ਲੁਧਿਆਣਾ: ਸਥਾਨਿਕ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਅੱਜ ਤੋਂ ਔਰਤਾਂ ਲਈ ਵੱਡਾ ਫੈਸਲਾ ਲਾਗੂ ਕੀਤਾ ਹੈ। ਜੇ ਕੋਈ ਔਰਤ ਰਾਤ ਨੂੰ ਸੜਕ 'ਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ, ਤਾਂ ਉਹ ਪੁਲਿਸ ਨੂੰ ਬੁਲਾ ਕੇ ਪੁਲਿਸ ਹੈਲਪਲਾਈਨ ਨੰਬਰ 7837018555 ਜਾਂ 1091 ਦੀ ਮਦਦ ਨਾਲ ਯਾਤਰਾ ਕਰ ਸਕਦੀ ਹੈ। ਹਰ ਕਿਸੇ ਨੇ ਪੁਲਿਸ ਦੇ ਇਸ ਅਨੌਖੇ ਉਪਰਾਲੇ ਦਾ ਸਵਾਗਤ ਕੀਤਾ ਹੈ। ਲੁਧਿਆਣਾ 'ਚ ਰਹਿਣ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਇਸ ਪਹਿਲਕਦਮੀ ਨਾਲ ਔਰਤਾਂ ਦੀ ਸੁਰੱਖਿਆ ਵਿਵਸਥਾ 'ਚ ਸੁਧਾਰ ਹੋਏਗਾ।
ਮਹਿਲਾ ਸੁਰੱਖਿਆ ਲਈ ਪਹਿਲ ਕਰਦਿਆਂ ਲੁਧਿਆਣਾ ਪੁਲਿਸ ਨੇ ਹੈਲਪਲਾਈਨ ਜਾਰੀ ਕੀਤਾ ਹੈ। ਇਨ੍ਹਾਂ ਹੈਲਪਲਾਈਨ ਨੰਬਰਾਂ 'ਤੇ ਕਾਲ ਕਰਕੇ ਔਰਤਾਂ ਇਕੱਲੇ ਹੋਣ 'ਤੇ ਯਾਤਰਾ ਕਰਨ ਲਈ ਪੁਲਿਸ ਵਾਹਨਾਂ ਦੀ ਮਦਦ ਲੈ ਸਕਦੀਆਂ ਹਨ। ਇਹ ਪੁਲਿਸ ਸੇਵਾ ਸਵੇਰੇ 10 ਵਜੇ ਤੋਂ ਸਵੇਰੇ 6:00 ਵਜੇ ਤੱਕ ਜਾਰੀ ਰਹੇਗੀ ਜਿਸ 'ਚ ਔਰਤਾਂ ਨੂੰ ਫਰੀ ਆਪਣੇ ਵਾਹਨ 'ਤੇ ਪੁਲਿਸ ਘਰ ਤਕ ਛੱਡੇਗੀ। ਵੱਡੀ ਗੱਲ ਇਹ ਹੈ ਕਿ ਔਰਤਾਂ ਨੂੰ ਪੁਲਿਸ ਨਾਲ ਸਵਾਰੀ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ, ਇਸ ਦੇ ਲਈ ਇੱਕ ਔਰਤ ਪੁਲਿਸ ਮੁਲਾਜ਼ਮ ਦੀ ਗੱਡੀ ਵਿਚ ਮੌਜੂਦ ਹੋਵੇਗੀ।
ਹੈਦਰਾਬਾਦ ਡਾਕਟਰ ਬਲਾਤਕਾਰ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੁਆਰਾ ਲਿਆ ਗਿਆ ਇਹ ਵੱਡਾ ਫੈਸਲਾ ਹੈ। ਜਿਸ ਨਾਲ ਔਰਤਾਂ ਬਿਨਾਂ ਕਿਸੇ ਚਿੰਤਾ ਦੇ ਸੜਕ 'ਤੇ ਨਿਕਲਣਗੀਆਂ ਅਤੇ ਰਾਤ ਨੂੰ ਸੁਰੱਖਿਅਤ ਘਰ ਪਹੁੰਚ ਸਕਣਗੀਆਂ। ਮਹੱਤਵਪੂਰਣ ਗੱਲ ਇਹ ਹੈ ਕਿ ਹੈਦਰਾਬਾਦ ਦੀ ਘਟਨਾ ਤੋਂ ਬਾਅਦ ਪੂਰੇ ਦੇਸ਼ 'ਚ ਗੁੱਸਾ ਹੈ। ਲੋਕਾਂ ਦੀ ਮੰਗ ਹੈ ਕਿ ਹੈਦਰਾਬਾਦ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੇ ਦਿੱਤੀ ਜਾਵੇ।
ਹੁਣ ਲੁਧਿਆਣਾ 'ਚ ਰਾਤ 10 ਵਜੇ ਤੋਂ ਬਾਅਦ ਔਰਤਾਂ ਨੂੰ ਮਿਲੇਗੀ ਸੁਰੱਖਿਆ
ਏਬੀਪੀ ਸਾਂਝਾ
Updated at:
02 Dec 2019 06:14 PM (IST)
ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਅੱਜ ਤੋਂ ਔਰਤਾਂ ਲਈ ਵੱਡਾ ਫੈਸਲਾ ਲਾਗੂ ਕੀਤਾ ਹੈ। ਜੇ ਕੋਈ ਔਰਤ ਰਾਤ ਨੂੰ ਸੜਕ 'ਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ, ਤਾਂ ਉਹ ਪੁਲਿਸ ਨੂੰ ਬੁਲਾ ਕੇ ਪੁਲਿਸ ਹੈਲਪਲਾਈਨ ਨੰਬਰ 7837018555 ਜਾਂ 1091 ਦੀ ਮਦਦ ਨਾਲ ਯਾਤਰਾ ਕਰ ਸਕਦੀ ਹੈ।
- - - - - - - - - Advertisement - - - - - - - - -