ਪੜਚੋਲ ਕਰੋ
ਡਰੱਗ ਫੈਕਟਰੀ ਕੇਸ 'ਚ ਮਜੀਠੀਆ ਦੀ ਹੋਏਗੀ ਜਾਂਚ, ਵਿਧਾਨ ਸਭਾ 'ਚ ਗੂੰਜਿਆ ਮਾਮਲਾ
ਅੱਜ ਵਿਧਾਨ ਸਭਾ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਸਰ ਦੇ ਬਹੁ ਚਰਚਿਤ ਡਰੱਗ ਫੈਕਟਰੀ ਕੇਸ ਨਾਲ ਸਬੰਧਤ ਸਵਾਲ ਚੁੱਕੇ।

ਚੰਡੀਗੜ੍ਹ: ਅੱਜ ਵਿਧਾਨ ਸਭਾ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਸਰ ਦੇ ਬਹੁ ਚਰਚਿਤ ਡਰੱਗ ਫੈਕਟਰੀ ਕੇਸ ਨਾਲ ਸਬੰਧਤ ਸਵਾਲ ਚੁੱਕੇ। ਉਨ੍ਹਾਂ ਇਸ ਮਾਮਲੇ 'ਚ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੀ ਜਾਂਚ ਬਾਰੇ ਵੀ ਮੰਗ ਕੀਤੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਆਗੂ ਅਨਵਰ ਮਸੀਹ ਤੇ ਇੱਕ ਕੌਂਸਲਰ ਨਾਲ ਜੁੜੇ ਇਸ ਵੱਡੇ ਨਸ਼ਾ ਤਸਕਰ ਮਾਮਲੇ ਦੀਆਂ ਤਾਰਾਂ ਵੱਡੇ ਸਿਆਸੀ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਕੀ ਮੁੱਖ ਮੰਤਰੀ ਸਦਨ ਨੂੰ ਭਰੋਸਾ ਦੇਣਗੇ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੀ ਵੀ ਜਾਂਚ ਪੰਜਾਬ ਸਰਕਾਰ ਕਰਵਾਏਗੀ? ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ 'ਤੇ ਇਸ ਡਰੱਗ ਕੇਸ ਦੀ ਬਰੀਕੀ ਨਾਲ ਜਾਂਚ ਕਰਾਉਣਗੇ। ਇਸ ਮੌਕੇ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਵੱਲੋਂ ਪੀਆਰਟੀਐਸ ਬੱਸ ਸੇਵਾ ਦੇ ਠੱਪ ਪਏ ਹੋਣ ਸਬੰਧੀ ਉਠਾਏ ਸਵਾਲ ਦੌਰਾਨ ਸਪਲੀਮੈਂਟਰੀ ਸਵਾਲ ਕਰਦਿਆਂ ਬਾਦਲ ਪਰਿਵਾਰ ਨਾਲ ਸੰਬੰਧਿਤ ਔਰਬਿਟ ਬੱਸ ਕੰਪਨੀ ‘ਤੇ ਚੁਟਕੀ ਲਈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਅਦਾਰੇ ਆਰਥਿਕ ਤੌਰ ‘ਤੇ ਬੁਰੇ ਹਾਲ ਹਨ। ਸਰਕਾਰੀ ਰੋਡਵੇਜ਼ ਵੀ ਘਾਟੇ ‘ਚ ਜਾ ਰਹੀ ਹੈ। ਕਿਉਂ ਨਾ ਸਦਨ ਔਰਬਿਟ ਕੰਪਨੀ ਦੇ ਮੈਨੇਜਰ ਨੂੰ ਬੁਲਾ ਕੇ ਔਰਬਿਟ ਦੀ ਤਰੱਕੀ ਦਾ ਰਾਜ ਪੁੱਛ ਲਏ?
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ
















