ਪੜਚੋਲ ਕਰੋ

Republic Day: ਸ਼ਹੀਦ ਭਗਤ ਸਿੰਘ ਦੇ ਜਿਲ੍ਹੇ ਪਹੁੰਚੇ ਮੰਤਰੀ ਜੌੜਾਮਾਜਰਾ,  ਸ਼ਹੀਦ ਨੂੰ ਕੀਤਾ ਨਮਨ, ਫਹਿਰਾਇਆ ਤਿਰੰਗਾ

Republic Day: Republic Day: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਸੁਤੰਤਰਤਾ ਸੰਗਰਾਮੀ, ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ, ਖਣਨ ਤੇ ਭੂ-ਵਿਗਿਅਨ, ਭੂਮੀ ਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਈ.ਟੀ.ਆਈ

Republic Day: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਸੁਤੰਤਰਤਾ ਸੰਗਰਾਮੀ, ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ, ਖਣਨ ਤੇ ਭੂ-ਵਿਗਿਅਨ, ਭੂਮੀ ਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਈ.ਟੀ.ਆਈ ਗਰਾਊਂਡ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ 75ਵੇਂ ਗਣਤੰਤਰ ਦਿਵਸ ਸਮਾਗਮ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਇੱਕ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। 

ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਨਤਮਸਤਕ ਹੋਏ।

 ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਬੂਰ ਪੈ ਰਿਹਾ ਹੈ ਅਤੇ ਪੰਜਾਬ ਸਰਕਾਰ ਆਮ ਲੋਕਾਂ ਨੂੰ ਹਰ ਸੁੱਖ-ਸਹੂਲਤ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। 

ਉਨ੍ਹਾਂ ਨੇ ਆਪਣੇ 22 ਮਹੀਨਿਆਂ ਦੇ ਕਾਰਜਕਾਲ ਦੌਰਾਨ ਅਨੇਕਾਂ ਪਹਿਲਕਦਮੀਆਂ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੜਕੀਆਂ ਦੀ ਜਨਮ ਦਰ 1000 ਲੜਕਿਆਂ ਦੇ ਮੁਕਾਬਲੇ 963 ਹੈ, ਜੋ ਕਿ ਸੂਬੇ ਵਿੱਚ ਪਹਿਲੇ ਸਥਾਨ ‘ਤੇ ਹੈ। 

ਸਰਕਾਰੀ ਹਸਪਤਾਲ ਵਿੱਚ ਕਿਡਨੀ ਦੀ ਕੇਅਰ ਲਈ ਇੱਕ ਵਿਸ਼ੇਸ਼ ਥੈਲੇਸੀਮੀਆਂ ਯੂਨਿਟ ਲਗਾਇਆ ਗਿਆ ਹੈ, ਜਿਸ ਵਿੱਚ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਅਖਿਰ ਵਿੱਚ ਉਨ੍ਹਾਂ ਨੇ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹੋਏ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਦੀ ਤਰੱਕੀ ਦੀ ਕਾਮਨਾ ਕੀਤੀ ਅਤੇ ਇਸ ਪਵਿੱਤਰ ਦਿਹਾੜੇ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਮੁੱਖ ਮਹਿਮਾਨ ਵੱਲੋਂ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪ੍ਰੇਡ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਪ੍ਰੇਡ ਕਮਾਂਡਰ ਡੀ.ਐਸ.ਪੀ ਸ਼ਹਿਵਾਜ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀਆਂ ਦੋ ਟੁੱਕੜੀਆਂ ਜਿਸ ਦੀ ਅਗਵਾਈ ਏ.ਐਸ.ਈ. ਸਰਬਜੀਤ ਸਿੰਘ ਅਤੇ ਪਰਵੀਨ ਕੁਮਾਰ, ਪੰਜਾਬ ਮਹਿਲਾ ਪੁਲਿਸ ਦੀ ਅਗਵਾਈ ਏ.ਐਸ.ਈ ਅਮਰਜੀਤ ਕੌਰ ਕਰ ਰਹੇ ਸਨ, ਵੱਲੋਂ ਮਾਰਚ ਪਾਸਟ ਕੀਤਾ ਗਿਆ। ਇਸ ਉਪਰੰਤ ਜ਼ਿਲ੍ਹਾ ਸਾਂਝ ਕੇਂਦਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸਿਹਤ ਵਿਭਾਗ, ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ, ਈ.ਓ. ਨਵਾਂਸ਼ਹਿਰ, ਸਮੇਤ ਵੱਖ-ਵੱਖ ਵਿਭਾਗਾਂ ਵੱਲੋਂ ਝਾਕੀਆਂ ਕੱਢੀਆਂ ਗਈਆਂ।

 ਇਸ ਉਪਰੰਤ ਸਕੂਲਾਂ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਵਧੀਆ ਸੇਵਾਵਾਂ ਨਿਭਾਉਣ ਦੇ ਲਈ 122 ਦੇ ਕਰੀਬ ਕਰਮਚਾਰੀਆਂ, ਖਿਡਾਰੀਆਂ ਅਤੇ ਪੰਜਾਬ ਪੁਲਿਸ ਦੇ ਮੁਲਾਜਮਾਂ ਨੂੰ ਸਨਮਾਨਿਤ ਕੀਤਾ ਗਿਆ।

 ਇਸ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ 25 ਟਰਾਈਸਾਇਕਲ ਅਤੇ ਵੀਹਲਚੇਅਰ ਦੀ ਵੰਡ ਕੀਤੀ ਗਈ ਅਤੇ ਲੋੜਵੰਦ ਮਹਿਲਾਵਾਂ ਨੂੰ ਸਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਅਖਿਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਰਾਸ਼ਟਰ ਗਾਣ ਨਾਲ ਹੋਈ। ਇਸ ਦੌਰਾਨ ਮੁੱਖ ਮਹਿਮਾਨ ਵੱਲੋਂ 27 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਗਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Advertisement
ABP Premium

ਵੀਡੀਓਜ਼

ਕੀ ??? ਦੀਪਿਕਾ ਦੀ ਧੀ ਨੂੰ ਨਹੀਂ ਮਿਲਿਆ ਰਣਵੀਰ ਸਿੰਘ ਦਾ ਨਾਮ !! ਪਹਿਲੀ ਤਸਵੀਰਪ੍ਰਿਯੰਕਾ ਚੋਪੜਾ ਦੀ ਦੇਸੀ ਦੀਵਾਲੀ , ਦੀਵਾਲੀ 'ਤੇ ਲਾਇਆ ਲੰਗਰਜ਼ਿੰਦਗੀ 'ਚ ਨਮਕ ਵਰਗਾ ਹੁੰਦਾ ਧਰਮ , ਸੁਣੋ ਬਾਬਾ ਦੀਆਂ ਗੱਲਾਂ ExclusiveJaipur 'ਚ Live ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ,  3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ
Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ, 3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
Lawrence Bishnoi: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
Weather Update: ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਵਿਗੜੇ ਹਾਲਾਤ, ਅੰਮ੍ਰਿਤਸਰ ਦਾ AQI ਸਭ ਤੋਂ ਵੱਧ
Weather Update: ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਵਿਗੜੇ ਹਾਲਾਤ, ਅੰਮ੍ਰਿਤਸਰ ਦਾ AQI ਸਭ ਤੋਂ ਵੱਧ
Embed widget