ਅੰਮ੍ਰਿਤਸਰ: ਭਲਕੇ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗੀ ਤੇ ਇਸ ਦਾ ਬਾਈਕਾਟ ਕਰੇਗੀ। ਸਰਵਣ ਸਿੰਘ ਪੰਧੇਰ ਦੀ ਅਗਵਾਈ ਜਥੇਬੰਦੀ ਪਹਿਲਾਂ ਵੀ ਕਈ ਵਾਰ ਗੱਲਬਾਤ ਦਾ ਸੱਦਾ ਠੁਕਰਾ ਚੁੱਕੀ ਹੈ।
ਇਸ ਬਾਰੇ ਪੰਧੇਰ ਦਾ ਸਾਫ ਕਹਿਣਾ ਹੈ ਕਿ ਜਥੇਬੰਦੀ ਦਾ ਸਾਫ ਫੈਸਲਾ ਹੈ ਕਿ ਇਸ ਮੀਟਿੰਗ ਦਾ ਏਜੰਡਾ ਸਾਫ ਨਹੀਂ ਤੇ ਭਾਜਪਾ ਮੰਤਰੀਆਂ ਦੀ ਬਿਆਨਬਾਜ਼ੀ ਵੀ ਕਿਸਾਨ ਪ੍ਰਤੀ ਸੁਚੱਜੀ ਨਹੀਂ। ਇਸ ਕਰਕੇ ਜਥੇਬੰਦੀ ਪਹਿਲਾਂ ਵਾਂਗ ਇਸ ਵਾਰ ਵੀ ਗੱਲਬਾਤ ਦੇ ਸੱਦੇ ਨੂੰ ਠੁਕਰਾਉਂਦੀ ਹੈ ਜਦਕਿ ਬਾਕੀ ਜਥੇਬੰਦੀਆਂ ਗੱਲਬਾਤ ਕਰਨ ਲਈ ਆਪਣਾ ਫੈਸਲਾ ਲੈਣ ਲਈ ਆਜਾਦ ਹਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਰਕਾਰ ਨਾਲ ਮੀਟਿੰਗ ਦਾ ਬਾਈਕਾਟ
ਏਬੀਪੀ ਸਾਂਝਾ
Updated at:
29 Dec 2020 12:43 PM (IST)
ਭਲਕੇ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗੀ ਤੇ ਇਸ ਦਾ ਬਾਈਕਾਟ ਕਰੇਗੀ।
- - - - - - - - - Advertisement - - - - - - - - -