ਪੜਚੋਲ ਕਰੋ
Advertisement
33ਵੀਆਂ ਜਰਖੜ ਖੇਡਾਂ 'ਚ ਖਿਡਾਰੀਆਂ ਦਾ ਲਾਜਵਾਬ ਪ੍ਰਦਰਸ਼ਨ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਮਾਡਰਨ ਪੇਂਡੂ 33ਵੀਆਂ ਕੋਕਾ-ਕੋਲਾ ਏਵਨ ਸਾਈਕਲ ਜਰਖੜ ਖੇਡਾਂ ਧੂਮ ਧੜੱਕੇ ਨਾਲ ਸਮਾਪਤ ਹੋਈਆਂ।ਕਬੱਡੀ ਆਲ ਓਪਨ, ਨਾਇਬ ਸਿੰਘ ਗਰੇਵਾਲ ਜੋਧਾਂ ਕਬੱਡੀ ਕੱਪ 'ਚ ਸ਼ਿੰਦਾ ਸਹੌਲੀ ਕਲੱਬ ਸਿਆਟਲ ਨੇ ਆਪਣਾ ਜੇਤੂ ਪਰਚਮ ਲਹਿਰਾਇਆ। ਜਦਕਿ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਹਾਕੀ ਕੱਪ 'ਚ ਮੁੰਡਿਆਂ ਦੇ ਵਰਗ 'ਚ ਫਰਿਜ਼ਨੋ ਅਕੈਡਮੀ ਅਤੇ ਕੁੜੀਆਂ 'ਚ ਸਾਈ ਸੈਂਟਰ ਸੋਨੀਪਤ ਚੈਂਪੀਅਨ ਬਣੇ।
ਲੁਧਿਆਣਾ:ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਮਾਡਰਨ ਪੇਂਡੂ 33ਵੀਆਂ ਕੋਕਾ-ਕੋਲਾ ਏਵਨ ਸਾਈਕਲ ਜਰਖੜ ਖੇਡਾਂ ਧੂਮ ਧੜੱਕੇ ਨਾਲ ਸਮਾਪਤ ਹੋਈਆਂ।ਕਬੱਡੀ ਆਲ ਓਪਨ, ਨਾਇਬ ਸਿੰਘ ਗਰੇਵਾਲ ਜੋਧਾਂ ਕਬੱਡੀ ਕੱਪ 'ਚ ਸ਼ਿੰਦਾ ਸਹੌਲੀ ਕਲੱਬ ਸਿਆਟਲ ਨੇ ਆਪਣਾ ਜੇਤੂ ਪਰਚਮ ਲਹਿਰਾਇਆ। ਜਦਕਿ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਹਾਕੀ ਕੱਪ 'ਚ ਮੁੰਡਿਆਂ ਦੇ ਵਰਗ 'ਚ ਫਰਿਜ਼ਨੋ ਅਕੈਡਮੀ ਅਤੇ ਕੁੜੀਆਂ 'ਚ ਸਾਈ ਸੈਂਟਰ ਸੋਨੀਪਤ ਚੈਂਪੀਅਨ ਬਣੇ।
ਕਬੱਡੀ ਦੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਸ਼ਿੰਦਾ ਸਹੌਲੀ ਕਲੱਬ ਸਿਆਟਲ ਨੇ ਮੈਟਰੋ ਕਲੱਬ ਸਿਡਨੀ ਆਸਟ੍ਰੇ਼ਲੀਆ ਨੂੰ 16-14 ਨਾਲ ਹਰਾ ਕੇ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਨਾਇਬ ਸਿੰਘ ਗਰੇਵਾਲ ਕੱਪ ਜਿੱਤਿਆ।ਹਾਕੀ ਦੇ ਜੂਨੀਅਰ ਅੰਡਰ-17 ਵਰਗ ਮੁੰਡਿਆਂ 'ਚ ਫਰਿਜ਼ਨੋ ਅਕੈਡਮੀ ਕੈਲੇਫੋਰਨੀਆ ਨੇ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਨੂੰ 3-2 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ।ਜਦਕਿ ਕੁੜੀਆਂ ਦੇ ਵਰਗ 'ਚ ਸੋਨੀਪਤ ਹਾਕੀ ਸੈਂਟਰ ਨੇ ਇਨਕਮ ਟੈਕਸ ਦਿੱਲੀ ਨੂੰ 3-3 ਦੀ ਬਰਾਬਰੀ ਤੋਂ ਬਾਅਦ ਸ਼ੂਟਆਊਟ 'ਚ ਸੋਨੀਪਤ ਨੇ ਜੇਤੂ ਰਹਿ ਕੇ ਮਹਿੰਦਰਪ੍ਰਤਾਪ ਗਰੇਵਾਲ ਹਾਕੀ ਕੱਪ 'ਤੇ ਆਪਣਾ ਜੇਤੂ ਹੱਕ ਰੱਖਿਆ।
ਜਦਕਿ ਵਾਲੀਬਾਲ ਸ਼ੂਟਿੰਗ ਅਮਰਜੀਤ ਗਰੇਵਾਲ ਯਾਦਗਾਰੀ ਕੱਪ 'ਚ ਸਲੇਮਸ਼ਾਹ ਫਾਜ਼ਿਲਕਾ ਨੇ ਪਹਿਲਾ ਸਥਾਨ ਤੇ ਫਿਰੋਜ਼ਸ਼ਾਹ ਫਿਰੋਜ਼ਪੁਰ ਨੇ ਦੂਸਰਾ ਤੇ ਖੰਜਰਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement