ਪੜਚੋਲ ਕਰੋ

Faridkot Lok Sabha: ਕਰਮਜੀਤ ਅਨਮੋਲ ਨੇ  ਭਾਜਪਾ IT ਸੈੱਲ ਤੇ ਮੀਡੀਆ ਦੀ ਖੋਲ੍ਹੀ ਪੋਲ, ਗਾਇਕ ਰੌਸ਼ਨ ਪ੍ਰਿੰਸ ਨੇ ਵੀ ਹੱਕ 'ਚ ਕੀਤਾ ਪ੍ਰਚਾਰ

Faridkot Lok Sabha Seat: ਕਰਮਜੀਤ ਅਨਮੋਲ ਨੇ ਕਿਹਾ ਕਿ ਮੀਡੀਆ ਦਾ ਇੱਕ ਹਿੱਸਾ ਅਤੇ ਕੇਂਦਰ ਸਰਕਾਰ ਦਾ ਆਈਟੀ ਸੈਲ ਜੋ ਮਰਜ਼ੀ ਪ੍ਰਚਾਰ ਕਰੇ ਪਰ ਮਹਿੰਗਾਈ, ਨੋਟ ਬੰਦੀ ਪੱਖਪਾਤੀ ਤਰੀਕੇ ਨਾਲ ਲਾਗੂ ਜੀਐਸਟੀ ਅਤੇ ਬੇਰੁਜ਼ਗਾਰੀ ਤੋਂ ਹਰ ਪਰਿਵਾਰ

Faridkot Lok Sabha Seat: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆਮ ਕਾਰੋਬਾਰੀ-ਵਪਾਰੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣਗੇ। ਮੋਗਾ ‘ਚ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਮਹਿੰਗਾਈ, ਨੋਟ ਬੰਦੀ ਅਤੇ ਬੇਰੁਜ਼ਗਾਰੀ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਨਿਸ਼ਾਨੇ ‘ਤੇ ਲਿਆ।

ਕਰਮਜੀਤ ਅਨਮੋਲ ਨੇ ਕਿਹਾ ਕਿ ਮੀਡੀਆ ਦਾ ਇੱਕ ਹਿੱਸਾ ਅਤੇ ਕੇਂਦਰ ਸਰਕਾਰ ਦਾ ਆਈਟੀ ਸੈਲ ਜੋ ਮਰਜ਼ੀ ਪ੍ਰਚਾਰ ਕਰੇ ਪਰ ਮਹਿੰਗਾਈ, ਨੋਟ ਬੰਦੀ ਪੱਖਪਾਤੀ ਤਰੀਕੇ ਨਾਲ ਲਾਗੂ ਜੀਐਸਟੀ ਅਤੇ ਬੇਰੁਜ਼ਗਾਰੀ ਤੋਂ ਹਰ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ। 

ਸਾਡੀਆਂ ਮਾਵਾਂ ਭੈਣਾਂ ਹਰ ਰੋਜ਼ ਮਹਿੰਗੇ ਹੋ ਰਹੇ ਗੈਸ ਸਿਲੰਡਰਾਂ ਅਤੇ ਰਾਸ਼ਨ ਤੋਂ ਪਰੇਸ਼ਾਨ ਹਨ। ਹਰ ਗ਼ਰੀਬ-ਅਮੀਰ ਡੀਜ਼ਲ-ਪੈਟਰੋਲ ਦੀਆਂ ਬੇਲਗ਼ਾਮ ਕੀਮਤਾਂ ਤੋਂ ਦੁਖੀ ਹੈ। ਆਮ ਵਪਾਰੀ ਕਾਰੋਬਾਰੀ ਅਤੇ ਛੋਟੇ ਦੁਕਾਨਦਾਰ ਪੱਖਪਾਤੀ ਤਰੀਕੇ ਨਾਲ ਲਾਗੂ ਜੀਐਸਟੀ ‘ਚ ਉਲਝੇ ਹੋਏ ਹਨ। 

ਵਪਾਰੀਆਂ ਕਾਰੋਬਾਰੀਆਂ ਦਾ ਵੱਡਾ ਹਿੱਸਾ ਅਜੇ ਤੱਕ ਨੋਟ ਬੰਦੀ ਦੀ ਮਾਰ ਤੋਂ ਉੱਠ ਨਹੀਂ ਸਕਿਆ। ਕਿਸਾਨ ਫ਼ਸਲਾਂ ਦੀ ਐਮਐਸਪੀ ਉੱਪਰ ਖ਼ਰੀਦ ਦੀ ਗਰੰਟੀ ਲਈ ਸੰਘਰਸ਼ ਕਰ ਰਹੇ ਹਨ ਅਤੇ ਮਜ਼ਦੂਰ ਵਰਗ ਦਮ ਤੋੜ ਰਹੀ ਮਨਰੇਗਾ ਯੋਜਨਾ ਨੂੰ ਬਚਾਉਣ ਲਈ ਲੜ ਰਿਹਾ ਹੈ। ਬੇਰੁਜ਼ਗਾਰੀ ਦੀ ਦਰ ਸਾਰੇ ਰਿਕਾਰਡ ਤੋੜ ਚੁੱਕੀ ਹੈ। ਇਹਨਾਂ ਸਾਰੀਆਂ ਮੁਸ਼ਕਲਾਂ ਲਈ ਕੇਂਦਰ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।

ਕਰਮਜੀਤ ਅਨਮੋਲ ਨੇ ਮੋਗਾ ਦੇ ਲੋਕਾਂ ਨੂੰ ਚੋਣਾਂ ਵਿੱਚ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਸਾਰੇ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਰੌਸ਼ਨ ਪ੍ਰਿੰਸ ਅਤੇ ਨਿਸ਼ਾ ਬਾਲੋ ਨੇ ਕਿਹਾ ਕਿ ਕਰਮਜੀਤ ਸਿੰਘ ਅਨਮੋਲ ਬਹੁਤ ਹੀ ਨੇਕ ਦਿਲ ਇਨਸਾਨ ਹਨ। ਜੋ ਹਮੇਸ਼ਾ ਦੂਸਰਿਆਂ ਖ਼ਾਸ ਕਰਕੇ ਲੋੜਵੰਦਾਂ ਅਤੇ ਦੁਖੀ ਦਰਦੀਆਂ ਦਾ ਮਸੀਹਾ ਬਣ ਕੇ ਵਿਚਰਦਾ ਹੈ। ਇਸ ਗੱਲ ਦੀ ਹਾਮੀ ਪੂਰੀ ਫ਼ਿਲਮ ਇੰਡਸਟਰੀ ਭਰਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਕਰਮਜੀਤ ਅਨਮੋਲ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਪਾਰਲੀਮੈਂਟ ਭੇਜਿਆ ਜਾਵੇ ਤਾਂ ਕਿ ਇਸ ਨੇਕ ਦਿਲ ਇਨਸਾਨ ਨੂੰ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲ ਸਕੇ।

 

 

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -  https://whatsapp.com/channel/0029Va7Nrx00VycFFzHrt01l

ਟਾਪ ਹੈਡਲਾਈਨ

ਪੰਜਾਬ ਪੁਲਿਸ ਦੇ ਸਾਹਮਣੇ ਕਰਿਆਨਾ ਕਾਰੋਬਾਰੀ ਦੇ ਘਰ 'ਤੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
ਪੰਜਾਬ ਪੁਲਿਸ ਦੇ ਸਾਹਮਣੇ ਕਰਿਆਨਾ ਕਾਰੋਬਾਰੀ ਦੇ ਘਰ 'ਤੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
Parvinder Jhota ਦੇ ਪਿਤਾ ਨੇ ਸ਼ੁਰੂ ਕੀਤੀ ਭੁੱਖ ਹੜਤਾਲ,  ਮਾਨਸਾ ਦੇ SSP ਨੂੰ ਹਟਾਉਣ ਦੀ ਮੰਗ 'ਤੇ ਅੜਿਆ ਪਰਿਵਾਰ
Parvinder Jhota ਦੇ ਪਿਤਾ ਨੇ ਸ਼ੁਰੂ ਕੀਤੀ ਭੁੱਖ ਹੜਤਾਲ,  ਮਾਨਸਾ ਦੇ SSP ਨੂੰ ਹਟਾਉਣ ਦੀ ਮੰਗ 'ਤੇ ਅੜਿਆ ਪਰਿਵਾਰ
Parvinder Jhota Case : ਪਰਵਿੰਦਰ ਝੋਟਾ ਦੀ ਮਾਂ ਦਾ ਵੱਡਾ ਬਿਆਨ, ਕਿਹਾ-  ਸਰਕਾਰ ਨੇ ਕਈ ਵਾਰ ਪੁੱਤਰ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ
Parvinder Jhota Case : ਪਰਵਿੰਦਰ ਝੋਟਾ ਦੀ ਮਾਂ ਦਾ ਵੱਡਾ ਬਿਆਨ, ਕਿਹਾ-  ਸਰਕਾਰ ਨੇ ਕਈ ਵਾਰ ਪੁੱਤਰ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ
BJP ਨੇ OBC ਮੋਰਚਾ ਦੇ ਇੰਚਾਰਜ-ਕੋ ਇੰਚਾਰਜ ਕੀਤੇ ਨਿਯੁਕਤ, ਸੰਗਠਨ ਦਾ ਵਿਸਥਾਰ; ਕਈ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ
BJP ਨੇ OBC ਮੋਰਚਾ ਦੇ ਇੰਚਾਰਜ-ਕੋ ਇੰਚਾਰਜ ਕੀਤੇ ਨਿਯੁਕਤ, ਸੰਗਠਨ ਦਾ ਵਿਸਥਾਰ; ਕਈ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੋਨਾ ਹੋਇਆ ਬਹੁਤ ਸਸਤਾ! ਜਨਵਰੀ 'ਚ ਪੀਕ ਤੋਂ 18% ਥੱਲ੍ਹੇ, ਕੀ ਨਵੇਂ ਸਾਲ 'ਚ ਫਿਰ ਬਣੇਗਾ ਰਿਕਾਰਡ?
ਸੋਨਾ ਹੋਇਆ ਬਹੁਤ ਸਸਤਾ! ਜਨਵਰੀ 'ਚ ਪੀਕ ਤੋਂ 18% ਥੱਲ੍ਹੇ, ਕੀ ਨਵੇਂ ਸਾਲ 'ਚ ਫਿਰ ਬਣੇਗਾ ਰਿਕਾਰਡ?
ਪਰਵਿੰਦਰ ਝੋਟਾ ਦੀ ਡੈੱਡਬਾਡੀ ਰਾਤ 12 ਵਜੇ ਭੇਜੀ ਗਈ ਚੰਡੀਗੜ੍ਹ, 24ਵੇਂ ਦਿਨ ਹੋਵੇਗਾ ਪੋਸਟਮਾਰਟਮ; ਕਿਉਂ ਹੋਇਆ ਸਮਝੌਤਾ?
ਪਰਵਿੰਦਰ ਝੋਟਾ ਦੀ ਡੈੱਡਬਾਡੀ ਰਾਤ 12 ਵਜੇ ਭੇਜੀ ਗਈ ਚੰਡੀਗੜ੍ਹ, 24ਵੇਂ ਦਿਨ ਹੋਵੇਗਾ ਪੋਸਟਮਾਰਟਮ; ਕਿਉਂ ਹੋਇਆ ਸਮਝੌਤਾ?
Airtel ਦਾ ₹749 ਵਾਲਾ ਫੈਮਿਲੀ ਪਲਾਨ, ₹1049 'ਚ ਮਿਲਣਗੇ 3 SIM; ਅਨਲਿਮਟਿਡ ਕਾਲਿੰਗ ਦੇ ਨਾਲ OTT ਦੇ ਫਾਇਦੇ
Airtel ਦਾ ₹749 ਵਾਲਾ ਫੈਮਿਲੀ ਪਲਾਨ, ₹1049 'ਚ ਮਿਲਣਗੇ 3 SIM; ਅਨਲਿਮਟਿਡ ਕਾਲਿੰਗ ਦੇ ਨਾਲ OTT ਦੇ ਫਾਇਦੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਨਵੰਬਰ 2026
Europe Bomb Threat : ਯੂਰਪ 'ਚ 12 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈਰਿਸ ਤੋਂ ਰੋਮ ਤੱਕ ਮਚੀ ਹਫੜਾ-ਦਫੜੀ
Europe Bomb Threat : ਯੂਰਪ 'ਚ 12 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈਰਿਸ ਤੋਂ ਰੋਮ ਤੱਕ ਮਚੀ ਹਫੜਾ-ਦਫੜੀ
Delhi-NCR Pollution : ਦਿੱਲੀ 'ਚ 20 ਨਵੰਬਰ ਤੱਕ ਕਈ ਕੰਮਾਂ 'ਤੇ ਰੋਕ, ਮੁਲਾਜ਼ਮਾਂ ਲਈ ਵੀ ਨਵਾਂ ਫਰਮਾਨ!
Delhi-NCR Pollution : ਦਿੱਲੀ 'ਚ 20 ਨਵੰਬਰ ਤੱਕ ਕਈ ਕੰਮਾਂ 'ਤੇ ਰੋਕ, ਮੁਲਾਜ਼ਮਾਂ ਲਈ ਵੀ ਨਵਾਂ ਫਰਮਾਨ!
Sleep Competition : 60 ਦਿਨ ਰੋਜ਼ 9 ਘੰਟੇ ਸੌਂ ਕੇ ਕੁੜੀ ਨੇ ਜਿੱਤੇ 9.6 ਲੱਖ ਰੁਪਏ, Wakefit ਕੰਪਨੀ ਨੇ ਦਿੱਤਾ ਇਨਾਮ
Sleep Competition : 60 ਦਿਨ ਰੋਜ਼ 9 ਘੰਟੇ ਸੌਂ ਕੇ ਕੁੜੀ ਨੇ ਜਿੱਤੇ 9.6 ਲੱਖ ਰੁਪਏ, Wakefit ਕੰਪਨੀ ਨੇ ਦਿੱਤਾ ਇਨਾਮ
 Marriage Vs Live In Relationship : ਵਿਆਹ ਜਾਂ ਲਿਵ-ਇਨ? ਕਿਹੜਾ ਰਿਸ਼ਤਾ ਹੈ ਬਿਹਤਰ? ਸਦਗੁਰੂ ਨੇ ਦੱਸੀ ਵੱਡੀ ਗੱਲ!
 Marriage Vs Live In Relationship : ਵਿਆਹ ਜਾਂ ਲਿਵ-ਇਨ? ਕਿਹੜਾ ਰਿਸ਼ਤਾ ਹੈ ਬਿਹਤਰ? ਸਦਗੁਰੂ ਨੇ ਦੱਸੀ ਵੱਡੀ ਗੱਲ!
Embed widget