ਪੜਚੋਲ ਕਰੋ

Khanna Firing Case: ਖੰਨਾ ’ਚ ਕੱਪੜਾ ਵਪਾਰੀ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ ਮਾਮਲੇ 'ਚ ਨਵਾਂ ਮੋੜ, ਇਸ ਕਰੀਬੀ ਨੇ ਰਚੀ ਸੀ ਪੂਰੀ ਸਾਜ਼ਿਸ਼, 5 ਮੁਲਜ਼ਮ ਗ੍ਰਿਫ਼ਤਾਰ; ਸ਼ੂਟਰਾਂ ਦੀ ਤਲਾਸ਼ ਜਾਰੀ

ਖੰਨਾ ਦੇ ਨਾਮੀ ਫੈਸ਼ਨ ਡਿਜ਼ਾਈਨਰ ਅਤੇ ਕੱਪੜਾ ਵਪਾਰੀ ਆਸ਼ੂ ਵਿਜਨ ਦੇ ਘਰ ’ਤੇ 19 ਜਨਵਰੀ ਦੀ ਰਾਤ ਹੋਈ ਫਾਇਰਿੰਗ ਅਤੇ ਕਾਰ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੁਲਿਸ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ

ਖੰਨਾ ਦੇ ਨਾਮੀ ਫੈਸ਼ਨ ਡਿਜ਼ਾਈਨਰ ਅਤੇ ਕੱਪੜਾ ਵਪਾਰੀ ਆਸ਼ੂ ਵਿਜਨ ਦੇ ਘਰ ’ਤੇ 19 ਜਨਵਰੀ ਦੀ ਰਾਤ ਹੋਈ ਫਾਇਰਿੰਗ ਅਤੇ ਕਾਰ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੁਲਿਸ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਦੇ ਸਾਥੀਆਂ ਨਾਲ ਮਿਲ ਕੇ ਇਹ ਪੂਰੀ ਸਾਜ਼ਿਸ਼ ਆਸ਼ੂ ਵਿਜਨ ਦੇ ਮੂੰਹਬੋਲੇ ਭਰਾ ਅਮਿਤ ਕੁਮਾਰ ਲਾਡੀ ਨੇ ਹੀ ਰਚੀ ਸੀ।

ਇਸ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਐੱਸਐੱਸਪੀ ਖੰਨਾ ਡਾ. ਦਰਪਣ ਅਹਲੂਵਾਲੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਐੱਸਐੱਸਪੀ ਨੇ ਦੱਸਿਆ ਕਿ ਇਹ ਕੇਸ ਸਿਰਫ਼ ਫਾਇਰਿੰਗ ਤੱਕ ਸੀਮਿਤ ਨਹੀਂ, ਸਗੋਂ ਇਸ ਦੇ ਪਿੱਛੇ ਫਿਰੌਤੀ ਅਤੇ ਗੈਂਗਸਟਰ ਨੈੱਟਵਰਕ ਦੀ ਪੂਰੀ ਕਹਾਣੀ ਲੁਕੀ ਹੋਈ ਹੈ।

ਪਿਛਲੇ ਸਾਲ ਆਈ ਸੀ ਧਮਕੀ ਭਰੀ ਕਾਲ

ਐੱਸਐੱਸਪੀ ਮੁਤਾਬਕ, 25 ਦਸੰਬਰ 2025 ਨੂੰ ਆਸ਼ੂ ਵਿਜਨ ਨੂੰ ਇੱਕ ਵਟਸਐਪ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਦੇ ਹੋਏ 5 ਕਰੋੜ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ। ਕਾਲ ਦੌਰਾਨ ਸਾਫ਼ ਧਮਕੀ ਦਿੱਤੀ ਗਈ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਤੁਰੰਤ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਪੁਲਿਸ ਨੂੰ ਸ਼ੱਕ ਸੀ ਕਿ ਇਹ ਮਾਮਲਾ ਕਿਸੇ ਵੱਡੇ ਗੈਂਗਸਟਰ ਨੈੱਟਵਰਕ ਨਾਲ ਜੁੜਿਆ ਹੋ ਸਕਦਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ 5 ਕਰੋੜ ਦੀ ਰੰਗਦਾਰੀ ਨਾ ਮਿਲਣ ’ਤੇ ਅਪਰਾਧੀਆਂ ਨੇ ਦਹਿਸ਼ਤ ਦਾ ਮਾਹੌਲ ਬਣਾਉਣ ਲਈ 19 ਜਨਵਰੀ ਦੀ ਰਾਤ ਆਸ਼ੂ ਵਿਜਨ ਦੇ ਘਰ ’ਤੇ ਫਾਇਰਿੰਗ ਕਰਵਾਈ। ਨਾਲ ਹੀ ਉਨ੍ਹਾਂ ਦੀ ਕਾਰ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਇਹ ਸਾਫ਼ ਸੰਦੇਸ਼ ਦਿੱਤਾ ਜਾ ਸਕੇ ਕਿ ਧਮਕੀ ਸਿਰਫ਼ ਸ਼ਬਦਾਂ ਤੱਕ ਹੀ ਸੀਮਿਤ ਨਹੀਂ ਹੈ।

ਜਿਵੇਂ-ਜਿਵੇਂ ਜਾਂਚ ਅੱਗੇ ਵਧੀ, ਪੁਲਿਸ ਸਾਹਮਣੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਇਸ ਪੂਰੀ ਸਾਜ਼ਿਸ਼ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ, ਸਗੋਂ ਆਸ਼ੂ ਵਿਜਨ ਦਾ ਮੂੰਹਬੋਲਿਆ ਭਰਾ ਅਮਿਤ ਕੁਮਾਰ ਉਰਫ਼ ਲਾਡੀ ਨਿਕਲਿਆ। ਅਮਿਤ ਲਾਡੀ ਖੰਨਾ ਦੀ ਸਬਜ਼ੀ ਮੰਡੀ ਦਾ ਇੱਕ ਨਾਮਵਰ ਆੜਤੀ ਹੈ ਅਤੇ ਉਸਦੇ ਕਈ ਸਿਆਸੀ ਨੇਤਾਵਾਂ ਤੇ ਪੁਲਿਸ ਅਧਿਕਾਰੀਆਂ ਨਾਲ ਨੇੜਲੇ ਸਬੰਧ ਹਨ।

ਪੁਲਿਸ ਮੁਤਾਬਕ, ਅਮਿਤ ਨੂੰ ਆਸ਼ੂ ਵਿਜਨ ਦੀ ਆਰਥਿਕ ਹਾਲਤ, ਜਾਇਦਾਦ ਅਤੇ ਲੈਣ-ਦੇਣ ਬਾਰੇ ਪੂਰੀ ਜਾਣਕਾਰੀ ਸੀ। ਉਸਨੂੰ ਇਹ ਵੀ ਪਤਾ ਸੀ ਕਿ ਜੇ ਆਸ਼ੂ ਵਿਜਨ ਨੂੰ ਆਪਣੀ ਜਾਨ ਦਾ ਖਤਰਾ ਮਹਿਸੂਸ ਹੋਇਆ ਤਾਂ ਉਹ ਰੰਗਦਾਰੀ ਦੇਣ ਲਈ ਮਜਬੂਰ ਹੋ ਸਕਦਾ ਹੈ। ਅਮਿਤ ਦੀ ਯੋਜਨਾ ਸੀ ਕਿ ਰੰਗਦਾਰੀ ਦੀ ਰਕਮ ਮਿਲਣ ’ਤੇ ਉਸਦਾ ਵੱਡਾ ਹਿੱਸਾ ਉਹ ਖੁਦ ਹੜਪ ਲਏਗਾ। ਇਸ ਸਾਜ਼ਿਸ਼ ਨੂੰ ਅਮਲ ਵਿੱਚ ਲਿਆਉਣ ਲਈ ਅਮਿਤ ਲਾਡੀ ਨੇ ਆਪਣੇ ਸਾਥੀ ਇਸ਼ਵਰ ਸਿੰਘ ਰੰਧਾਵਾ, ਜੋ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਹੈ, ਨੂੰ ਨਾਲ ਮਿਲਾਇਆ। ਇਸ ਤੋਂ ਬਾਅਦ ਦੋਵਾਂ ਨੇ ਵਿਕੀ ਵਾਟਸ ਨਾਲ ਸੰਪਰਕ ਕੀਤਾ, ਜੋ ਮੋਹਾਲੀ ਵਿੱਚ ਜਿੰਮ ਚਲਾਉਂਦਾ ਹੈ ਅਤੇ ਵਜ਼ਨ ਉਠਾਉਣ ਦਾ ਸ਼ੌਕੀਨ ਹੈ।

ਪੁਲਿਸ ਰਿਕਾਰਡ ਮੁਤਾਬਕ ਵਿਕੀ ਵਾਟਸ ਖ਼ਿਲਾਫ਼ ਪਹਿਲਾਂ ਤੋਂ ਹੀ ਤਿੰਨ ਅਪਰਾਧਿਕ ਮਾਮਲੇ ਦਰਜ ਹਨ। ਵਿਕੀ ਨੇ ਆਪਣੇ ਸੰਪਰਕਾਂ ਦੀ ਵਰਤੋਂ ਕਰਦੇ ਹੋਏ ਗੈਂਗਸਟਰ ਨੈੱਟਵਰਕ ਨਾਲ ਜੁੜਾਅ ਦਿਖਾਇਆ ਅਤੇ ਗੋਲਡੀ ਬਰਾੜ ਦੇ ਨਾਮ ’ਤੇ ਕਾਲ ਕਰਵਾਉਣ ਦੀ ਵਿਵਸਥਾ ਕੀਤੀ, ਤਾਂ ਜੋ ਧਮਕੀ ਨੂੰ ਅਸਲੀ ਗੈਂਗਸਟਰ ਵਾਲਾ ਰੂਪ ਦਿੱਤਾ ਜਾ ਸਕੇ। ਇਸ ਤੋਂ ਬਾਅਦ ਪਰਮਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਵੀ ਨਾਲ ਮਿਲਾਇਆ ਗਿਆ।

ਜਦੋਂ ਧਮਕੀਆਂ ਦੇ ਬਾਵਜੂਦ ਰੰਗਦਾਰੀ ਨਹੀਂ ਮਿਲੀ, ਤਾਂ ਸਾਜ਼ਿਸ਼ਕਾਰਾਂ ਨੇ ਸ਼ੂਟਰ ਕਿਰਾਏ ’ਤੇ ਲਏ। ਪੁਲਿਸ ਮੁਤਾਬਕ, ਇਨ੍ਹਾਂ ਆਰੋਪੀਆਂ ਵੱਲੋਂ ਸ਼ੂਟਰਾਂ ਨੂੰ ਹਥਿਆਰ, ਮੋਟਰਸਾਈਕਲ ਅਤੇ ਪੂਰੀ ਲਾਜਿਸਟਿਕ ਮਦਦ ਦਿੱਤੀ ਗਈ। 19 ਜਨਵਰੀ ਨੂੰ ਇਨ੍ਹਾਂ ਹੀ ਸ਼ੂਟਰਾਂ ਨੇ ਆਸ਼ੂ ਵਿਜਨ ਦੇ ਘਰ ’ਤੇ ਫਾਇਰਿੰਗ ਕੀਤੀ ਅਤੇ ਉਸਦੀ ਕਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।

ਐਸਐਸਪੀ ਡਾ. ਦਰਪਣ ਅਹਲੂਵਾਲੀਆ ਨੇ ਦੱਸਿਆ ਕਿ ਇਸ ਕੇਸ ਵਿੱਚ ਕਈ ਟੀਮਾਂ ਬਣਾਕੇ ਤੇਜ਼ੀ ਨਾਲ ਕਾਰਵਾਈ ਕੀਤੀ ਗਈ। ਪੁਲਿਸ ਨੇ ਮੁੱਖ ਆਰੋਪੀ ਅਮਿਤ ਕੁਮਾਰ ਉਰਫ਼ ਲਾਡੀ, ਇਸ਼ਵਰ ਸਿੰਘ ਰੰਧਾਵਾ, ਵਿਕੀ ਵਾਟਸ, ਪਰਮਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੂਟਰਾਂ ਦੀ ਤਲਾਸ਼ ਜਾਰੀ ਹੈ। ਗੋਲਡੀ ਬਰਾੜ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਟਾਪ ਹੈਡਲਾਈਨ

Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Punjab News: ਪੰਜਾਬ 'ਆਪ' 'ਚ ਅਸਤੀਫ਼ਿਆਂ ਦੀ ਲੱਗੀ ਝੜ੍ਹੀ, ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਆਪ' 'ਚ ਅਸਤੀਫ਼ਿਆਂ ਦੀ ਲੱਗੀ ਝੜ੍ਹੀ, ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...
ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget