Kangana Controversy: ਰਿਲੀਜ਼ ਨਹੀਂ ਹੋਵੇਗੀ ਕੰਗਨਾ ਦੀ ਐਮਰਜੈਂਸੀ ! ਸੈਂਸਰ ਬੋਰਡ ਨੇ ਹਾਈਕੋਰਟ 'ਚ ਦਿੱਤਾ ਜਵਾਬ, ਕਿਹਾ- ਜਾਰੀ ਨਹੀਂ ਹੋਇਆ ਸਰਟੀਫਿਕੇਟ
ਇਮਾਨ ਸਿੰਘ ਖਾਰਾ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦਾ ਸਰਟੀਫਿਕੇਟ ਅਜੇ ਜਾਰੀ ਨਹੀਂ ਕੀਤਾ ਗਿਆ ਹੈ।
![Kangana Controversy: ਰਿਲੀਜ਼ ਨਹੀਂ ਹੋਵੇਗੀ ਕੰਗਨਾ ਦੀ ਐਮਰਜੈਂਸੀ ! ਸੈਂਸਰ ਬੋਰਡ ਨੇ ਹਾਈਕੋਰਟ 'ਚ ਦਿੱਤਾ ਜਵਾਬ, ਕਿਹਾ- ਜਾਰੀ ਨਹੀਂ ਹੋਇਆ ਸਰਟੀਫਿਕੇਟ Kanganas Emergency film may get stuck know full details Kangana Controversy: ਰਿਲੀਜ਼ ਨਹੀਂ ਹੋਵੇਗੀ ਕੰਗਨਾ ਦੀ ਐਮਰਜੈਂਸੀ ! ਸੈਂਸਰ ਬੋਰਡ ਨੇ ਹਾਈਕੋਰਟ 'ਚ ਦਿੱਤਾ ਜਵਾਬ, ਕਿਹਾ- ਜਾਰੀ ਨਹੀਂ ਹੋਇਆ ਸਰਟੀਫਿਕੇਟ](https://feeds.abplive.com/onecms/images/uploaded-images/2024/08/28/548d5aa52381f44453779310e60eec811724852739909304_original.jpg?impolicy=abp_cdn&imwidth=1200&height=675)
kangana controversy: ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ਦੀ ਰਿਲੀਜ਼ ਅਟਕ ਸਕਦੀ ਹੈ। ਦਰਅਸਲ ਪੰਜਾਬ ਹਰਿਆਣਾ ਹਾਈਕੋਰਟ 'ਚ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਸੈਂਸਰ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਸ ਫ਼ਿਲਮ ਨੂੰ ਅਜੇ ਤੱਕ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੈ। ਜਦੋਂਕਿ ਫਿਲਮ ਦੀ ਰਿਲੀਜ਼ 'ਚ ਸਿਰਫ 6 ਦਿਨ ਬਾਕੀ ਹਨ।
ਐਡਵੋਕੇਟ ਇਮਾਨ ਸਿੰਘ ਖਾਰਾ ਦੀ ਤਰਫੋਂ ਫ਼ਿਲਮ ਐਮਰਜੈਂਸੀ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੀ ਸੁਣਵਾਈ ਹਾਈਕੋਰਟ ਵਿੱਚ ਹੋਈ। ਇਮਾਨ ਸਿੰਘ ਖਾਰਾ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦਾ ਸਰਟੀਫਿਕੇਟ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਜਵਾਬ ਮੁਤਾਬਕ ਫ਼ਿਲਮ ਖ਼ਿਲਾਫ਼ ਕਈ ਸ਼ਿਕਾਇਤਾਂ ਹਨ। ਸ਼ਿਕਾਇਤਾਂ ਸੁਣਨ ਤੋਂ ਬਾਅਦ ਹੀ ਫਿਲਮ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
SGPC ਨੇ ਸੀਨ ਡਿਲੀਟ ਕਰਨ ਦੀ ਕੀਤੀ ਮੰਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (S.G.P.C) ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਫਿਲਮ ਵਿੱਚ ਸਿੱਖਾਂ ਦੇ ਅਕਸ ਨੂੰ ਗ਼ਲਤ ਢੰਗ ਨਾਲ ਦਿਖਾਇਆ ਗਿਆ ਹੈ ‘ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ ਹੈ। ਫਿਲਮ ਦੇ ਟ੍ਰੇਲਰ 'ਚ ਦਿਖਾਏ ਗਏ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਕਿਰਦਾਰ 'ਤੇ ਇਤਰਾਜ਼ ਹੈ। ਫ਼ਿਲਮ ਦੇ ਕੰਟੈਂਟ ਦਾ ਮੁੱਦਾ ਹੈ। ਇਸ ਨੂੰ ਬਦਲਣਾ ਚਾਹੀਦਾ ਹੈ। ਸਿੱਖਾਂ ਬਾਰੇ ਗ਼ਲਤ ਬਿਆਨਬਾਜੀ ਹਟਾਈ ਜਾਵੇ। ਜਦੋਂ ਤੱਕ ਫ਼ਿਲਮ ਪੂਰੀ ਤਰ੍ਹਾਂ ਨਹੀਂ ਬਦਲ ਜਾਂਦੀ, ਉਦੋਂ ਤੱਕ ਇਸ ਨੂੰ ਨਹੀਂ ਚਲਾਇਆ ਜਾਣਾ ਚਾਹੀਦਾ।
ਫਿਲਮ ਦੇ ਸੈਂਸਰ ਸਰਟੀਫਿਕੇਟ 'ਤੇ ਰੋਕ ਲੱਗਣ 'ਤੇ ਕੰਗਨਾ ਰਣੌਤ ਨੇ ਕੱਲ੍ਹ ਆਪਣਾ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਜਿਸ 'ਤੇ ਕੰਗਨਾ ਨੇ ਦਾਅਵਾ ਕੀਤਾ ਹੈ ਕਿ ਸੈਂਸਰ ਨੂੰ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਫਿਲਮ ਦੀ ਰਿਲੀਜ਼ ਨੂੰ ਰੋਕ ਦਿੱਤਾ ਗਿਆ ਹੈ।
#Emergency pic.twitter.com/Klko20kkqY
— Kangana Ranaut (@KanganaTeam) August 30, 2024
ਕੰਗਨਾ ਨੇ ਕਿਹਾ ਕਿ ਕਈ ਅਫਵਾਹਾਂ ਫੈਲ ਰਹੀਆਂ ਹਨ ਕਿ ਸਾਡੀ ਫਿਲਮ ਐਮਰਜੈਂਸੀ ਨੂੰ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ। ਇਹ ਸੱਚ ਨਹੀਂ ਹੈ। ਦਰਅਸਲ, ਸਾਡੀ ਫਿਲਮ ਨੂੰ ਮਨਜ਼ੂਰੀ ਮਿਲ ਗਈ ਸੀ, ਪਰ ਇਸ ਦਾ ਪ੍ਰਮਾਣੀਕਰਨ ਰੋਕ ਦਿੱਤਾ ਗਿਆ ਹੈ ਕਿਉਂਕਿ ਬਹੁਤ ਜ਼ਿਆਦਾ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ। ਸੈਂਸਰਾਂ ਨੂੰ ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)