Punjab News: 'ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ, ਆਮ ਆਦਮੀ ਪਾਰਟੀ ਨੇ...', ਲਾਲਜੀਤ ਭੁੱਲਰ ਨੇ ਵਿਵਾਦਤ ਬਿਆਨ ਦੇ ਕੇ ਖੜ੍ਹਾ ਕੀਤਾ ਨਵਾਂ ਬਵਾਲ
Laljit Bhullar Controversty: ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੇਜਰੀਵਾਲ ਦੀ ਤੁਲਨਾ ਗੁਰੂ ਨਾਨਕ ਪਾਤਸ਼ਾਹ ਨਾਲ ਕਰਕੇ ਨਵੀਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
Laljit Bhullar Controversty: ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਲੋਕ ਸਭਾ ਚੋਣਾਂ (Lok Sabha Election 2024) ਦੇ ਪ੍ਰਚਾਰ ਵਿੱਚ ਇੰਨੇ ਗੁਆਚ ਗਏ ਹਨ, ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਹੈ ਕਿ ਉਹ ਕੀ ਬੋਲ ਰਹੇ ਹਨ ਅਤੇ ਕੀ ਨਹੀਂ। ਦੱਸ ਦਈਏ ਕਿ ਆਮ ਆਦਮੀ ਪਾਰਟੀ (AAP) ਦੇ ਖਡੂਰ ਸਾਹਿਬ ਲੋਕ ਸਭਾ ( Khadoor Sahib Lok Sabha ) ਹਲਕੇ ਤੋਂ ਉਮੀਦਵਾਰ ਲਾਲਜੀਤ ਭੁੱਲਰ ਦੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿੱਚ ਉਹ ਵਿਵਾਦਤ ਬਿਆਨ ਦਿੰਦੇ ਨਜ਼ਰ ਆ ਰਹੇ ਹਨ।
ਭਗਵੰਤ ਮਾਨ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇਹ ਪਹਿਲੀ ਵਾਰ ਵਿਵਾਦਤ ਬਿਆਨ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ। ਇਸਤੋਂ ਪਹਿਲਾਂ ਵੀ ਉਨ੍ਹਾਂ ਨੇ ਸਵਰਨਕਾਰ ਬਿਰਾਦਰੀ ਤੇ ਰਾਮਗੜ੍ਹੀਆਂ ਬਿਰਾਦਰੀ ਨੂੰ ਲੈ ਕੇ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਲਾਈਵ ਹੋ ਕੇ ਮੰਤਰੀ ਸਾਬ੍ਹ ਨੇ ਮਾਫੀ ਮੰਗੀ ਸੀ ਅਤੇ ਗੁਰਦੁਆਰਾ ਸਾਹਿਬ ਵਿੱਚ ਭੁੱਲ ਬਖਸ਼ਾਈ ਸੀ।
ਲਾਲਜੀਤ ਭੁੱਲਰ ਨੇ ਗੁਰੂ ਨਾਨਕ ਪਾਤਸ਼ਾਹ ਨਾਲ ਕੀਤੀ ਕੇਜਰੀਵਾਲ ਦੀ ਤੁਲਨਾ
— BJP PUNJAB (@BJP4Punjab) May 17, 2024
ਚੋਣਾਂ ਛੱਡ ਕੇ ਲਾਲਜੀਤ ਭੁੱਲਰ ਨੂੰ ਆਪਣਾ ਦਿਮਾਗੀ ਇਲਾਜ਼ ਕਰਵਾਉਣ ਦੀ ਜ਼ਰੂਰਤ ਹੈ pic.twitter.com/xtIrINDimX
ਇਹ ਵੀ ਪੜ੍ਹੋ: Punjab Weather: ਪੰਜਾਬ 'ਚ ਵਰ੍ਹ ਰਹੀ ਅੱਗ, 48 ਡਿਗਰੀ ਤੋਂ ਪਾਰ ਜਾਏਗਾ ਤਾਪਮਾਨ! ਇਹ ਜ਼ਿਲ੍ਹੇ ਗਰਮੀ ਨਾਲ ਬੇਹਾਲ
ਲਾਲਜੀਤ ਭੁੱਲਰ ਨੇ ਆਹ ਕੀ ਕਹਿ ਦਿੱਤਾ
ਹੁਣ ਇਸ ਵੀਡੀਓ ਵਿੱਚ ਮੰਤਰੀ ਸਾਬ੍ਹ, ਫਿਰ ਵਿਵਾਦਤ ਬੋਲ ਬੋਲਦੇ ਨਜ਼ਰ ਆ ਰਹੇ ਹਨ, ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲਾਲਜੀਤ ਭੁੱਲਰ ਇਸ ਵਿੱਚ ਕਹਿੰਦੇ ਵੇਖੇ ਜਾ ਸਕਦੇ ਹਨ ਕਿ, ''ਲੋਕਾਂ ਦੀ ਕੋਈ ਕਦਰ ਨਹੀਂ...ਤੇ ਸਾਧ ਸੰਗਤ ਪੱਟੀ ਹਲਕੇ ਨੂੰ...ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ...ਆਮ ਆਦਮੀ ਪਾਰਟੀ ਨੇ ਇਹ ਜਿਹੜਾ ਮਾਣ ਬਖਸ਼ਿਆ ਹੈ...ਇਹ ਬੜਾ ਵੱਡਾ ਮਾਣ ਬਖਸ਼ਿਆ ਹੈ।''
ਲਾਲਜੀਤ ਭੁੱਲਰ ਦੀ ਇਹ ਵੀਡੀਓ ਉਸ ਵੇਲੇ ਦੀ ਹੈ, ਜਦੋਂ ਉਹ ਇੱਕ ਗੱਡੀ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ, ਜਿਸ ਵਿੱਚ ਉਹ ਗੁਰੂ ਨਾਨਕ ਦੇਵ ਦੇ ਨਾਂ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਜੋੜਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਇਸਤੋਂ ਪਹਿਲਾਂ ਭਾਜਪਾ ਆਗੂ ਹੰਸ ਰਾਜ ਹੰਸ ਨੇ ਕਿਸਾਨਾਂ ਵੱਲੋਂ ਵਿਰੋਧ 'ਤੇ ਕਿਸਾਨਾਂ ਨੂੰ ਧਮਕੀ ਦਿੰਦਿਆਂ ਖੁਦ ਨੂੰ ਅਰਜੁਨ ਦੱਸਿਆ ਸੀ ਕਿ ਅਤੇ ਉਨ੍ਹਾਂ ਨੂੰ ਪ੍ਰਚਾਰ ਕਰਨ ਲੈ ਕੇ ਲੈ ਕੇ ਆਉਣ ਵਾਲੇ ਇੱਕ ਭਾਜਪਾ ਵਰਕਰ ਨੂੰ ਭਗਵਾਨ ਸ਼੍ਰੀ ਕਿਸ਼ਨ ਦੱਸਿਆ ਸੀ।