Ansari case :ਰੋਪੜ ਜੇਲ੍ਹ 'ਚ ਅੰਸਾਰੀ ਦੇ ਮੁੰਡੇ ਤੇ ਭਤੀਜੇ ਦੇ ਨਾਮ ਨਿਕਲੀ ਜ਼ਮੀਨ, ਕਿਸ ਨੇ ਕਰਵਾਈ ?
Bhagwant Mann on Ansari : ਭਗਵੰਤ ਮਾਨ ਨੇ ਦੱਸਿਆ ਕਿ ਰੋਪੜ੍ਹ ਜੇਲ੍ਹ ਵਿੱਚ ਵਕਫ਼ ਬੋਰਡ ਦੀ ਜ਼ਮੀਨ ਹੈ ਜਿਸ ਵਿੱਚ ਮੁਖਤਾਰ ਅੰਸਾਰੀ ਦੇ ਪੁੱਤਰ ਅੱਬਾਸ ਅੰਸਾਰੀ ਅਤੇ ਭਤੀਜੇ ਉਮਰ ਅੰਸਾਰੀ ਦੇ ਨਾਮ 'ਤੇ ਜ਼ਮੀਨ ਹੈ। ਸੀਐਮ ਨੇ ਕਿਹਾ ਕਿ ਹੁਣ..
ਪੌਣੇ ਦੋ ਸਾਲ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਰਹੇ ਯੂਪੀ ਦੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੇ ਮਾਮਲੇ ਵਿੱਚ ਰੋਜ਼ਾਨਾ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਹਨ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਦਾਅਵਾ ਕੀਤਾ ਹੈ ਕਿ ਮੁਖਤਾਰ ਅੰਸਾਰੀ ਦੇ ਪੁੱਤਰ ਅਤੇ ਭਤੀਜੇ ਦੇ ਨਾਮ ਰੋਪੜ ਜੇਲ੍ਹ ਵਿੱਚ ਜ਼ਮੀਨ ਵੀ ਹੈ। ਹਲਾਕਿ ਇਹ ਕਿੰਨੇ ਏਕੜ ਹੈ ਇਸ ਬਾਰੇ ਮੁੱਖ ਮੰਤਰੀ ਨੇ ਖੁਲਾਸਾ ਨਹੀਂ ਕੀਤਾ।
ਭਗਵੰਤ ਮਾਨ ਨੇ ਦੱਸਿਆ ਕਿ ਰੋਪੜ੍ਹ ਜੇਲ੍ਹ ਵਿੱਚ ਵਕਫ਼ ਬੋਰਡ ਦੀ ਜ਼ਮੀਨ ਹੈ ਜਿਸ ਵਿੱਚ ਮੁਖਤਾਰ ਅੰਸਾਰੀ ਦੇ ਪੁੱਤਰ ਅੱਬਾਸ ਅੰਸਾਰੀ ਅਤੇ ਭਤੀਜੇ ਉਮਰ ਅੰਸਾਰੀ ਦੇ ਨਾਮ 'ਤੇ ਜ਼ਮੀਨ ਹੈ। ਸੀਐਮ ਨੇ ਕਿਹਾ ਕਿ ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅੱਬਾਸ ਅੰਸਾਰੀ ਅਤੇ ਉਮਰ ਅੰਸਾਰੀ ਦੇ ਨਾਮ 'ਦੇ ਰੋਪੜ ਜੇਲ੍ਹ ਵਿੱਚ ਜ਼ਮੀਨ ਕਿਵੇਂ ਹੋ ਗਈ ਅਤੇ ਉਹਨਾਂ ਦੇ ਨਾਮ 'ਤੇ ਜ਼ਮੀਨ ਕਰਵਾਈ ਕਿਸ ਨੇ ਹੈ। ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਵੀ ਇਸ ਦੋਸ਼ੀ ਹੋਵੇਗਾ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਰੋਪੜ ਜੇਲ 'ਚ ਅੰਸਾਰੀ ਦੀ ਕਹਾਣੀ
ਮੁਖਤਾਰ ਅੰਸਾਰੀ ਇਕ ਮਾਮਲੇ 'ਚ ਪੰਜਾਬ ਦੀ ਰੋਪੜ ਜੇਲ 'ਚ ਬੰਦ ਸੀ। ਜਨਵਰੀ 2019 ਵਿਚ ਮੁਹਾਲੀ ਪੁਲਿਸ ਨੇ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀ ਇਕ ਜੇਲ੍ਹ ਤੋਂ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਸੀ। ਅੰਸਾਰੀ 'ਤੇ ਮੁਹਾਲੀ ਦੇ ਸੈਕਟਰ-70 'ਚ ਇਕ ਬਿਲਡਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਇਲਜ਼ਾਮ ਸੀ। 24 ਜਨਵਰੀ 2019 ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ।
ਅੰਸਾਰੀ ਕਰੀਬ ਪੌਣੇ ਦੋ ਸਾਲ ਰੋਪੜ ਦੀ ਜੇਲ੍ਹ ਵਿੱਚ ਬੰਦ ਰਿਹਾ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਅੰਸਾਰੀ ਵਾਪਸ ਉੱਤਰ ਪ੍ਰਦੇਸ਼ ਭੇਜਣਾ ਲਿਆ ਸੀ। ਮੁਖਤਾਰ ਅੰਸਾਰੀ ਨੂੰ ਲਿਆਉਣ ਲਈ ਯੂਪੀ ਸਰਕਾਰ ਤੇ ਪੰਜਾਬ ਸਰਕਾਰ ਵਿਚਕਾਰ ਸੁਪਰੀਮ ਕੋਰਟ ਤਕ ਮਾਮਲਾ ਚਲਾ ਗਿਆ ਸੀ। 26 ਮਾਰਚ 2021 ਨੂੰ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਭੇਜਣ ਦਾ ਆਦੇਸ਼ ਦਿੱਤਾ ਸੀ।
ਸੁਪਰੀਮ ਕੋਰਟ ਨੇ ਮੁਖਤਾਰ ਨੂੰ ਦੋ ਹਫ਼ਤਿਆਂ 'ਚ ਉੱਤਰ ਪ੍ਰਦੇਸ਼ ਭੇਜਣ ਦਾ ਨਿਰਦੇਸ਼ ਦਿੱਤਾ ਸੀ। ਜਿਸ ਤੋਂ ਬਾਅਦ 6 ਅਪ੍ਰੈਲ 2021 ਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਰੋਪੜ ਜੇਲ੍ਹ ਪਹੁੰਚੀ ਅਤੇ ਵੱਡੇ ਕਾਫਿਲੇ ਵਿੱਚ ਅੰਸਾਰੀ ਨੂੰ ਯੂਪੀ ਲੈ ਗਈ।