ਪੜਚੋਲ ਕਰੋ

ਮਜੀਠੀਆ ਦਾ ਦਾਅਵਾ, ਅਕਾਲ ਤਖ਼ਤ ਦੇ ਜਥੇਦਾਰ ਨੂੰ ਪਤਿਤ ਸਿੱਖ ਨਹੀਂ ਮਿਲ ਸਕਦੇ, ਸਿੱਧੂ ਕਿਵੇਂ ਗਿਆ?

ਗਗਨਦੀਪ ਸ਼ਰਮਾ ਅੰਮ੍ਰਿਤਸਰ: ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੋਈ ਪਤਿਤ ਸਿੱਖ ਨਹੀਂ ਮਿਲ ਸਕਦਾ ਤਾਂ ਫਿਰ ਨਵਜੋਤ ਸਿੱਧੂ ਕਿਵੇਂ ਮਿਲ ਆਇਆ। ਮਜੀਠੀਆ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਤਿਤ ਸਿੱਖਾਂ ਬਾਰੇ ਅਜਿਹਾ ਹੁਕਮ ਬਾਕਾਇਦਾ ਲਿਖਤੀ ਰੂਪ ਵਿੱਚ ਵੀ ਲਾਇਆ ਹੋਇਆ ਹੈ। ਦਰਅਸਲ, ਬੀਤੇ ਦਿਨੀਂ ਨਵਜੋਤ ਸਿੱਧੂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਸੀ। ਮਜੀਠੀਆ ਅੱਜ ਪੰਚਾਇਤੀ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਬੋਲਦਿਆਂ ਕਹਿ ਰਹੇ ਸਨ। ਮਜੀਠੀਆ ਨੇ ਕਿਹਾ ਕਿ ਸਿੱਧੂ ਜੋੜਾ ਵੱਖ-ਵੱਖ ਧਰਮਾਂ ਨੂੰ ਮੰਨਦਾ ਹੈ ਤੇ ਨਵਜੋਤ ਸਿੱਧੂ ਤਾਂ ਖ਼ੁਦ ਪਤਿਤ ਸਿੱਖ ਹੈ, ਇਹ ਦਰਬਾਰ ਸਾਹਿਬ ਕਿਵੇਂ ਜਾ ਸਕਦਾ ਹੈ। ਅੱਗੇ ਮਜੀਠੀਆ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਦਫ਼ਤਰ ਬਾਹਰ ਸਪੱਸ਼ਟ ਲਿਖਿਆ ਹੋਇਆ ਹੈ ਕਿ ਪਤਿਤ ਸਿੱਖ ਦੀ ਇੱਥੇ ਐਂਟਰੀ ਮਨ੍ਹਾ ਹੈ। ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਵੀ ਤਿੱਖਾ ਵਿਅੰਗ ਕੀਤਾ। ਮਜੀਠੀਆ ਨੇ ਕਿਹਾ ਕਿ (ਮੁਆਫ਼ੀ ਮੰਗਣ ਤੋਂ ਬਾਅਦ) ਕੇਜਰੀਵਾਲ ਹੁਣ ਮੇਰੇ ਤੋਂ ਪੁੱਛੇ ਬਗੈਰ ਆਪਣੀ ਗੱਡੀ ਵੀ ਸਟਾਰਟ ਨਹੀਂ ਕਰਦਾ ਤੇ ਹੁਣ ਮੈਨੂੰ ਪੁੱਛਦਾ ਫਿਰਦਾ ਹੈ ਕਿ ਮੈਂ ਪਾਰਟੀ ਕਿਵੇਂ ਇਕੱਠੀ ਕਰਾਂ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਸ਼ਾ ਤਸਕਰੀ ਬਾਰੇ ਲਾਏ ਇਲਜ਼ਾਮਾਂ ਕਰਕੇ ਲਿਖਤੀ ਮੁਆਫ਼ੀ ਮੰਗ ਲਈ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਉਥਲ-ਪੁਥਲ ਚੱਲ ਰਹੀ ਹੈ। ਪੰਚਾਇਤੀ ਚੋਣ ਪ੍ਰਚਾਰ ਵਿੱਚ ਮਜੀਠੀਆ ਨੇ ਪੈਟਰੋਲ ਡੀਜ਼ਲ ਦਾ ਮੁੱਦਾ ਚੁੱਕਦਿਆਂ ਕੇਂਦਰ ਸਰਕਾਰ ਦਾ ਬਚਾਅ ਕੀਤਾ ਤੇ ਪੰਜਾਬ ਸਰਕਾਰ 'ਤੇ ਵੱਧ ਟੈਕਸ ਵਸੂਲਣ ਦੇ ਦੋਸ਼ ਲਾਏ। ਮਜੀਠੀਆ ਨੇ ਕਿਹਾ ਕਿ ਹੁਣ ਜਾਖੜ ਧਰਨੇ ਲਾਉਂਦਾ ਫਿਰਦਾ ਹੈ ਪਰ ਉਹ ਪੰਜਾਬ ਦੀ ਜਨਤਾ ਨੂੰ ਇਹ ਦੱਸੇ ਕਿ ਦੇਸ਼ ਵਿੱਚੋਂ ਸਭ ਤੋਂ ਵੱਧ ਪੈਟਰੋਲ 'ਤੇ 29 ਰੁਪਏ ਤੇ ਡੀਜ਼ਲ 'ਤੇ 17 ਰੁਪਏ ਟੈਕਸ ਕਾਂਗਰਸ ਸਰਕਾਰ ਨੇ ਹੀ ਲਾਇਆ ਹੋਇਆ ਹੈ। ਜੇਕਰ ਸਰਕਾਰ ਚਾਹੇ ਤਾਂ ਅੱਜ ਹੀ ਤੇਲ ਦੇ ਭਾਅ ਦਸ ਰੁਪਏ ਘਟਾ ਸਕਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ

ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ

India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ

328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ

ਵੀਡੀਓਜ਼

ਚੰਡੀਗੜ੍ਹ ਪੰਜਾਬ ਦਾ ਬਣਾਕੇ ਰਹਾਂਗੇ! CM ਮਾਨ ਦਾ ਐਲਾਨ
ਨੌਕਰੀ, ਬਿਜਲੀ, ਪਾਣੀ ਸਭ ‘ਚ ਵੱਡੇ ਫੈਸਲੇ , CM ਮਾਨ ਦਾ ਪਾਵਰ ਪੈਕ ਬਿਆਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀ ਸਾਂਝ ਨਹੀਂ ਤੋੜ ਸਕਦੇ , CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ
ਪੰਜਾਬ ਨਾਲ ਹਮੇਸ਼ਾ ਹੁੰਦੀ ਧੱਕੇਸ਼ਾਹੀ! CM ਮਾਨ ਦਾ ਕੇਂਦਰ ‘ਤੇ ਵੱਡਾ ਹਮਲਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
ਪਠਾਨਕੋਟ 'ਚ ਤੇਲ ਦੇ ਡਿਪੂ 'ਚ ਲੱਗੀ ਅੱਗ, ਮੱਚੇ ਅੱਗ ਦੇ ਭਾਂਬੜ, ਦੁਕਾਨਾਂ ਸੜ ਕੇ ਹੋਈਆਂ ਸੁਆਹ

PM ਮੋਦੀ ਆਉਣਗੇ ਪੰਜਾਬ, ਜਾਣੋ ਕਿੰਨੇ ਦਿਨ ਦਾ ਹੋਵੇਗਾ ਦੂਰਾ, ਦੇਖੋ ਪੂਰਾ ਸ਼ਡਿਊਲ

ਸਰਹੱਦ ਪਾਰੋਂ ਤਸਕਰੀ ਦਾ ਪਰਦਾਫਾਸ਼, ਅੰਮ੍ਰਿਤਸਰ ਪੁਲਿਸ ਦਾ ਵੱਡਾ ਖੁਲਾਸਾ! ਹੈਰੋਇਨ, ਹਥਿਆਰਾਂ ਸਮੇਤ 4 ਗ੍ਰਿਫ਼ਤਾਰ

Zirakpur 'ਚ Security Guard 'ਤੇ ਹਮਲਾ, ਬੰਦੂਕ ਖੋਹ ਕੇ ਫਰਾਰ! CCTV ਫੁਟੇਜ ਦੀ ਜਾਂਚ

Embed widget