਰੀ
![ਪ੍ਰੋਫੈਸਰ ਨੂੰ ਪੁਲਵਾਮਾ ਹਮਲੇ 'ਤੇ ਕੁਮੈਂਟ ਕਰਨਾ ਪਿਆ ਮਹਿੰਗਾ, ਛੱਡੀ ਨੌਕਰੀ jalandhar university professor quits job after commenting on pulwama attack ਪ੍ਰੋਫੈਸਰ ਨੂੰ ਪੁਲਵਾਮਾ ਹਮਲੇ 'ਤੇ ਕੁਮੈਂਟ ਕਰਨਾ ਪਿਆ ਮਹਿੰਗਾ, ਛੱਡੀ ਨੌਕਰੀ](https://static.abplive.com/wp-content/uploads/sites/5/2019/02/21142254/pulwama.jpeg?impolicy=abp_cdn&imwidth=1200&height=675)
ਜਲੰਧਰ: ਸਥਾਨਕ ਨਿੱਜੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਪੜ੍ਹਾਉਣ ਵਾਲੇ ਇੱਕ ਕਸ਼ਮੀਰੀ ਪ੍ਰੋਫੈਸਰ ਨੂੰ ਪੁਲਵਾਮਾ ਹਮਲੇ ’ਤੇ ਕੁਮੈਂਟ ਕਰਨਾ ਮਹਿੰਗਾ ਪੈ ਗਿਆ। ਉਨ੍ਹਾਂ ਦੇ ਕੁਮੈਂਟ ਕਰਨ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਜਿਸ ਮਗਰੋਂ ਪ੍ਰੋਫੈਸਰ ਨੌਕਰੀ ਛੱਡ ਕੇ ਮੁੜ ਕਸ਼ਮੀਰ ਚਲੇ ਗਏ ਹਨ।
ਦਰਅਸਲ ਪ੍ਰੋਫੈਸਰ ਨੇ ਪੁਲਵਾਮਾ ਹਮਲੇ ਦੇ ਸਬੰਧ ਵਿੱਚ ਸੋਸ਼ਲ ਮੀਡੀਆ ’ਤੇ ਕੁਝ ਟਿੱਪਣੀ ਕਰ ਦਿੱਤੀ ਸੀ। ਇਸ ਪਿੱਛੋਂ ਉਹ ਆਪਣੇ ਘਰ ਚਲੇ ਗਏ। ਜਦੋਂ ਵਾਪਿਸ ਆਏ ਤਾਂ ਇੱਥੇ ਕਾਫੀ ਹੰਗਾਮਾ ਹੋਇਆ। ਉਨ੍ਹਾਂ ਮੁਤਾਬਿਕ ਕਿਸੇ ਨੇ ਉਨ੍ਹਾਂ ਦੀ ਪੋਸਟ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ ਜਿਸ ’ਤੇ ਲੋਕ ਗੁੱਸਾ ਹੋ ਗਏ।
ਜਦੋਂ ਕੁਝ ਲੋਕ ਇਸ ਦਾ ਵਿਰੋਧ ਕਰਨ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਪੁਲਿਸ ਨੂੰ ਫੋਨ ਕੀਤਾ। ਇਸ ਮਗਰੋਂ ਪੁਲਿਸ ਨੇ ਉਹਨੂੰ ਕਸ਼ਮੀਰ ਜਾਣ ਵਾਲੀ ਬੱਸ ਵਿੱਚ ਬਿਠਾ ਦਿੱਤਾ। ਇਸ ਬਾਰੇ ਯੂਨੀਵਰਸਿਟੀ ਦਾ ਕਹਿਣਾ ਹੈ ਕੇ ਪ੍ਰੋਫੈਸਰ ਨੇ ਖ਼ੁਦ ਉਨ੍ਹਾਂ ਨੂੰ ਨੌਕਰੀ ਛੱਡਣ ਦੀ ਗੱਲ ਕਹੀ ਜੋ ਮੈਨੇਜਮੈਂਟ ਨੇ ਮੰਨ ਲਈ ਪਰ ਉਨ੍ਹਾਂ ਨੂੰ ਕਿਸੇ ਸੋਸ਼ਲ ਮੀਡੀਆ ਪੋਸਟ ਬਾਰੇ ਨਹੀਂ ਪਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)