Lok Sabha: ਸਰਦ ਰੁੱਤ ਸੈਸ਼ਨ 'ਚ ਪੰਜਾਬੀ ਸਾਂਸਦਾਂ ਨੇ ਤੋੜ ਦਿੱਤੇ ਸਾਰੇ ਰਿਕਾਰਡ, ਹੇਠਾਂ ਵਾਲੀ ਕਤਾਰ 'ਚ ਸੁਖਬੀਰ ਬਾਦਲ ਦਾ ਨਾਂਅ
Lok Sabha Winter Session: ਪ੍ਰਾਈਵੇਟ ਬਿੱਲਾਂ ਵਿੱਚ ਸਿਰਫ਼ ਐਮਪੀ ਰਵਨੀਤ ਸਿੰਘ ਬਿੱਟੂ, ਐੱਮਪੀ ਮਨੀਸ਼ ਤਿਵਾੜੀ ਤੇ ਐੱਮਪੀ ਜਸਬੀਰ ਸਿੰਘ ਗਿੱਲ ਨੇ ਹਿੱਸਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਸਭਾ ਦੇ ਸਰਦ ਰੁਤ ਸੈਸ਼ਨ ਦੌਰਾਨ ਲੁਧਿਆਣਾ ਤੋਂ
Lok Sabha Winter Session: ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਹਾਜ਼ਰੀ ਦਾ ਡਾਟਾ ਸਾਹਮਣੇ ਆਇਆ ਹੈ। ਜਿਸ ਵਿੱਚ ਪੰਜਾਬ ਦੇ ਸਾਂਸਦਾਂ ਨੇ ਰਿਕਾਰਡ ਕਾਇਮ ਕਰ ਦਿੱਤੇ ਹਨ। ਲੋਕ ਸਭਾ ਦੇ ਸੈਸ਼ਨ ਵਿੱਚ ਸਭ ਤੋਂ ਘੱਟ 21 ਫੀਸਦੀ ਹਾਜ਼ਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਬਾਲੀਵੁੱਡ ਸਟਾਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਰਹੀ।
ਜਦਕਿ ਸਭ ਤੋਂ ਵੱਧ 95 ਫੀਸਦੀ ਹਾਜ਼ਰੀ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਐਮਪੀ ਮਨੀਸ਼ ਤਿਵਾੜੀ ਦੀ ਰਹੀ। ਸਵਾਲ ਪੁੱਛਣ ਦੇ ਮਾਮਲੇ ਵਿੱਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਸਭ ਤੋਂ ਅੱਗੇ ਰਹੇ, ਇਸ ਵਾਰ ਦੇ ਸਰਦ ਰੁੱਤ ਸੈਸ਼ਨ ਵਿੱਚ ਰਵਨੀਤ ਬਿੱਟੂ ਨੇ 358 ਪੁੱਛ ਕੇ ਮੋਹਰੀ ਰਹੇ।
ਪ੍ਰਾਈਵੇਟ ਬਿੱਲਾਂ ਵਿੱਚ ਸਿਰਫ਼ ਐਮਪੀ ਰਵਨੀਤ ਸਿੰਘ ਬਿੱਟੂ, ਐੱਮਪੀ ਮਨੀਸ਼ ਤਿਵਾੜੀ ਤੇ ਐੱਮਪੀ ਜਸਬੀਰ ਸਿੰਘ ਗਿੱਲ ਨੇ ਹਿੱਸਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਸਭਾ ਦੇ ਸਰਦ ਰੁਤ ਸੈਸ਼ਨ ਦੌਰਾਨ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ 90 ਫੀਸਦੀ ਹਾਜ਼ਰ ਰਹਿ ਕੇ ਸਭ ਤੋਂ ਵੱਧ 358 ਸਵਾਲ ਪੁੱਛੇ ਤੇ 5 ਪ੍ਰਾਈਵੇਟ ਮੈਂਬਰ ਬਿੱਲ ਵਿੱਚ ਹਿੱਸਾ ਲਿਆ।
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਮੈਂਬਰ ਨੇ 95 ਫੀਸਦੀ ਹਾਜ਼ਰੀ ਭਰ ਕੇ 206 ਸਵਾਲ ਪੁੱਛੇ ਤੇ 6 ਪ੍ਰਾਈਵੇਟ ਮੈਂਬਰ ਬਿੱਲ ਵਿੱਚ ਹਿੱਸਾ ਲਿਆ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਐੱਮਪੀ ਗੁਰਜੀਤ ਸਿੰਘ ਔਜਲਾ ਨੇ 85 ਫੀਸਦੀ ਹਾਜ਼ਰੀ ਭਰ ਕੇ 110 ਸਵਾਲ ਪੁੱਛੇ, ਖਡੂਰ ਸਾਹਿਬ ਹਲਕੇ ਤੋਂ ਐੱਮਪੀ ਜਸਬੀਰ ਸਿੰਘ ਗਿੱਲ ਨੇ 92 ਫੀਸਦੀ ਹਾਜ਼ਰੀ ਭਰ ਕੇ 98 ਸਵਾਲ ਪੁੱਛੇ ਤੇ 2 ਪ੍ਰਾਈਵੇਟ ਮੈਂਬਰ ਬਿੱਲ ਵਿੱਚ ਹਿੱਸਾ ਲਿਆ।
ਸੰਗਰੂਰ ਲੋਕ ਸਭਾ ਹਲਕੇ ਤੋਂ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ 87 ਫੀਸਦੀ ਹਾਜ਼ਰੀ ਭਰੀ, ਡਾ. ਅਮਰ ਸਿੰਘ ਨੇ 85 ਫੀਸਦੀ ਹਾਜ਼ਰੀ ਭਰ ਕੇ 213 ਸਵਾਲ ਪੁੱਛੇ। ਪਟਿਆਲਾ ਲੋਕ ਸਭਾ ਹਲਕੇ ਤੋਂ ਐੱਮਪੀ ਪਰਨੀਤ ਕੌਰ ਨੇ 85 ਫੀਸਦੀ ਹਾਜ਼ਰੀ ਭਰ ਕੇ 27 ਸਵਾਲ ਪੁੱਛੇ। ਫਰੀਦਕੋਟ ਲੋਕ ਸਭਾ ਹਲਕੇ ਤੋਂ ਐੱਮਪੀ ਮੁਹੰਮਦ ਸਦੀਕ ਨੇ 63 ਫ਼ੀਸਦੀ ਹਾਜ਼ਰੀ ਭਰ ਕੇ 2 ਸਵਾਲ ਪੁੱਛੇ। ਬਠਿੰਡਾ ਲੋਕ ਸਭਾ ਹਲਕੇ ਤੋਂ ਐੱਮਪੀ ਹਰਸਿਮਰਤ ਕੋਰ ਬਾਦਲ ਨੇ 60 ਫੀਸਦੀ ਹਾਜ਼ਰੀ ਭਰ ਕੇ 80 ਸਵਾਲ ਪੁੱਛੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial