Latest Breaking News Live on 17 October 2024: ਨਾਇਬ ਸੈਣੀ ਦੀ ਸਹੁੰ ਚੁੱਕ ਸਮਾਗਮ ਅੱਜ, ਲਾਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੁੱਖਾ ਗ੍ਰਿਫ਼ਤਾਰ, ਨਸ਼ਾ ਵੇਚਣ ਤੋਂ ਰੋਕਿਆ ਤਾਂ ਬਦਮਾਸ਼ਾਂ ਨੇ ਕਾਰ ਦੀ ਕੀਤੀ ਭੰਨਤੋੜ

Latest Breaking News Live on 17 October 2024: ਨਾਇਬ ਸੈਣੀ ਦੀ ਸਹੁੰ ਚੁੱਕ ਸਮਾਗਮ ਅੱਜ, ਲਾਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੁੱਖਾ ਗ੍ਰਿਫ਼ਤਾਰ, ਨਸ਼ਾ ਵੇਚਣ ਤੋਂ ਰੋਕਿਆ ਤਾਂ ਬਦਮਾਸ਼ਾਂ ਨੇ ਕਾਰ ਦੀ ਕੀਤੀ ਭੰਨਤੋੜ

ABP Sanjha Last Updated: 17 Oct 2024 09:28 PM
Punjab News: ਚਾਰ ਵਿਧਾਨ ਸਭਾ ਸੀਟਾਂ ਲਈ CEC ਵੱਲੋਂ ਜ਼ਿਮਨੀ ਚੋਣਾਂ ਦਾ ਪ੍ਰੋਗਰਾਮ ਜਾਰੀ, ਜਾਣੋ ਪੂਰੀ ਡਿਟੇਲ

Punjab: ਕੁੱਝ ਦਿਨ ਪਹਿਲਾਂ ਹੀ EC ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹਰ ਪਾਰਟੀ ਇਨ੍ਹਾਂ ਚਾਰੇ ਸੀਟਾਂ ਉੱਤੇ ਆਪਣਾ ਪੂਰਾ ਜ਼ੋਰ ਲਗਾਉਣ ਲਈ ਪੱਬਾਂ ਭਾਰ ਹੋ ਗਈਆਂ ਹਨ। ਹੁਣ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਚਾਰ ਹਲਕੇ 10-ਡੇਰਾ ਬਾਬਾ ਨਾਨਕ, 44-ਚੱਬੇਵਾਲ (ਐਸ.ਸੀ), 84-ਗਿੱਦੜਬਾਹਾ ਅਤੇ 103-ਬਰਨਾਲਾ ਲਈ ਜ਼ਿਮਨੀ ਚੋਣ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ।

Canada–India dispute: ਖ਼ਾਲਿਸਤਾਨੀ ਸਮਰਥਕਾਂ ਦੇ ਕੈਨੇਡਾ 'ਚ ਹੋ ਰਹੇ ਕਤਲਾਂ ਪਿੱਛੇ ਅਮਿਤ ਸ਼ਾਹ ਦਾ ਹੱਥ ? ਅਮਰੀਕਾ ਤੇ ਕੈਨੇਡਾ ਦੀ ਜਾਂਚ 'ਚ ਖ਼ੁਲਾਸੇ

Canada–India dispute: ਭਾਰਤ ਤੇ ਕੈਨੇਡਾ ਦੇ ਡਿਪਲੋਮੈਟਿਕ ਸਬੰਧ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਕੱਢਣ ਤੱਕ ਹੀ ਸੀਮਤ ਨਹੀਂ ਹਨ। ਕਿਹਾ ਜਾ ਰਿਹਾ ਹੈ ਕਿ ਕੈਨੇਡੀਅਨ ਪੁਲਿਸ ਨੇ ਅਮਰੀਕਾ ਦੇ ਸਹਿਯੋਗ ਨਾਲ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਹਨ। 14 ਅਕਤੂਬਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, 'ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (royal canadian mounted police) ਦੇ ਅਸਿਸਟੈਂਟ ਕਮਿਸ਼ਨਰ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸਪੱਸ਼ਟ ਤੇ ਮਜ਼ਬੂਤ ​​ਸਬੂਤ ਹਨ ਕਿ ਭਾਰਤ ਸਰਕਾਰ ਦੇ ਏਜੰਟ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਹਨ ਜੋ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਕਰਦੇ ਹਨ।'


‘ਦਿ ਵਾਸ਼ਿੰਗਟਨ ਪੋਸਟ’ ਮੁਤਾਬਕ ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਹੈ ਕਿ ਜਿਨ੍ਹਾਂ ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ, ਉਨ੍ਹਾਂ ਦੀ ਗੱਲਬਾਤ ਤੇ ਸੰਦੇਸ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਰਤ ਦੀ ਖੁਫੀਆ ਏਜੰਸੀ ‘ਰਿਸਰਚ ਐਂਡ ਐਨਾਲਿਸਿਸ ਵਿੰਗ’ (ਰਾਅ) ਨਾਲ ਜੁੜੇ ਹੋਏ ਹਨ ਇੱਕ ਸੀਨੀਅਰ ਆਈਏਐਸ ਅਫਸਰ ਦਾ ਜ਼ਿਕਰ ਹੈ ਜਿਸ ਨੇ ਸਿੱਖ ਵੱਖਵਾਦੀਆਂ 'ਤੇ ਹਮਲਾ ਕਰਨ ਦੀ ਇਜਾਜ਼ਤ ਦਿੱਤੀ ਸੀ।

Punjab News: ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਹੋਵੇ ਮਾਮਲਾ ਦਰਜ, ਰੰਧਾਵਾ ਨੇ DGP ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਵਾਹਿਗੁਰੂ ਸਹੀ ਫ਼ੈਸਲਾ ਲੈਣ ਦੀ ਹਿੰਮਤ ਬਖਸ਼ੇ

Punjab News: ਕਾਂਗਰਸ ਦੇ ਸੀਨੀਅਰ ਲੀਡਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੀ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖਕੇ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਰੰਧਾਵਾ ਨੇ ਇਹ ਮੰਗ ਵਲਟੋਹਾ ਵੱਲੋਂ ਜਥੇਦਾਰ ਸਾਬ੍ਹ ਉੱਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਬਾਅਦ ਕੀਤੀ ਹੈ।


ਰੰਧਾਵਾ ਨੇ ਚਿੱਠੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਲਿਖਿਆ, ਮਾਣਯੋਗ ਡੀਜੀਪੀ ਪੰਜਾਬ ਪੁਲਿਸ ਸਾਹਿਬ, ਤੁਹਾਨੂੰ ਭਰੇ ਮਨ ਨਾਲ ਪੱਤਰ ਲਿਖ ਰਿਹਾ ਹਾਂ ਕਿ ਵਿਰਸਾ ਸਿੰਘ ਵਲਟੋਹਾ, ਅਕਾਲੀ ਦਲ ਆਈ ਟੀ ਵਿੰਗ ਅਤੇ ਅਕਾਲੀ ਸੁਪਰੀਮੋ ਵਿਰੁੱਧ ਪਰਚਾ ਦਰਜ ਕੀਤਾ ਜਾਵੇ।
ਉਮੀਦ ਹੈ ਕਿ ਤੁਸੀ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਬਣਦੀ ਕਾਰਵਾਈ ਕਰੋਗੇ। ਅੱਜ ਸਮੁੱਚੀ ਨਾਨਕ ਨਾਮ ਲੇਵਾ ਸਿੱਖ ਸੰਗਤ ਤੁਹਾਡੇ ਵਲ ਵੇਖ ਰਹੀ ਹੈ ਕਿ ਤੁਸੀ ਕੀ ਕਾਰਵਾਈ ਕਰਦੇ ਹੋ ? ਵਾਹਿਗੁਰੂ ਤੁਹਾਨੂੰ ਸਹੀ ਫੈਸਲਾ ਲੈਣ ਦੀ ਹਿੰਮਤ ਬਖਸ਼ੇ

ਪੰਜਾਬ ਦੇ ਕਿਸਾਨ ਅੱਜ ਸਾਰੇ ਟੋਲ ਪਲਾਜ਼ਾ ਕਰਵਾਉਣਗੇ ਫ੍ਰੀ, BJP-AAP ਦੇ ਆਗੂਆਂ ਦੇ ਘਰ ਦੇ ਬਾਹਰ ਦੇਣਗੇ ਧਰਨਾ

Punjab News: ਪੰਜਾਬ ਵਿੱਚ ਕਿਸਾਨਾਂ ਵੱਲੋਂ ਵੀਰਵਾਰ ਨੂੰ ਸਾਰੇ ਟੋਲ ਪਲਾਜ਼ੇ ਮੁਫ਼ਤ ਕਰ ਦਿੱਤੇ ਜਾਣਗੇ। ਜਲਦੀ ਹੀ ਕਿਸਾਨ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਉਣ ਲਈ ਪਹੁੰਚਣਗੇ। ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਲਗਾਏ ਜਾਣਗੇ।


ਇਸ ਦੌਰਾਨ 'ਆਪ' ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਮੋਰਚੇ ਲਗਾਏ ਜਾਣਗੇ। ਇਹ ਫੈਸਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਿਆ ਗਿਆ ਹੈ। ਇਹ ਫੈਸਲਾ ਝੋਨੇ ਦੀ ਨਾਜਾਇਜ਼ ਖਰੀਦ ਦੇ ਵਿਰੋਧ ਵਿੱਚ ਲਿਆ ਗਿਆ ਹੈ। ਇਹ ਰੋਸ ਕੇਂਦਰ ਅਤੇ ਪੰਜਾਬ ਦੋਵਾਂ ਸਰਕਾਰਾਂ ਖਿਲਾਫ ਹੈ।

ਪਾਕਿਸਤਾਨ ਤੋਂ ਫਾਜ਼ਿਲਕਾ ਭੇਜਿਆ ਗਿਆ ਲੋਡੇਡ ਆਈਡੀ ਬੰਬ, ਬੈਟਰੀਆਂ ਅਤੇ ਟਾਈਮਰ ਵੀ ਬਰਾਮਦ, ਜਾਂਚ ਜਾਰੀ

Punjab News: ਫਾਜ਼ਿਲਕਾ ਵਿੱਚ ਭਾਰਤ-ਪਾਕਿਸਤਾਨ ਸਰਹੱਦੀ ਖੇਤਰ 'ਚ ਡਰੋਨ ਰਾਹੀਂ ਭੇਜਿਆ ਗਿਆ ਆਈਈਡੀ ਬੰਬ ਬਰਾਮਦ ਕੀਤਾ ਗਿਆ ਹੈ। RDX ਨਾਲ ਭਰੀ ਇਸ ਖੇਪ ਵਿੱਚ ਬੰਬ ਦੇ ਨਾਲ ਬੈਟਰੀਆਂ ਅਤੇ ਟਾਈਮਰ ਵੀ ਹਨ। ਜਦੋਂ ਬੀਐਸਐਫ ਵੱਲੋਂ ਬੰਬ ਲੱਭਿਆ ਗਿਆ ਤਾਂ ਇਸ ਨੂੰ ਬਰਾਮਦ ਕਰਨ ਤੋਂ ਬਾਅਦ ਸਟੇਟ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ਗਿਆ। ਇਸ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਅਬੋਹਰ ਸੈਕਟਰ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਬਹਾਦਰਪੁਰ ਨੇੜੇ ਡਰੋਨ ਦੀ ਹਰਕਤ ਦੇਖੀ ਗਈ। ਬੀਐਸਐਫ ਨੂੰ ਇਸ ਬਾਰੇ ਸੂਚਨਾ ਮਿਲਦਿਆਂ ਹੀ ਜਦੋਂ ਬੀਐਸਐਫ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਇਲਾਕੇ ਵਿੱਚੋਂ ਇੱਕ ਆਈਈਡੀ (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਬੰਬ ਬਰਾਮਦ ਹੋਇਆ।

Kerala High Court: 'ਬੱਚਿਆਂ ਦੇ ਸਾਹਮਣੇ ਸੈਕਸ ਕਰਨਾ ਜਾਂ ਕੱਪੜੇ ਬਦਲਣਾ ਜਿਨਸੀ ਸ਼ੋਸ਼ਣ', ਕੇਰਲ ਹਾਈਕੋਰਟ ਦਾ ਵੱਡਾ ਫੈਸਲਾ

High Court of Kerala: ਕੇਰਲ ਹਾਈ ਕੋਰਟ ਨੇ ਕਿਹਾ ਕਿ ਨਾਬਾਲਗ ਦੇ ਸਾਹਮਣੇ ਸਬੰਧ ਬਣਾਉਣਾ ਜਾਂ ਬੱਚਿਆਂ ਦੇ ਸਾਹਮਣੇ ਬਿਨਾਂ ਕੱਪੜਿਆਂ ਤੋਂ ਆਉਣਾ ਜਿਨਸੀ ਸ਼ੋਸ਼ਣ ਹੈ। ਇਹ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਸਜ਼ਾਯੋਗ ਹੈ। ਜਾਣਕਾਰੀ ਲਈ ਦੱਸ ਦਈਏ ਕਿ ਜਸਟਿਸ ਏ ਬਦਰੂਦੀਨ ਨੇ ਇਹ ਫੈਸਲਾ ਇਕ ਵਿਅਕਤੀ ਦੀ ਪਟੀਸ਼ਨ 'ਤੇ ਦਿੱਤਾ, ਜਿਸ 'ਚ ਉਨ੍ਹਾਂ ਨੇ ਭਾਰਤੀ ਦੰਡਾਵਲੀ (ਆਈਪੀਸੀ), ਪੋਕਸੋ ਐਕਟ ਅਤੇ ਜੁਵੇਨਾਈਲ ਜਸਟਿਸ ਐਕਟ ਦੇ ਤਹਿਤ ਵੱਖ-ਵੱਖ ਅਪਰਾਧਾਂ ਲਈ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ। ਉਸ ਵਿਅਕਤੀ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਕਮਰੇ ਦਾ ਦਰਵਾਜ਼ਾ ਬੰਦ ਕੀਤੇ ਬਿਨਾਂ ਇੱਕ ਲਾਜ ਵਿੱਚ ਇੱਕ ਨਾਬਾਲਗ ਦੀ ਮਾਂ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਉਸ ਲੜਕੇ ਦੀ ਕੁੱਟਮਾਰ ਕੀਤੀ ਜਿਸ ਨੇ ਇਸ ਘਟਨਾ ਨੂੰ ਦੇਖਿਆ ਕਿਉਂਕਿ ਉਸਨੇ ਇਸ ਬਾਰੇ ਸਵਾਲ ਕੀਤਾ ਸੀ। ਦੋਸ਼ੀ-ਪਟੀਸ਼ਨਰ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਉਸ ਖਿਲਾਫ ਕੋਈ ਅਪਰਾਧ ਨਹੀਂ ਬਣਦਾ ਹੈ। ਹਾਈ ਕੋਰਟ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਕਿਸੇ ਬੱਚੇ ਨੂੰ ਆਪਣਾ ਨਗਨ ਸਰੀਰ ਦਿਖਾਉਂਦਾ ਹੈ, ਤਾਂ ਇਹ ਬੱਚੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਕੰਮ ਹੈ।

ਪਿਛੋਕੜ

Latest Breaking News Live on 17 October 2024: ਅੱਜ ਨਾਇਬ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਦੁਬਾਰਾ ਸਹੁੰ ਚੁੱਕਣਗੇ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ 'ਚ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਿਰਕਤ ਕਰ ਰਹੇ ਹਨ। ਵੀਆਈਪੀ ਮੂਵਮੈਂਟ ਦੇ ਚਲਦਿਆਂ ਹਰਿਆਣਾ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸੜਕਾਂ ਆਮ ਲੋਕਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਸਹੁੰ ਚੁੱਕ ਸਮਾਗਮ ਲਈ ਸ਼ਾਲੀਮਾਰ ਗਰਾਊਂਡ ਸੈਕਟਰ-05 ਪੰਚਕੂਲਾ ਦੇ ਆਲੇ-ਦੁਆਲੇ ਦੀਆਂ ਸੜਕਾਂ (ਸੜਕ ਦੇ ਦੋਵੇਂ ਪਾਸੇ) ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਸ ਦੌਰਾਨ ਬੇਲਾ ਵਿਸਟਾ/ਸ਼ਹੀਦ ਮੇਜਰ ਸੰਦੀਪ ਸਾਂਖਲਾ ਚੌਕ (ਖੱਬੇ ਪਾਸੇ), ਹੈਫੇਡ ਚੌਕ ਸੈਕਟਰ 4-5 ਟਰੈਫਿਕ ਲਾਈਟ-ਤਵਨ ਚੌਕ, ਸ਼ਹੀਦ ਊਧਮ ਸਿੰਘ ਚੌਕ ਸੈਕਟਰ 9-10 ਟਰੈਫਿਕ ਲਾਈਟ ਸੈਕਟਰ 8-9 ਟਰੈਫਿਕ ਲਾਈਟ-ਸ਼ਕਤੀ ਭਵਨ ਚੌਕ, ਗੀਤਾ ਚੌਂਕ ਅੱਜ ਯਾਨੀ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦੋਵਾਂ ਪਾਸਿਆਂ ਤੋਂ ਬੰਦ ਰਹੇਗਾ। ਆਵਾਜਾਈ ਕਾਰਨ ਹਰ ਤਰ੍ਹਾਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ।


ਨਾਇਬ ਸੈਣੀ ਦਾ ਸਹੁੰ ਚੁੱਕ ਸਮਾਗਮ ਅੱਜ, PM ਮੋਦੀ ਸਣੇ ਕਈ ਵੱਡੀ ਸ਼ਖਸ਼ੀਅਤਾਂ ਹੋਣਗੀਆਂ ਸ਼ਾਮਲ, ਆਹ ਰਸਤੇ ਰਹਿਣਗੇ ਬੰਦ


 


Lawrence Bishnoi Gang News: ਹਰਿਆਣਾ ਅਤੇ ਮੁੰਬਈ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਸੁੱਖਾ ਕਾਹਲੂਆ ਨਾਮ ਦੇ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਪਾਣੀਪਤ ਤੋਂ ਗ੍ਰਿਫਤਾਰ ਕੀਤਾ ਹੈ। ਨਵੀਂ ਮੁੰਬਈ ਦੀ ਪਨਵੇਲ ਸਿਟੀ ਪੁਲਿਸ ਅਤੇ ਹਰਿਆਣਾ ਪੁਲਿਸ ਨੇ ਸਾਂਝੇ ਤੌਰ 'ਤੇ ਇਕ ਆਪਰੇਸ਼ਨ ਕਰ ਕੇ ਸਲਮਾਨ ਖਾਨ ਤੋਂ ਸੁਪਾਰੀ ਲੈਣ ਵਾਲੇ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਪਨਵੇਲ 'ਚ ਫਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਦੀ ਰੇਕੀ ਕੀਤੀ ਸੀ।


ਲਾਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੁੱਖਾ ਗ੍ਰਿਫ਼ਤਾਰ, ਸਲਮਾਨ ਖਾਨ ਦੇ ਘਰ ਦੀ ਕੀਤੀ ਸੀ ਰੇਕੀ


 


Ludhiana News: ਬੀਤੀ ਰਾਤ ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿੱਚ ਇਲਾਕੇ ਦੇ ਕੁਝ ਲੋਕਾਂ ਦੀ ਨਸ਼ਾ ਸਪਲਾਈ ਕਰਨ ਵਾਲਿਆਂ ਨਾਲ ਝੜਪ ਹੋ ਗਈ। ਨਸ਼ਾ ਤਸਕਰੀ ਦੇ ਦੋਸ਼ੀ ਲੋਕਾਂ ਨੇ ਪਾਲਤੂ ਕੁੱਤਾ ਵੀ ਰੱਖਿਆ ਹੈ। ਜਿਸ ਨੂੰ ਰਾਤ ਨੂੰ ਉਨ੍ਹਾਂ ਨੇ ਮੁਹੱਲੇ ਦੇ ਲੋਕਾਂ 'ਤੇ ਛੱਡ ਦਿੱਤਾ। ਕੁੱਤੇ ਨੇ 2 ਨੌਜਵਾਨਾਂ ਨੂੰ ਕੱਟ ਲਿਆ। ਲੜਾਈ ਵਿੱਚ ਮੁਹੱਲੇ ਦੇ 2-3 ਲੋਕ ਜ਼ਖ਼ਮੀ ਵੀ ਹੋ ਗਏ।


Crime News: ਨਸ਼ਾ ਵੇਚਣ ਤੋਂ ਰੋਕਿਆ ਤਾਂ ਬਦਮਾਸ਼ਾਂ ਨੇ ਕਾਰ ਦੀ ਕੀਤੀ ਭੰਨਤੋੜ, ਕੁੱਤੇ ਤੋਂ ਵੀ ਕਰਵਾਇਆ ਅਟੈਕ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.