ਪੜਚੋਲ ਕਰੋ
ਪ੍ਰੇਮਿਕਾ ਨੇ ਪਤੀ ਨਾਲ ਮਿਲਕੇ ਕੀਤਾ ਪ੍ਰੇਮੀ ਦਾ ਕਤਲ, ਮਿਲਣ ਬਹਾਨੇ ਬੁਲਾਇਆ ਸੀ ਘਰ
ਬੀਤੀ ਰਾਤ ਪਿੰਡ ਕਕਰਾਲਾ ਖੁਰਦ ਦੇ ਗੁਰਜੰਟ ਸਿੰਘ ਦਾ ਕਤਲ ਕਰਨ ਵਾਲੇ ਪਿੰਡ ਕੋਟਾਲਾ ਦੇ ਪਤੀ-ਪਤਨੀ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਮ੍ਰਿਤਕ ਗੁਰਜੰਟ ਸਿੰਘ ਰੇਲਵੇ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਸੰਦੀਪ ਕੌਰ ਨਾਲ ਪ੍ਰੇਮ ਸਬੰਧ ਰਹੇ ਸੀ। ਸੰਦੀਪ ਕੌਰ ਨੇ ਮਿਲਣ ਦੇ ਬਹਾਨੇ ਗੁਰਜੰਟ ਸਿੰਘ ਨੂੰ ਰਾਤ ਵੇਲੇ ਆਪਣੇ ਘਰ ਬੁਲਾਇਆ ਤੇ ਆਪਣੇ ਪਤੀ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।

ਮ੍ਰਿਤਕ ਗੁਰਜੰਟ ਸਿੰਘ
ਖੰਨਾ: ਜ਼ਿਲ੍ਹਾ ਖੰਨਾ ਚ ਪੈਂਦੇ ਪਿੰਡ ਕੋਟਾਲਾ ਵਿੱਚ ਇੱਕ ਮਹਿਲਾ ਨੇ ਆਪਣੇ ਪ੍ਰੇਮੀ ਦਾ ਕਤਲ ਦਿੱਤਾ। ਉਹ ਆਪਣੇ ਪ੍ਰੇਮੀ ਤੋਂ ਉਸ ਨਾਲ ਸਬੰਧ ਤੋੜਨ ਦਾ ਬਦਲਾ ਲੈਣਾ ਚਾਹੁੰਦੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮੁਲਜ਼ਮ ਮਹਿਲਾ ਦੇ ਪਤੀ ਨੇ ਵੀ ਉਸ ਦਾ ਸਾਥ ਦਿੱਤਾ। ਡੀਐਸਪੀ ਸਮਰਾਲਾ ਦੇਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਿਆ ਕਿ ਬੀਤੀ ਰਾਤ ਪਿੰਡ ਕਕਰਾਲਾ ਖੁਰਦ ਦੇ ਗੁਰਜੰਟ ਸਿੰਘ ਦਾ ਕਤਲ ਕਰਨ ਵਾਲੇ ਪਿੰਡ ਕੋਟਾਲਾ ਦੇ ਪਤੀ-ਪਤਨੀ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਮ੍ਰਿਤਕ ਗੁਰਜੰਟ ਸਿੰਘ ਰੇਲਵੇ ਵਿੱਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਸੰਦੀਪ ਕੌਰ ਨਾਲ ਪ੍ਰੇਮ ਸਬੰਧ ਰਹੇ ਸੀ। ਸੰਦੀਪ ਕੌਰ ਨੇ ਮਿਲਣ ਦੇ ਬਹਾਨੇ ਗੁਰਜੰਟ ਸਿੰਘ ਨੂੰ ਰਾਤ ਵੇਲੇ ਆਪਣੇ ਘਰ ਬੁਲਾਇਆ ਤੇ ਆਪਣੇ ਪਤੀ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਦੋਵਾਂ ਨੇ ਪਹਿਲਾਂ ਤੋਂ ਹੀ ਕਤਲ ਦੀ ਸਾਰੀ ਤਿਆਰੀ ਕੀਤੀ ਹੋਈ ਸੀ। ਦੋਵਾਂ ਜਣਿਆਂ ਨੇ ਸੋਟੇ ਤੇ ਬਾਲੇ ਨਾਲ ਗੁਰਜੰਟ ਸਿੰਘ ’ਤੇ ਹਮਲਾ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਇਸ ਵਾਰਦਾਤ ਨੂੰ ਚੋਰੀ ਦਾ ਮਾਮਲਾ ਦਿਖਾਉਣ ਲਈ ਡਰਾਮਾ ਰਚਿਆ ਤੇ ਜ਼ਖ਼ਮੀ ਗੁਰਜੰਟ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ। ਉਨ੍ਹਾਂ ਇਹ ਦੱਸਿਆ ਕਿ ਗੁਰਜੰਟ ਸਿੰਘ ਹਸਪਤਾਲ ਪਹੁੰਚਣ ਤੱਕ ਮਰ ਚੁੱਕਾ ਸੀ। ਪੁਲਿਸ ਵੱਲੋਂ ਕੀਤੀ ਤਫਤੀਸ਼ ਤੋਂ ਬਾਅਦ ਇਹ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ। ਇਸ ਪਿੱਛੋਂ ਪੁਲਿਸ ਨੇ ਮੁਲਜ਼ਮ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਫਿਲਹਾਲ ਦੋਵੇਂ ਫਰੀਰ ਹਨ। ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਟ੍ਰੈਂਡਿੰਗ ਟੌਪਿਕ





















