ਪੜਚੋਲ ਕਰੋ
Advertisement
ਕਰਨਾਲ IED ਮਾਮਲਾ : ਪੰਜਾਬ ਪੁਲਿਸ ਨੇ ਮੁੱਖ ਦੋਸ਼ੀ ਨਛੱਤਰ ਸਿੰਘ ਤੇ 2 ਹੋਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
ਪੰਜਾਬ ਪੁਲਿਸ ਨੇ ਕਰਨਾਲ ਆਈਈਡੀ ਮਾਮਲੇ ਵਿੱਚ ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲ ਦੇ ਮੁੱਖ ਮੁਲਜ਼ਮ ਨਛੱਤਰ ਸਿੰਘ ਅਤੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਚੰਡੀਗੜ੍ਹ : ਪੰਜਾਬ ਪੁਲਿਸ ਨੇ ਕਰਨਾਲ ਆਈਈਡੀ ਮਾਮਲੇ ਵਿੱਚ ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲ ਦੇ ਮੁੱਖ ਮੁਲਜ਼ਮ ਨਛੱਤਰ ਸਿੰਘ ਅਤੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਅੱਤਵਾਦੀ ਮੋਡਿਊਲ ਨੂੰ ਕੈਨੇਡਾ ਸਥਿਤ ਲਖਬੀਰ ਲੰਡਾ ਅਤੇ ਪਾਕਿਸਤਾਨ ਸਥਿਤ ਹਰਵਿੰਦਰ ਰਿੰਦਾ ਚਲਾ ਰਹੇ ਸਨ। ਪੁਲਿਸ ਨੇ 1.5 ਕਿਲੋ ਆਰਡੀਐਕਸ ਆਈਈਡੀ ਅਤੇ 2 ਪਿਸਤੌਲ ਵੀ ਬਰਾਮਦ ਕੀਤੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ ਹੈ।
.@PunjabPoliceInd arrests Nachhtar Singh, main perpetrator of Karnal IED seizure and 2 others in major success against ISI-backed terror module.
— DGP Punjab Police (@DGPPunjabPolice) September 8, 2022
Terror module handled by Canada-based Lakhbir Landa & Pak-based Harvinder Rinda (1/2) pic.twitter.com/Ur82ah1Ws8
ਦੱਸ ਦੇਈਏ ਕਿ 5 ਮਈ 2022 ਨੂੰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਬਸਤਾਰਾ ਟੋਲ ਪਲਾਜ਼ਾ ਤੋਂ IED ਅਤੇ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਸੀ। ਮੌਕੇ ਤੋਂ 3 IED, 1 ਪਿਸਤੌਲ, 2 ਮੈਗਜ਼ੀਨ, 31 ਜਿੰਦਾ ਰੌਂਦ, 6 ਮੋਬਾਈਲ ਅਤੇ 1.30 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਸੀ ਇਸ ਦੌਰਾਨ IB ਦੀ ਇਨਪੁੱਟ 'ਤੇ ਹਰਿਆਣਾ ਪੁਲਿਸ ਨੇ ਚਿੱਟੇ ਰੰਗ ਦੀ ਇਨੋਵਾ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ NIA ਨੇ ਇਸ ਮਾਮਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਕਰ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਸੀ ।
ਹਰਿਆਣਾ ਐਸਟੀਐਫ ਨੇ ਇੱਕ ਬਿਆਨ ਵਿੱਚ ਟਿਫ਼ਨ ਬਾਕਸ ਵਿੱਚ 1.3 ਕਿਲੋ ਆਰਡੀਐਕਸ, ਇੱਕ ਡੈਟੋਨੇਟਰ, ਇੱਕ ਸਵਿੱਚ ਅਤੇ ਇੱਕ ਬੈਟਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਇਹ ਅੰਬਾਲਾ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਸਰਵਿਸ ਲੇਨ ਨੇੜੇ 70 ਕਿਲੋਮੀਟਰ ਦੂਰ ਕੀਤੀ ‘ਤੇ ਜ਼ਬਤ ਕੀਤੀ ਸੀ। ਇਸ ਮੌਕੇ ਐੱਸਪੀ ਸੁਰਿੰਦਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਵਿਅਕਤੀ ਕਥਿਤ ਤੌਰ ‘ਤੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਸੀ।
ਇਹ ਚਾਰੋ ਸ਼ੱਕੀ ਦਹਿਸ਼ਤਗਰਦ ਪੰਜਾਬ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਹਨ। ਇਹਨਾਂ ਨੂੰ ਫੜਨ ਲਈ IB ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਵਲੋਂ ਸਾਂਝਾ ਮਿਸ਼ਨ ਚਲਾਇਆ ਗਿਆ ਸੀ। ਸ਼ੱਕੀ ਦਹਿਸ਼ਤਗਰਦਾਂ ਦੀ ਗੱਡੀ ਦੀ ਤਲਾਸ਼ੀ ਰੋਬੋਟ ਰਾਹੀਂ ਲਈ ਗਈ ਸੀ ਕਿਉਕਿ ਉਸ ਵਿਚ ਹੋਰ ਵਿਸਫੋਟਕ ਪਦਾਰਥ ਹੋਣ ਦੀ ਉਮੀਦ ਸੀ। ਇਨ੍ਹਾਂ ਕੋਲੋਂ ਇੰਨਾ ਕ ਗੋਲੀ ਬਰੂਦ ਮਿਲਿਆ ਸੀ , ਜਿਸ ਨਾਲ ਇਹ ਵਡੀਆਂ ਜਗ੍ਹਾਵਾਂ ਤੇ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅੰਮ੍ਰਿਤਸਰ
ਦੇਸ਼
Advertisement