ਪੜਚੋਲ ਕਰੋ

Punjab News: ਪੰਜਾਬ ਦੀਆਂ ਮੰਡੀਆਂ 'ਚ ਹਾਹਾਕਾਰ! ਬਾਰਸ਼ ਸ਼ੁਰੂ, ਪੌਣੇ ਤਿੰਨ ਕਰੋੜ ਬੋਰੀ ਖੁੱਲ੍ਹੇ ਆਸਮਾਨ ਹੇਠ

Punjab News Update: ਇੱਕ ਪਾਸੇ ਝੋਨੇ ਦੀ ਪੱਕੀ ਫਸਲ ਖੇਤਾਂ ਵਿੱਚ ਖੜ੍ਹੀ ਹੈ ਤੇ ਦੂਜੇ ਪਾਸੇ ਮੰਡੀਆਂ ਵਿੱਚ ਝੋਨਾ ਰੁਲ ਰਿਹਾ ਹੈ। ਹਾਸਲ ਅੰਕੜਿਆਂ ਮੁਤਾਬਕ ਇਸ ਵੇਲੇ ਪੰਜਾਬ ਦੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਕਰੀਬ ਪੌਣੇ ਤਿੰਨ ਕਰੋੜ ਬੋਰੀ ਦੀ ਲਿਫਟਿੰਗ ਨਹੀਂ ਹੋਈ।

Punjab News: ਪੰਜਾਬ ਅੰਦਰ ਮੌਸਮ ਮੁੜ ਵਿਗੜ ਗਿਆ ਹੈ। ਇਸ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇੱਕ ਪਾਸੇ ਝੋਨੇ ਦੀ ਪੱਕੀ ਫਸਲ ਖੇਤਾਂ ਵਿੱਚ ਖੜ੍ਹੀ ਹੈ ਤੇ ਦੂਜੇ ਪਾਸੇ ਮੰਡੀਆਂ ਵਿੱਚ ਝੋਨਾ ਰੁਲ ਰਿਹਾ ਹੈ। ਹਾਸਲ ਅੰਕੜਿਆਂ ਮੁਤਾਬਕ ਇਸ ਵੇਲੇ ਪੰਜਾਬ ਦੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਕਰੀਬ ਪੌਣੇ ਤਿੰਨ ਕਰੋੜ ਬੋਰੀ ਦੀ ਲਿਫਟਿੰਗ ਨਹੀਂ ਹੋਈ। ਮੰਨਿਆ ਜਾ ਰਿਹਾ ਹੈ ਕਿ ਸ਼ੈਲਰ ਮਾਲਕਾਂ ਦੀ ਹੜਤਾਲ ਨਾਲ ਝੋਨੇ ਦੀ ਲਿਫਟਿੰਗ ਕਾਫੀ ਪ੍ਰਭਾਵਿਤ ਹੋਈ ਹੈ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਜਗ੍ਹਾ ਦੀ ਕਿੱਲਤ ਆ ਰਹੀ ਹੈ।

ਇਸ ਬਾਰੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇਕਰ ਪੰਜਾਬ ਵਿਚ ਝੋਨੇ ਦੀ ਖ਼ਰੀਦ ਪ੍ਰਕਿਰਿਆ ਵਿਚਲੇ ਅੜਿੱਕਿਆਂ ਨੂੰ ਦੂਰ ਨਾ ਕੀਤਾ ਤਾਂ ਸੂਬੇ ਵਿਚ ਅਮਨ ਕਾਨੂੰਨ ਦੀ ਵਿਵਸਥਾ ਖੜ੍ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਤੋਂ ਇਲਾਵਾ ਮਜ਼ਦੂਰਾਂ ਦੇ ਮਸਲੇ ਤੁਰੰਤ ਨਜਿੱਠੇ। ਉਨ੍ਹਾਂ ਕਿਹਾ ਕਿ ਹੜਤਾਲ ਕਰਕੇ ਕਈ ਮੰਡੀਆਂ ਵਿਚ ਥਾਂ ਨਹੀਂ ਬਚੀ ਹੈ। ਉਨ੍ਹਾਂ ਸ਼ੈਲਰ ਮਾਲਕਾਂ ਸਮੇਤ ਸਾਰੀਆਂ ਸਬੰਧਤ ਧਿਰਾਂ ਦੇ ਮਸਲਿਆਂ ਦਾ ਫ਼ੌਰੀ ਹੱਲ ਕੱਢਣ ਲਈ ਕਿਹਾ ਹੈ।

ਦੱਸ ਦਈਏ ਕਿ ਭਾਰਤੀ ਖ਼ੁਰਾਕ ਨਿਗਮ ਨੇ ਵਿਸ਼ੇਸ਼ ਤੱਤਾਂ ਵਾਲੇ ਚੌਲ ਦੇ ਮਸਲੇ ’ਚ ਸ਼ੈਲਰ ਮਾਲਕਾਂ ਨੂੰ ਤਾੜ ਦਿੱਤਾ ਹੈ ਤੇ ਨਿਗਮ ਦੀਆਂ ਸ਼ਰਤਾਂ ਦੀ ਪੂਰਤੀ ਚੌਲ ਮਿੱਲ ਮਾਲਕਾਂ ਦੇ ਵੱਸ ਵਿੱਚ ਨਹੀਂ। ਪੰਜਾਬ ਵਿੱਚ ਰਾਈਸ ਸ਼ੈਲਰਾਂ ਵਾਲੇ 10 ਅਕਤੂਬਰ ਤੋਂ ਅਣਮਿਥੇ ਸਮੇਂ ਦੀ ਹੜਤਾਲ ’ਤੇ ਹਨ। ਆਉਂਦੇ ਦਿਨਾਂ ਵਿੱਚ ਝੋਨੇ ਦੀ ਵਾਢੀ ਇਕਦਮ ਤੇਜ਼ ਹੋਣੀ ਹੈ, ਜਿਸ ਲਈ ਸੂਬਾ ਸਰਕਾਰ ਨੂੰ ਫ਼ੌਰੀ ਪ੍ਰਬੰਧ ਕਰਨੇ ਹੋਣਗੇ। 

ਕੇਂਦਰ ਸਰਕਾਰ ਆਪਣੇ ਅੱਖੜ ਰਵੱਈਏ ਨੂੰ ਲੈ ਕੇ ਟੱਸ ਤੋਂ ਮੱਸ ਨਾ ਹੋਈ ਤਾਂ ਖ਼ਮਿਆਜ਼ਾ ਸੂਬਾ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ। ਪੰਜਾਬ ਵਿੱਚ 21.56 ਲੱਖ ਮੀਟਰਿਕ ਟਨ ਫ਼ਸਲ ਮੰਡੀਆਂ ਵਿੱਚ ਆਈ ਹੈ ਜਿਸ ’ਚੋਂ 20.67 ਲੱਖ ਮੀਟਰਿਕ ਟਨ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ। ਖ਼ਰੀਦ ਕੀਤੀ ਫ਼ਸਲ ’ਚੋਂ ਸਿਰਫ਼ 35 ਫ਼ੀਸਦੀ ਝੋਨਾ ਹੀ ਲਿਫਟ ਹੋਇਆ ਹੈ। ਸੂਬੇ ਵਿੱਚ 65 ਫ਼ੀਸਦੀ ਫ਼ਸਲ ਹਾਲੇ ਚੁੱਕੀ ਨਹੀਂ ਗਈ। 

ਹਾਸਲ ਵੇਰਵਿਆਂ ਅਨੁਸਾਰ ਬਰਨਾਲਾ ਜ਼ਿਲ੍ਹੇ ਵਿਚ ਸਿਰਫ਼ ਦੋ ਫ਼ੀਸਦੀ ਫ਼ਸਲ ਦੀ ਚੁਕਾਈ ਹੋਈ ਹੈ ਜਦੋਂਕਿ ਬਠਿੰਡਾ ਜ਼ਿਲ੍ਹੇ ਵਿਚ ਸਿਰਫ਼ 9 ਫ਼ੀਸਦੀ ਫ਼ਸਲ ਚੁੱਕੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿਚ 1.80 ਲੱਖ ਬੋਰੀਆਂ ਦੀ ਲਿਫ਼ਟਿੰਗ ਹੋਣੀ ਬਾਕੀ ਹੈ। ਤਰਨ ਤਾਰਨ ਜ਼ਿਲ੍ਹੇ ਵਿਚ ਸਭ ਤੋਂ ਵੱਧ ਬੁਰਾ ਹਾਲ ਹੈ ਜਿੱਥੇ 44.33 ਲੱਖ ਬੋਰੀਆਂ ਦੀ ਲਿਫ਼ਟਿੰਗ ਨਹੀਂ ਹੋਈ ਹੈ। 

ਕਿਸਾਨਾਂ ਮੁਤਾਬਕ ਇੱਕ ਦੋ ਦਿਨਾਂ ਵਿਚ ਮੰਡੀਆਂ ਵਿਚ ਝੋਨਾ ਉਤਾਰਨਾ ਮੁਸ਼ਕਲ ਹੋ ਜਾਵੇਗਾ। ਪਟਿਆਲਾ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿਚ 31.73 ਲੱਖ ਬੋਰੀ ਦੇ ਅੰਬਾਰ ਲੱਗ ਗਏ ਹਨ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ 19 ਲੱਖ ਬੋਰੀ ਲਿਫਟਿੰਗ ਬਿਨਾ ਪਈ ਹੈ। ਮੰਡੀਆਂ ਵਿੱਚ ਰੋਜ਼ਾਨਾ ਕਰੀਬ ਤਿੰਨ ਲੱਖ ਮੀਟਰਿਕ ਟਨ ਫ਼ਸਲ ਆ ਰਹੀ ਹੈ। ਪੰਜਾਬ ਸਰਕਾਰ ਨੇ ਐਤਕੀਂ 182 ਲੱਖ ਮੀਟਰਿਕ ਟਨ ਖ਼ਰੀਦ ਦਾ ਟੀਚਾ ਮਿਥਿਆ ਹੈ ਤੇ ਹੁਣ ਤੱਕ ਸਿਰਫ਼ 20.67 ਲੱਖ ਮੀਟਰਿਕ ਟਨ ਫ਼ਸਲ ਹੀ ਖ਼ਰੀਦੀ ਗਈ ਹੈ। 

ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਕੇਂਦਰੀ ਫ਼ੈਸਲਿਆਂ ਕਾਰਨ ਅਨਾਜ ਖ਼ਰੀਦ ਤੇ ਮੰਡੀਕਰਨ ਤਬਾਹੀ ਵੱਲ ਜਾ ਰਿਹਾ ਹੈ ਤੇ ਇਸੇ ਕੜੀ ਤਹਿਤ ਕੇਂਦਰ ਨੇ ਹੁਣ ਸ਼ੈਲਰ ਮਾਲਕਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਨਵੀਂ ਫ਼ਸਲ ਢੇਰੀ ਕਰਨ ਵਿਚ ਸਮੱਸਿਆ ਆ ਰਹੀ ਹੈ ਤੇ ਪੰਜਾਬ ਸਰਕਾਰ ਤੁਰੰਤ ਸ਼ੈਲਰਾਂ ਦਾ ਮਸਲਾ ਹੱਲ ਕਰੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
328 ਪਾਵਨ ਸਰੂਪਾਂ ਦੇ ਮਾਮਲੇ 'ਚ SGPC ਦਾ SIT ਦੀ ਜਾਂਚ ਨੂੰ ਲੈਕੇ ਵੱਡਾ ਬਿਆਨ, ਕਿਹਾ- ਜਾਂਚ 'ਚ ਨਹੀਂ ਕਰਾਂਗੇ ਸਹਿਯੋਗ
328 ਪਾਵਨ ਸਰੂਪਾਂ ਦੇ ਮਾਮਲੇ 'ਚ SGPC ਦਾ SIT ਦੀ ਜਾਂਚ ਨੂੰ ਲੈਕੇ ਵੱਡਾ ਬਿਆਨ, ਕਿਹਾ- ਜਾਂਚ 'ਚ ਨਹੀਂ ਕਰਾਂਗੇ ਸਹਿਯੋਗ
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਰਜਾਈ 'ਚ ਵੜਦਿਆਂ ਹੀ ਕਿਉਂ ਲੱਗਣ ਲੱਗ ਜਾਂਦੀ ਗਰਮੀ? ਚਾਦਰ 'ਚ ਕਿਉਂ ਨਹੀਂ, ਜਾਣੋ
ਰਜਾਈ 'ਚ ਵੜਦਿਆਂ ਹੀ ਕਿਉਂ ਲੱਗਣ ਲੱਗ ਜਾਂਦੀ ਗਰਮੀ? ਚਾਦਰ 'ਚ ਕਿਉਂ ਨਹੀਂ, ਜਾਣੋ
Embed widget