ਬਹਿਬਲ ਕਲਾਂ ਵਿਖੇ ਬੇਅਦਬੀ ਇਨਸਾਫ ਮੋਰਚੇ 'ਚ ਪਹੁੰਚੇ ਕੁੰਵਰ ਵਿਜੇ ਪ੍ਰਤਾਪ ,ਮੋਰਚੇ ਦੀ ਹਮਾਇਤ ਕਰਨ ਦਾ ਐਲਾਨ ,ਸਿਸਟਮ 'ਤੇ ਚੁੱਕੇ ਸਵਾਲ
Kotkapura and Behbal Kalan firing : ਬਹਿਬਲ ਕਲਾਂ 'ਚ ਚਲ ਰਹੇ ਬੇਅਦਬੀ ਇਨਸਾਫ ਮੋਰਚੇ ਵਿਚ ਅੱਜ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪਹੁੰਚੇ ,ਜਿੱਥੇ ਉਨ੍ਹਾਂ ਵੱਲੋਂ ਸੁਖਰਾਜ ਸਿੰਘ ਨਾਲ ਮੁਲਾਕਾਤ ਕੀਤੀ ਗਈ।
Kotkapura and Behbal Kalan firing : ਬਹਿਬਲ ਕਲਾਂ 'ਚ ਚਲ ਰਹੇ ਬੇਅਦਬੀ ਇਨਸਾਫ ਮੋਰਚੇ ਵਿਚ ਅੱਜ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪਹੁੰਚੇ ,ਜਿੱਥੇ ਉਨ੍ਹਾਂ ਵੱਲੋਂ ਸੁਖਰਾਜ ਸਿੰਘ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੋ ਇਨਸਾਫ ਦੀ ਉਡੀਕ ਹੈ ,ਉਹ ਨਹੀਂ ਮਿਲਣਾ। ਉਨ੍ਹਾਂ ਸਿਸਟਮ 'ਤੇ ਸਵਾਲ ਚੁਕਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੂਰਾ ਸਮਰਥਨ ਸੁਖਰਾਜ ਸਿੰਘ ਹੋਰਾਂ ਨਾਲ ਹੈ। ਇਨਸਾਫ ਨਾ ਮਿਲਣ ਦੀ ਗੱਲ 'ਤੇ ਉਨ੍ਹਾਂ ਕਿਹਾ ਅਗਰ ਕੋਈ ਕਿਸੇ ਵੀ ਤਰ੍ਹਾਂ ਦਾ ਛੋਟਾ ਮੋਟਾ ਜੁਰਮ ਕਰਦਾ ਹੈ, ਉਸ ਨੂੰ ਫੜ ਕੇ ਤੁਰੰਤ ਅੰਦਰ ਦੇ ਦਿੱਤਾ ਜਾਂਦਾ ਹੈ ਪਰ ਜਿਨ੍ਹਾਂ ਨੇ ਏਡਾ ਵੱਡਾ ਜੁਰਮ ਕੀਤਾ ਹੈ,ਉਨ੍ਹਾਂ ਨੂੰ ਸਰਕਰ ਪਤਾ ਨਹੀਂ ਕਿਸ ਕਾਰਨ ਬਚਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 90 ਨਵੇਂ ਵਿਧਾਇਕਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ, 13 ਤੋਂ 15 ਫਰਵਰੀ ਤੱਕ ਸਿਖਲਾਈ ਸੈਸ਼ਨ






















