ਚੰਡੀਗੜ੍ਹ: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਦਿਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਆਉਂਦੀ 14 ਦਸੰਬਰ ਨੂੰ ਪੰਜਾਬ ਦੇ ਨਗਰ ਨਿਗਮਾਂ ਲਈ ਵੋਟਾਂ ਪੈਣਗੀਆਂ।
ਸਰਕਾਰ ਨੇ ਜਲੰਧਰ, ਅੰਮ੍ਰਿਤਸਰ, ਬਠਿੰਡਾ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਬਾਬਤ ਪੱਤਰ ਵੀ ਜਾਰੀ ਕਰ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਵਿੱਚ 3 ਨਗਰ ਨਿਗਮਾਂ ਤੇ 32 ਨਗਰ ਕੌਂਸਲਾਂ ਤੇ ਪੰਚਾਇਤਾਂ ਲਈ ਹੋਣ ਵਾਲੀਆਂ ਚੋਣਾਂ ਦਾ ਵੀ ਐਲਾਨ ਛੇਤੀ ਹੀ ਹੋ ਸਕਦਾ ਹੈ।
ਸੂਬਾ ਚੋਣ ਕਮਿਸ਼ਨਰ ਨੇ ਇਨ੍ਹਾਂ ਚੋਣਾਂ ਬਾਬਤ ਵੋਟਰ ਸੂਚੀਆਂ ਦੀ ਲੋੜੀਂਦੀ ਸੁਧਾਈ ਕਰਨ ਦੇ ਵੀ ਨਿਰਦੇਸ਼ ਜਾਰੀ ਕਰ ਦਿੱਤੇ ਹਨ।