Moga Kabaddi Player Case : ਕਿੰਦੇ ਨੇ ਹੀ ਕੀਤਾ ਸੀ ਆਪਣੀ ਮਾਂ 'ਤੇ ਹਮਲਾ, ਪੁਲਿਸ ਨੇ ਹੋਰ ਕੀਤੇ ਖੁਲਾਸੇ
International Kabaddi Player Kulwinder attacked - ਕੁਲਵਿੰਦਰ ਸਿੰਘ ਕਿੰਦਾ ਨੂੰ ਆਪਣੀ ਮਾਂ ‘ਤੇ ਸ਼ੱਕ ਸੀ ਕਿ ਉਸ ਦਾ ਕਿਸੇ ਦੇ ਨਾਲ ਨਜਾਇਜ਼ ਸਬੰਧ ਸਨ ਜਿਸ ਤੋਂ ਬਾਅਦ ਉਸ ਨੇ ਮਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਅੱਧਮਰਿਆ

ਮੋਗਾ ਦੇ ਬੰਧਨੀ ਕਲਾਂ ਵਿੱਚ ਕੌਮਾਂਤਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੀ ਮਾਂ 'ਤੇ ਹੋਏ ਹਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਵੱਡੇ ਖੁਲਾਸੇ ਕਰਦੇ ਹੋਏ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਪੁਲਿਸ ਨੇ ਇਸ ਪੂਰੇ ਕੇਸ ਦੀ ਜਦੋਂ ਤਫ਼ਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਹੀ ਆਪਣਾ ਮਾਂ ਤੇ ਹਮਲਾ ਕੀਤਾ ਅਤੇ ਬਆਦ ਵਿੱਚ ਇੱਕ ਝੂਠੀ ਕਹਾਣੀ ਬਣਾ ਕੇ ਸੋਸ਼ਲ ਮੀਡੀਆਂ ਤੇ ਵੀਡੀਓ ਵਾਇਰਲ ਕਰ ਦਿੱਤੀ।
ਦਰਅਸਰ ਕੁਲਵਿੰਦਰ ਸਿੰਘ ਕਿੰਦਾ ਨੂੰ ਆਪਣੀ ਮਾਂ ‘ਤੇ ਸ਼ੱਕ ਸੀ ਕਿ ਉਸ ਦਾ ਕਿਸੇ ਦੇ ਨਾਲ ਨਜਾਇਜ਼ ਸਬੰਧ ਸਨ ਜਿਸ ਤੋਂ ਬਾਅਦ ਉਸ ਨੇ ਮਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਅੱਧਮਰਿਆ ਕਰ ਦਿੱਤਾ। ਇਸ ਪੂਰੇ ਕੇਸ ਵਿੱਚ ਪੁਲਿਸ ਨੇ ਕਬੱਡੀ ਖਿਡਾਰੀ ਦੇ ਘਰ ਨੇੜੇ ਲੱਗੇ ਸੀਸੀਟੀਵੀ ਦੀ ਫੂਟੇਜ ਖੰਗਾਲੀ ਤਾਂ ਅਜਿਹੀ ਕੋਈ ਵੀ ਗਤੀਵਿਧੀ ਨਜ਼ਰ ਨਹੀਂ ਆਈ। ਹਮਲੇ ਦੇ ਸਮੇਂ ਨਾਂ ਤਾਂ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ਕੋਈ ਦਾਖਲ ਹੁੰਦਾ ਹੈ ਨਾਲ ਹੀ ਕੋਈ ਅਜ਼ਨਬੀ ਵਿਅਕਤੀ ਘਰੋਂ ਬਾਹਰ ਆਉਂਦਾ ਹੈ।
ਪੁਲਿਸ ਨੇ ਸੀਸੀਟੀਵੀ ਦੀ ਵੀਡੀਓ ਦੇਖਿਆ ਕਿ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਹੀ ਆਪਣੇ ਘਰੋਂ ਭੱਜਦਾ ਆ ਰਿਹਾ ਹੈ। ਇਸ ਕਰਕੇ ਪੁਲਿਸ ਨੂੰ ਕੁਲਵਿੰਦਰ ਕਿੰਦਾ ਤੇ ਸ਼ੱਕ ਹੋਣ ਲੱਗਾ। ਪੁਲਿਸ ਦਾ ਸ਼ੱਕ ਉਸ ਵੇਲੇ ਯਕੀਨ ਵਿੱਚ ਬਦਲ ਗਿਆ ਜਦੋਂ ਅਮਨਾ ਲੋਪੇ ਸਰੰਡਰ ਕਰਨ ਲਈ ਆਪਣੀ ਪੰਚਾਇਤ ਨਾਲ ਥਾਣੇ ਆ ਗਿਆ ਸੀ। ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਆਪਣੀ ਮਾਂ ਤੇ ਹਮਲਾ ਕਰਨ ਤੋਂ ਬਾਅਦ ਸੋਸ਼ਲ ਮੀਡੀਆਂ ਤੇ ਚੀਕਾਂ ਮਾਰ ਮਾਰ ਕੇ ਅਮਨਾ ਲੋਪੇ ਦਾ ਨਾਮ ਲਗਾਇਆ ਕਿ ਅਮਨਾ ਨੇ ਉਸ ਦੀ ਮਾਂ ਤੇ ਹਮਲਾ ਕੀਤਾ ਹੈ।
ਲੋਪੇ ਨੇ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਮਨਾ ਨੇ ਕਿਹਾ ਸੀ ਕਿ ਉਹ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰਾ ਨਾਂ ਲੈ ਕੇ ਇਹ ਸਭ ਕਿਉਂ ਕੀਤਾ ਗਿਆ ਹੈ। ਕਿੰਦਾ ਨੇ ਦੋਸ਼ ਲਾਇਆ ਸੀ ਕਿ ਅਮਨਾ ਨੇ ਦੁਸ਼ਮਣੀ ਕਾਰਨ ਇਹ ਹਮਲਾ ਕਰਵਾਇਆ ਹੈ।
ਪੁਲੀਸ ਨੇ ਮਾਮਲਾ ਸੁਲਝਾਉਂਦਿਆਂ ਕੁਲਵਿੰਦਰ ਕਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਿੰਦਾ ਦੀ ਮਾਂ ਡੀਐਮਸੀ ਲੁਧਿਆਣਾ ਵਿੱਚ ਦਾਖ਼ਲ ਹੈ ਅਤੇ ਉਸ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਪਹਿਲਾਂ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।






















