(Source: ECI/ABP News)
ਅੰਮ੍ਰਿਤਸਰ 'ਚ ਲਾਈਟ ਐਂਡ ਸਾਊਂਡ ਸ਼ੋਅ 'ਜਗਿ ਚਾਨਣ ਹੋਆ' ਤੇ ਮਲਟੀ ਮੀਡੀਆ ਐਗਜ਼ੀਬੀਸ਼ਨ ਭਲਕੇ
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਤਹਿਤ ਖੇਤਰੀ ਆਊਟਰੀਚ ਬਿਓਰੋ ਚੰਡੀਗੜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੋਕੇ 'ਤੇ ਅੰਮ੍ਰਿਤਸਰ ਵਿੱਚ ਲਾਈਟ ਐਂਡ ਸਾਊਂਡ ਸ਼ੋਅ 'ਜਗਿ ਚਾਨਣ ਹੋਆ' ਤੇ ਮਲਟੀ ਮੀਡੀਆ ਐਗਜ਼ੀਬੀਸ਼ਨ ਦਾ ਆਯੋਜਨ ਕੀਤਾ ਜਾਵੇਗਾ।
![ਅੰਮ੍ਰਿਤਸਰ 'ਚ ਲਾਈਟ ਐਂਡ ਸਾਊਂਡ ਸ਼ੋਅ 'ਜਗਿ ਚਾਨਣ ਹੋਆ' ਤੇ ਮਲਟੀ ਮੀਡੀਆ ਐਗਜ਼ੀਬੀਸ਼ਨ ਭਲਕੇ light and sound show in amritsar tomorrow ਅੰਮ੍ਰਿਤਸਰ 'ਚ ਲਾਈਟ ਐਂਡ ਸਾਊਂਡ ਸ਼ੋਅ 'ਜਗਿ ਚਾਨਣ ਹੋਆ' ਤੇ ਮਲਟੀ ਮੀਡੀਆ ਐਗਜ਼ੀਬੀਸ਼ਨ ਭਲਕੇ](https://static.abplive.com/wp-content/uploads/sites/5/2019/09/20174921/heritage-street-amritsar.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਤਹਿਤ ਖੇਤਰੀ ਆਊਟਰੀਚ ਬਿਓਰੋ ਚੰਡੀਗੜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੋਕੇ 'ਤੇ ਅੰਮ੍ਰਿਤਸਰ ਵਿੱਚ ਲਾਈਟ ਐਂਡ ਸਾਊਂਡ ਸ਼ੋਅ 'ਜਗਿ ਚਾਨਣ ਹੋਆ' ਤੇ ਮਲਟੀ ਮੀਡੀਆ ਐਗਜ਼ੀਬੀਸ਼ਨ ਦਾ ਆਯੋਜਨ ਕੀਤਾ ਜਾਵੇਗਾ। ਖੇਤਰੀ ਆਊਟਰੀਚ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੋਗਰਾਮ 12 ਨਵੰਬਰ ਤੱਕ ਚੱਲਣਗੇ।
ਆਊਟਰੀਚ ਬਿਓਰੋ ਤੇ ਕਮਿਊਨਿਕੇਸ਼ਨ ਦੇ ਡਾਇਰੈਕਟਰ ਜਨਰਲ ਸ੍ਰੀ ਸਤੇਂਦਰ ਪ੍ਰਕਾਸ਼ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਐਸ ਐਸ ਢਿੱਲੋਂ ਕੱਲ੍ਹ 7 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿੱਚ ਇਸ ਦਾ ਉਦਘਾਟਨ ਕਰਨਗੇ।
ਇਸ ਦੌਰਾਨ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ 'ਤੇ ਅਧਾਰਿਤ ਜਾਣਕਾਰੀ ਦਿੱਤੀ ਜਾਵੇਗੀ। ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਰੋਜ਼ਾਨਾ ਸ਼ਾਮ ਸਾਢੇ 6 ਤੋਂ ਸਾਢੇ 8 ਵਜੇ ਤੱਕ ਹੋਵੇਗਾ, ਜਦਕਿ ਮਲਟੀ ਮੀਡੀਆ ਪ੍ਰਦਰਸ਼ਨੀ ਦਾ ਸਮਾਂ ਸਵੇਰੇ 10 ਤੋਂ ਰਾਤ 9 ਵਜੇ ਤਕ ਦਾ ਰਹੇਗਾ। ਇਸ ਪ੍ਰੋਗਰਾਮ ਵਿੱਚ ਦਾਖ਼ਲਾ ਮੁਫ਼ਤ ਹੋਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)