SSP ਦਫਤਰ ਸਾਹਮਣੇ ਸ਼ਿਵਸੈਨਾ ਆਗੂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਆਗੂ ਆਪਸ ਵਿੱਚ ਉਲਝੇ...
ਸਤਨਾਮ ਸਿੰਘ/ਗੁਰਦਾਸਪੁਰ: ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਵਲੋ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਹਰਵਿੰਦਰ ਸੋਨੀ ਦੀ ਗ੍ਰਿਫ਼ਤਾਰੀ ਨੂੰ ਲੈਕੇ ਸਿੱਖ ਜਥੇਬੰਦੀਆਂ ਵਲੋਂ ਐਸਐਸਪੀ ਦਫਤਰ ਗੁਰਦਾਸਪੁਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ
ਸਤਨਾਮ ਸਿੰਘ/ਗੁਰਦਾਸਪੁਰ: ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਵਲੋ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਹਰਵਿੰਦਰ ਸੋਨੀ ਦੀ ਗ੍ਰਿਫ਼ਤਾਰੀ ਨੂੰ ਲੈਕੇ ਸਿੱਖ ਜਥੇਬੰਦੀਆਂ ਵਲੋਂ ਐਸਐਸਪੀ ਦਫਤਰ ਗੁਰਦਾਸਪੁਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਉਸ ਵੇਲ਼ੇ ਸਥਿਤੀ ਤਨਾਅ ਪੂਰਨ ਹੋ ਗਈ ਜਦੋਂ ਕੁੱਝ ਨਿਹੰਗ ਸਿੰਘ ਜੱਥੇਬੰਦੀਆਂ ਨੇ ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਦੇ ਘਰ ਵੱਲ ਨੂੰ ਚੱਲ ਪਏ, ਅਤੇ ਕੁੱਝ ਜਥੇਬੰਦੀਆ ਨੇ ਕਿਹਾ ਕਿ ਉਹ ਪੁਲਿਸ ਪ੍ਰਸਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਕੋਈ ਐਕਸ਼ਨ ਕਰਨਗੇ, ਜਿਸ ਤੋਂ ਬਾਅਦ ਨਿਹੰਗ ਸਿੰਘ ਅਤੇ ਮਾਨ ਦਲ ਦੇ ਆਗੂਆ ਵਿੱਚ ਤਿੱਖੀ ਬਹਿਸ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਆਗੂਆ ਨੇ ਇਕ ਦੁਜੇ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਅੱਤੇ ਮੋਰਚੇ ਦੀ ਕਾਰਵਾਈ ਸ਼ੁਰੂ ਕਰਵਾਈ।
ਇਸ ਮੌਕੇ ਤੇ ਸਤਿਕਾਰ ਕਮੇਟੀ ਜਥੇਬੰਦੀ ਦੇ ਆਗੂ ਬਲਬੀਰ ਸਿੰਘ ਨੇ ਕਿਹਾ ਕਿ ਹਰਵਿੰਦਰ ਸੋਨੀ ਵਲੋ ਦਿੱਤੇ ਗਏ ਬਿਆਨ ਨੇ ਹਰ ਇਕ ਦੇ ਹਿਰਦੇ ਵਲੂੰਧਰੇ ਹਨ ਇਸ ਲਈ ਪ੍ਰਸਾਸਨ ਦੀ ਢਿੱਲੀ ਕਾਰਗੁਜ਼ਾਰੀ ਤੋਂ ਪਰੇਸ਼ਾਨ ਨਿਹੰਗ ਸਿੰਘ ਜੱਥੇਬੰਦੀਆਂ ਨੇ ਸੋਨੀ ਦੇ ਘਰ ਵੱਲ ਨੂੰ ਚਾਲੇ ਪਾਏ ਸਨ, ਜਿਸ ਕਰਕੇ ਆਪਸੀ ਸਹਿਮਤੀ ਨਾਂ ਹੋਣ ਕਰਕੇ ਥੋੜੀ ਬਹਿਸ ਬਾਜੀ ਹੋਈ ਹੈ ਪਰ ਹੁਣ ਸਾਰੀਆਂ ਜਥੇਬੰਦੀਆ ਦੀ ਸਹਿਮਤੀ ਬਣ ਗਈ ਹੈ ਅਤੇ ਮੋਰਚਾ ਚੜਦੀ ਕਲਾ ਵਿੱਚ ਹੈ ਪੁਲਿਸ ਪ੍ਰਸਾਸਨ ਨਾਲ ਨੇ ਜਲਦ ਸ਼ਿਵਸੈਨਾ ਆਗੂ ਤੇ ਪਰਚਾ ਦਰਜ ਨਾਂ ਕੀਤਾ ਤਾਂ ਤਿੱਖਾ ਸੰਘਰਸ ਉਲੀਕੀਆਂ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :