Schools of Eminence: ਅੱਜ ਤੋਂ ਸ਼ੁਰੂ ਹੋ ਰਿਹੈ CM ਮਾਨ ਦਾ ਪਹਿਲਾ ਵੱਡਾ ਸਿੱਖਿਆ ਪ੍ਰਾਜੈਕਟ, ਜਾਣੋ ਕੀ ਹੈ ਖ਼ਾਸ
Launching today in Punjab : 'ਸਕੂਲ ਆਫ ਐਮੀਨੈਂਸ' ਦਾ ਉਦੇਸ਼ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਮੁੜ ਕਲਪਨਾ ਕਰਨਾ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨਾ ਹੈ।
ਰਜਨੀਸ਼ ਕੌਰ ਦੀ ਰਿਪੋਰਟ
Schools of Eminence: ਪੰਜਾਬ ਵਿਚ ਆਪ ਦੀ ਸਰਕਾਰ ਬਣੇ ਨੂੰ ਕਾਫੀ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਆਪ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਹੌਲੀ-ਹੌਲੀ ਪੂਰੇ ਹੁੰਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਿੱਖਿਆ ਨੀਤੀ ਵਿੱਚ ਵਿਕਾਸ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਅੱਜ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਵੱਡਾ ਸਿੱਖਿਆ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਸਰਕਾਰ 21 ਜਨਵਰੀ ਭਾਵ ਅੱਜ ਤੋਂ ਆਪਣਾ ਪਹਿਲਾ ਵੱਡਾ ਸਿੱਖਿਆ ਪ੍ਰਾਜੈਕਟ “ਸਕੂਲਜ਼ ਆਫ਼ ਐਮੀਨੈਂਸ” ਸ਼ੁਰੂ ਕਰੇਗੀ।
117 ਸਰਕਾਰੀ ਸਕੂਲਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ
ਦਿੱਲੀ ਦੇ ਸਕੂਲਜ਼ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਦੀ ਤਰਜ਼ 'ਤੇ ਤਿਆਰ ਕੀਤੇ ਗਏ, ਪਹਿਲੇ ਪੜਾਅ ਵਿੱਚ, 117 ਮੌਜੂਦਾ ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਜਿਸ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਆਖ਼ਰ ਕਿਉਂ ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਹੈ ਪੈਰੋਲ, 14 ਮਹੀਨਿਆਂ ਚ ਚੌਥੀ ਵਾਰ ਆਇਆ ਬਾਹਰ, ਸ਼ੁਰੂ ਹੋਏ ਪ੍ਰਦਰਸ਼ਨ
ਆਮ ਸਰਕਾਰੀ ਸਕੂਲਾਂ ਤੋਂ ਬਹੁਤ ਵੱਖਰੇ ਸਕੂਲ
ਸਰਕਾਰੀ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ, Pupil Teacher Ratio (PTR) ਤੋਂ ਲੈ ਕੇ ਅੰਗਰੇਜ਼ੀ ਅਤੇ ਫ੍ਰੈਂਚ ਮੁਹਾਰਤ ਦੇ ਕੋਰਸਾਂ ਤੱਕ, STEM ਅਤੇ ਰੋਬੋਟਿਕਸ ਲੈਬਾਂ ਤੋਂ ਲੈ ਕੇ ਕੈਂਪਸ ਵਿੱਚ ਸਵੀਮਿੰਗ ਪੂਲ ਤੱਕ ਨਵੇਂ ਸਕੂਲ ਆਮ ਸਰਕਾਰੀ ਸਕੂਲਾਂ ਤੋਂ ਬਹੁਤ ਵੱਖਰੇ ਹੋਣਗੇ।
Punjab Breaking News LIVE: 14 ਮਹੀਨਿਆਂ ਚ ਰਾਮ ਰਹੀਮ ਨੂੰ 4 ਵਾਰ ਪੈਰੋਲ, ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਜਾਰੀ, ਪ੍ਰਤਾਪ ਬਾਜਵਾ ਤੋਂ ਮੁਆਫੀ ਦੀ ਮੰਗPunjab Breaking News LIVE: 14 ਮਹੀਨਿਆਂ ਚ ਰਾਮ ਰਹੀਮ ਨੂੰ 4 ਵਾਰ ਪੈਰੋਲ, ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਜਾਰੀ, ਪ੍ਰਤਾਪ ਬਾਜਵਾ ਤੋਂ ਮੁਆਫੀ ਦੀ ਮੰਗ
'ਸਕੂਲ ਆਫ ਐਮੀਨੈਂਸ' ਦਾ ਇਹ ਹੈ ਮੁੱਖ ਉਦੇਸ਼
ਦਿ ਇੰਡੀਅਨ ਐਕਸਪ੍ਰੈਸ ਦੁਆਰਾ ਐਕਸੈਸ ਕੀਤੇ ਗਏ ਸਕੀਮ ਦਸਤਾਵੇਜ਼ ਦੇ ਅਨੁਸਾਰ, 'ਸਕੂਲ ਆਫ ਐਮੀਨੈਂਸ' (Schools of Eminence) ਦਾ ਮੁੱਖ ਉਦੇਸ਼ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਮੁੜ ਕਲਪਨਾ ਕਰਨਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨਾ ਹੈ। ਸਕੂਲਾਂ ਦਾ ਉਦੇਸ਼ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜੋ ਇਹ ਮਾਪਿਆਂ ਲਈ ਸਭ ਤੋਂ ਆਕਰਸ਼ਕ ਵਿਕਲਪ ਬਣ ਸਕੇ। ਸਕੂਲ ਆਫ਼ ਐਮੀਨੈਂਸ ਅਤਿ-ਆਧੁਨਿਕ ਸਹੂਲਤਾਂ ਦੇ ਨਾਲ ਟੈਕਨਾਲੋਜੀ ਆਧਾਰਿਤ ਸਿੱਖਣ ਸੰਸਥਾਵਾਂ (technology-based learning institutions) ਹੋਣਗੇ।'
ਦੱਸਣਯੋਗ ਹੈ ਕਿ ਸੀਐਮ ਭਗਵੰਤ ਮਾਨ ਦੇ ਇਸ ਪਹਿਲੇ ਪ੍ਰਾਜੈਕਟ ਦਾ ਉਦੇਸ਼ ਸਰਵਪੱਖੀ ਸਿੱਖਿਆ ਵਿਚ ਵਿਕਾਸ ਕਰਨਾ ਹੈ। 'ਸਕੂਲ ਆਫ ਐਮੀਨੈਂਸ' ਰਾਹੀਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਨਵੀਂ ਟੈਕਨਾਲੋਜੀ ਤੋਂ ਜਾਣੂ ਕਰਵਾਉਣਾ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਵਾਉਣਾ ਹੈ।