ਤਿਰੂਵਨੰਤਪੁਰਮ: ਕੇਰਲ ਦੇ ਫੁਟਬਾਲ ਖਿਡਾਰੀ ਰਿਦਵਾਨ ਨੇ ਖੇਡ ਤੇ ਆਪਣੀ ਟੀਮ ਪ੍ਰਤੀ ਸਮਰਪਣ ਦਿਖਾਉਂਦਿਆਂ ਆਪਣਾ ਵਿਆਹ ਤਕ ਰੋਕ ਦਿੱਤਾ। ਉਸ ਨੇ ਮੈਚ ਖੇਡਣ ਲਈ ਆਪਣੀ ਦੁਲਹਨ ਨੂੰ ਇੰਤਜ਼ਾਰ ਕਰਨ ਲਈ ਕਹਿ ਦਿੱਤਾ। ਮੱਲਾਪੁਰਮ ਦਾ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਖੇਡ ਰਾਜ ਮੰਤਰੀ ਰਾਜ ਵਰਧਨ ਰਾਠੌਰ ਨੇ ਵੀ ਟਵਿਟਰ ’ਤੇ ਇਸ ਜਨੂੰਨ ਦੀ ਤਾਰੀਫ ਕੀਤੀ ਹੈ। ਰਿਦਵਾਨ ਇੱਥੇ ਲੀਗ ਵਿੱਚ ਫੀਫਾ ਮੈਂਜੇਰੀ ਟੀਮ ਲਈ ਫੁਟਬਾਲ ਖੇਡਦਾ ਹੈ।

ਖੇਡ ਰਾਜ ਮੰਤਰੀ ਰਾਠੌਰ ਨੇ ਟਵਿਟਰ ’ਤੇ ਲਿਖਿਆ ਕਿ ਰਿਦਵਾਨ ਨੇ ਵਿਆਹ ਵਾਲੇ ਦਿਨ ਫੁਟਬਾਲ ਖੇਡਣ ਲਈ ਆਪਣੀ ਲਾੜੀ ਤੋਂ 5 ਮਿੰਟ ਮੰਗ ਲਏ। ਕੀ ਜਨੂੰਨ ਹੈ ! ਮੈਂ ਉਸ ਨਾਲ ਮਿਲਣਾ ਚਾਹੁੰਦਾ ਹਾਂ। 5 ਮਿੰਟ ਹੋਰ ਖੇਲੋ ਇੰਡੀਆ।

ਹਾਲਾਂਕਿ ਉਸ ਦੀ ਪਤਨੀ ਨੇ ਉਸ ਦੇ ਫੈਸਲੇ ’ਤੇ ਕਾਫੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਖੇਡ ਵੈਬਸਾਈਟ ਟਾਕਸਪੋਰਟਸ ਨੂੰ ਦਿੱਤੀ ਇੰਟਰਵਿਊ ਦੌਰਾਨ ਉਸ ਨੇ ਕਿਹਾ ਕਿ ਜੇ ਮੈਚ ਦੁਪਹਿਰ ਨੂੰ ਹੁੰਦਾ ਤਾਂ ਕੀ ਰਿਦਵਾਨ ਵਿਆਹ ਰੱਦ ਕਰ ਦਿੰਦਾ?

ਦਰਅਸਲ ਰਿਦਵਾਨ ਜਿਸ ਟੀਮ ਲਈ ਖੇਡਦੀ ਹੈ, ਉਸ ਦੇ ਮੈਚ ਦੀ ਤਾਰੀਫ਼ ਉਸ ਦੇ ਵਿਆਹ ਵਾਲੇ ਦਿਨ ਹੀ ਪੈ ਗਈ। ਡਿਫੈਂਡਰ ਹੋਣ ਦੀ ਵਜ੍ਹਾ ਕਰਕੇ ਉਸ ਦਾ ਟੀਮ ਵਿੱਚ ਸ਼ਾਮਲ ਹੋਣਾ ਜ਼ਰੂਰੀ ਸੀ। ਅਜਿਹੇ ਵਿੱਚ ਉਸ ਨੇ ਮੈਚ ਖੇਡਣ ਦਾ ਫੈਸਲਾ ਕੀਤਾ। ਵਿਆਹ ਦੌਰਾਨ ਉਸ ਨੇ ਲਾੜੀ ਨੂੰ 5 ਮਿੰਟ ਰੁਕਣ ਲਈ ਕਿਹਾ ਤੇ ਮੈਚ ਖੇਡਣ ਚਲਾ ਗਿਆ। ਇਸ ਦੇ ਬਾਅਦ ਉਹ ਜਿੱਤ ਕੇ ਵਾਪਸ ਆਇਆ ਤੇ ਵਿਆਹ ਦੀਆਂ ਰਸਮਾਂ ਮੁਕੰਮਲ ਕੀਤੀਆਂ।