ਚੰਡੀਗੜ੍ਹ: ਚੋਣਾਂ ਤੋਂ ਪਹਿਲਾਂ ਜਿੱਥੇ ਸਿਆਸੀ ਲੀਡਰ ਤਰ੍ਹਾਂ-ਤਰ੍ਹਾਂ ਦੇ ਵਾਅਦਿਆਂ ਨਾਲ ਲੋਕਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹਨ, ਉੱਥੇ ਮਹਿੰਗਾਈ ਨੇ ਲੋਕਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਹੁਣ ਦੁੱਧ ਮਹਿੰਗਾ ਹੋਣ ਕਰਕੇ ਮਠਿਆਈਆਂ ਦੇ ਭਾਅ ਵੀ ਅੰਬਰੀਂ ਛੂਹ ਸਕਦੇ ਹਨ।
ਦੁੱਧ ਉਤਪਾਦਕਾਂ ਨੇ ਲਾਗਤ ਵਧਣ ਕਰਕੇ ਦੁੱਧ ਦੀ ਕੀਮਤ ਵਿੱਚ ਇਜ਼ਾਫ਼ਾ ਕਰ ਦਿੱਤਾ ਹੈ। ਡੇਅਰੀ ਸੰਚਾਲਕਾਂ ਤੇ ਦੁੱਧ ਉਦਪਾਦਕਾਂ ਨੇ ਤਤਕਾਲ ਪ੍ਰਭਾਵ ਨਾਲ ਦੁੱਧ ਦੇ ਭਾਅ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਹਾਲਾਂਕਿ ਚੋਣ ਜ਼ਾਬਤਾ ਹੋਣ ਕਰਕੇ ਸਹਿਕਾਰੀ ਦੁੱਧ ਕੰਪਨੀ ਵੇਰਕਾ ਨੇ ਹਾਲੇ ਕੀਮਤਾਂ ਨਹੀਂ ਵਧਾਈਆਂ। ਸੂਤਰਾਂ ਮੁਤਾਬਕ ਵੇਰਕਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ। ਦੁੱਧ ਮਹਿੰਗਾ ਹੋਣ ਕਰਕੇ ਮਠਿਆਈਆਂ ਵੀ ਮਹਿੰਗੀਆਂ ਹੋ ਸਕਦੀਆਂ ਹਨ।
ਪੰਜਾਬ ਹਲਵਾਈ ਐਸੋਸੀਏਸ਼ਨ ਨੇ 10 ਰੁਪਏ ਪ੍ਰਤੀ ਕਿੱਲੋ ਤਕ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਵੇਰਕਾ ਦੇ ਜੀਐਮ ਬੀਆਰ ਮਦਾਨ ਮੁਤਾਬਕ ਦੁੱਧ ਦੀਆਂ ਕੀਮਤਾਂ ਵਧਾਏ ਜਾਣ ਸਬੰਧੀ ਹਾਲੇ ਕੋਈ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚੋਣਾਂ ਕਰਕੇ ਸਹਿਕਾਰੀ ਸੰਸਥਾ ਵੱਲੋਂ ਕੀਮਤਾਂ ਨਹੀਂ ਵਧਾਈਆਂ ਜਾ ਸਕਦੀਆਂ। ਉੱਚ ਅਧਿਕਾਰੀਆਂ ਵੱਲੋਂ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਕੀਮਤਾਂ ਵਧਾਉਣ ਦੀ ਮੰਗ ਕੀਤੀ ਗਈ ਹੈ।
ਚੋਣਾਂ ਤੋਂ ਪਹਿਲਾਂ ਮਹਿੰਗਾਈ ਦਾ ਜਬਰਦਸਤ ਝਟਕਾ, ਦੁੱਧ 3 ਰੁਪਏ ਮਹਿੰਗਾ
ਏਬੀਪੀ ਸਾਂਝਾ
Updated at:
21 Apr 2019 01:32 PM (IST)
ਦੁੱਧ ਉਤਪਾਦਕਾਂ ਨੇ ਲਾਗਤ ਵਧਣ ਕਰਕੇ ਦੁੱਧ ਦੀ ਕੀਮਤ ਵਿੱਚ ਇਜ਼ਾਫ਼ਾ ਕਰ ਦਿੱਤਾ ਹੈ। ਡੇਅਰੀ ਸੰਚਾਲਕਾਂ ਤੇ ਦੁੱਧ ਉਦਪਾਦਕਾਂ ਨੇ ਤਤਕਾਲ ਪ੍ਰਭਾਵ ਨਾਲ ਦੁੱਧ ਦੇ ਭਾਅ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਹਾਲਾਂਕਿ ਚੋਣ ਜ਼ਾਬਤਾ ਹੋਣ ਕਰਕੇ ਸਹਿਕਾਰੀ ਦੁੱਧ ਕੰਪਨੀ ਵੇਰਕਾ ਨੇ ਹਾਲੇ ਕੀਮਤਾਂ ਨਹੀਂ ਵਧਾਈਆਂ।
- - - - - - - - - Advertisement - - - - - - - - -