ਪੜਚੋਲ ਕਰੋ

Punjab News: ਪੰਜਾਬ 'ਚ ਭਲਕੇ ਹੋਵੇਗੀ ਵਕੀਲਾਂ ਦੀ ਹੜਤਾਲ, ਲੋਕਾਂ ਨੂੰ ਆਉਣਗੀਆਂ ਦਿੱਕਤਾਂ, ਜਾਣੋ ਪੂਰਾ ਮਾਮਲਾ

16 ਜਨਵਰੀ ਨੂੰ ਪੰਜਾਬ ਭਰ 'ਚ ਵਕੀਲ ਵੱਲੋਂ ਕੰਮ ਨਹੀਂ ਕੀਤਾ ਜਾਏਗਾ ਅਤੇ ਉਹ ਹੜਤਾਲ ਉੱਤੇ ਰਹਿਣਗੇ। ਜਿਸ ਕਰਕੇ ਕਾਨੂੰਨੀ ਕੰਮਾਂ ਤੋਂ ਲੈ ਕੇ ਆਮ ਜਨਤਾ ਨੂੰ ਖੱਜਲ ਹੋਣਾ ਪੈਣਾ। ਆਓ ਜਾਣਦੇ ਹਾਂ ਕਿਸ ਵਜ੍ਹਾ ਕਰਕੇ ਵਕੀਲ ਹੜਤਾਲ ਉੱਤੇ ਜਾ ਰਹੇ...

Lawyers' Strike in Punjab: ਫਤਿਹਗੜ੍ਹ ਸਾਹਿਬ 'ਚ ਨਗਰ ਕੌਂਸਲ ਚੋਣਾਂ ਦੌਰਾਨ ਵਕੀਲ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ 'ਚ ਵਕੀਲਾਂ ਨੇ ਪੁਲਿਸ ਖਿਲਾਫ ਪ੍ਰਦਰਸ਼ਨ ਕੀਤਾ। ਖੰਨਾ 'ਚ ਪਿਛਲੇ 24 ਦਿਨਾਂ ਤੋਂ ਵਕੀਲ ਹੜਤਾਲ 'ਤੇ ਹਨ ਅਤੇ ਹੁਣ 16 ਜਨਵਰੀ ਨੂੰ ਪੰਜਾਬ ਭਰ 'ਚ ਵਕੀਲ ਕੰਮ ਤੋਂ ਦੂਰ ਰਹਿਣਗੇ।

ਹੋਰ ਪੜ੍ਹੋ : ਫੋਨ ਚੋਰੀ ਹੋ ਜਾਏ ਜਾਂ ਫਿਰ ਗੁੰਮ ਤਾਂ PhonePe, Google Pay ਅਤੇ UPI ਨੂੰ ਕਿਵੇਂ ਬੰਦ ਕਰੀਏ? ਪ੍ਰੇਸ਼ਾਨ ਹੋਣ ਦੀ ਥਾਂ ਤੁਰੰਤ ਕਰੋ ਇਹ ਕੰਮ

ਇਹ ਘਟਨਾ ਫਤਿਹਗੜ੍ਹ ਸਾਹਿਬ ਦੀ ਹੈ, ਜਿੱਥੇ ਨਗਰ ਕੌਂਸਲ ਚੋਣਾਂ ਦੌਰਾਨ ਵਕੀਲ ਹਸਨ ਸਿੰਘ 'ਤੇ ਸਥਾਨਕ ਵਿਧਾਇਕ ਗੈਰੀ ਵਾਰਡਿੰਗ ਦੇ ਭਰਾ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਸੀ। ਹਮਲਾਵਰਾਂ ਨੇ ਰਿਵਾਲਵਰ ਦੇ ਬੱਟ ਨਾਲ ਉਸ ਦੇ ਸਿਰ 'ਤੇ ਵਾਰ ਕੀਤੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਵਕੀਲ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

500 ਤੋਂ ਵੱਧ ਕੇਸਾਂ ਦੀ ਸੁਣਵਾਈ ਪ੍ਰਭਾਵਿਤ ਹੋਈ

ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਪ੍ਰੀਤ ਸਿੰਘ ਅਟਵਾਲ ਅਨੁਸਾਰ ਪੁਲਿਸ ਸ਼ਹੀਦੀ ਸਭਾ ਵਿੱਚ ਰੁੱਝੇ ਹੋਣ ਦਾ ਬਹਾਨਾ ਬਣਾ ਕੇ ਕਾਰਵਾਈ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ। ਵਕੀਲਾਂ ਨੇ ਡੀਜੀਪੀ ਪੰਜਾਬ ਨੂੰ ਪੱਤਰ ਲਿਖਿਆ ਅਤੇ ਐਸਐਸਪੀ ਨੂੰ ਵੀ ਮਿਲੇ, ਜਿਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ, ਪਰ ਸਿਆਸੀ ਦਬਾਅ ਕਾਰਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਹੜਤਾਲ ਕਾਰਨ ਖੰਨਾ ਵਿੱਚ ਰੋਜ਼ਾਨਾ 500 ਤੋਂ ਵੱਧ ਕੇਸਾਂ ਦੀ ਸੁਣਵਾਈ ਪ੍ਰਭਾਵਿਤ ਹੋ ਰਹੀ ਹੈ। ਵਕੀਲਾਂ ਨੇ 9 ਜਨਵਰੀ ਨੂੰ ਸੂਬਾ ਪੱਧਰੀ ਹੜਤਾਲ ਵੀ ਕੀਤੀ ਸੀ ਅਤੇ ਫਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ। ਹੁਣ 16 ਜਨਵਰੀ ਨੂੰ ਪੰਜਾਬ ਭਰ ਦੇ ਵਕੀਲ ਇੱਕ ਵਾਰ ਫਿਰ ਇਨਸਾਫ਼ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਜਾਣਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Marriage ਦੇ ਢਾਈ ਮਹੀਨੇ ਬਾਅਦ NRI ਲਾੜੇ ਦੀ ਮੌਤ, ਪਰਿਵਾਰ ਦਾ ਆਰੋਪ - ਕੈਂਸਰ ਦੀ ਗੱਲ ਲੁਕਾ ਕੇ ਕਰਵਾਇਆ ਵਿਆਹ
Marriage ਦੇ ਢਾਈ ਮਹੀਨੇ ਬਾਅਦ NRI ਲਾੜੇ ਦੀ ਮੌਤ, ਪਰਿਵਾਰ ਦਾ ਆਰੋਪ - ਕੈਂਸਰ ਦੀ ਗੱਲ ਲੁਕਾ ਕੇ ਕਰਵਾਇਆ ਵਿਆਹ
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਛੱਡਿਆ ਅਕਾਲੀ ਦਲ ਦਾ ਸਾਥ; ਇਸ ਪਾਰਟੀ ਦਾ ਫੜ੍ਹਿਆ ਪੱਲਾ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਛੱਡਿਆ ਅਕਾਲੀ ਦਲ ਦਾ ਸਾਥ; ਇਸ ਪਾਰਟੀ ਦਾ ਫੜ੍ਹਿਆ ਪੱਲਾ...
Punjab News: ਪੰਜਾਬ 'ਚ ਮੱਚਿਆ ਹੜਕੰਪ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਟੋਲ ਪਲਾਜ਼ਾ! ਪੁਲਿਸ ਨੇ ਨਾਮੀ ਗੈਂਗਸਟਰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ...
ਪੰਜਾਬ 'ਚ ਮੱਚਿਆ ਹੜਕੰਪ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਟੋਲ ਪਲਾਜ਼ਾ! ਪੁਲਿਸ ਨੇ ਨਾਮੀ ਗੈਂਗਸਟਰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ...
ਮੁੱਖ ਮੰਤਰੀ ਨੇ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ, ਮਾਨ ਨੇ ਕਿਹਾ ਕਿ ਪੰਜਾਬ ਨੇ ਬਹੁਤ ਸਾਰੇ ਮਹਾਨ ਖਿਡਾਰੀ ਪੈਦਾ ਕੀਤੇ ਹਨ
ਮੁੱਖ ਮੰਤਰੀ ਨੇ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ, ਮਾਨ ਨੇ ਕਿਹਾ ਕਿ ਪੰਜਾਬ ਨੇ ਬਹੁਤ ਸਾਰੇ ਮਹਾਨ ਖਿਡਾਰੀ ਪੈਦਾ ਕੀਤੇ ਹਨ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Floods News: ਅਚਾਨਕ ਆਏ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਦੀ ਦਰਦਨਾਕ ਮੌਤ, 100 ਤੋਂ ਵੱਧ ਲਾਪਤਾ...
ਅਚਾਨਕ ਆਏ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਦੀ ਦਰਦਨਾਕ ਮੌਤ, 100 ਤੋਂ ਵੱਧ ਲਾਪਤਾ...
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ
50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ
50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ
CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ
CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ
ਦੇਰ ਰਾਤ ਧਰਨੇ 'ਤੇ ਬੈਠੇ ਲੋਕ ਸਭਾ ਸਾਂਸਦ, ਕਿਹਾ- ਵਿਦਿਆਰਥੀਆਂ 'ਤੇ ਹੋਇਆ ਲਾਠੀਚਾਰਜ ਜਲ੍ਹੀਆਂਵਾਲਾ ਬਾਗ ਦੇ ਬਰਾਬਰ
ਦੇਰ ਰਾਤ ਧਰਨੇ 'ਤੇ ਬੈਠੇ ਲੋਕ ਸਭਾ ਸਾਂਸਦ, ਕਿਹਾ- ਵਿਦਿਆਰਥੀਆਂ 'ਤੇ ਹੋਇਆ ਲਾਠੀਚਾਰਜ ਜਲ੍ਹੀਆਂਵਾਲਾ ਬਾਗ ਦੇ ਬਰਾਬਰ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਸਿੱਕਮ 'ਚ ਸੁਰੰਗ ‘ਚ ਵਾਪਰਿਆ ਹਾਦਸਾ, ਮੀਥੇਨ ਗੈਸ ਫਟਣ ਤੋਂ ਬਾਅਦ ਹੋਈ ਲੈਂਡ ਸਾਲਾਈਡਿੰਗ, ਫਸੇ 27 ਤੋਂ ਵੱਧ ਮਜ਼ਦੂਰ; ਮੱਚੀ ਤਰਥੱਲੀ
ਸਿੱਕਮ 'ਚ ਸੁਰੰਗ ‘ਚ ਵਾਪਰਿਆ ਹਾਦਸਾ, ਮੀਥੇਨ ਗੈਸ ਫਟਣ ਤੋਂ ਬਾਅਦ ਹੋਈ ਲੈਂਡ ਸਾਲਾਈਡਿੰਗ, ਫਸੇ 27 ਤੋਂ ਵੱਧ ਮਜ਼ਦੂਰ; ਮੱਚੀ ਤਰਥੱਲੀ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ ਤੇ ਹੋ ਸਕਦੀ ਚਰਚਾ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ ਤੇ ਹੋ ਸਕਦੀ ਚਰਚਾ
Embed widget