ਚੰਡੀਗੜ੍ਹ: ਪੰਜਾਬ ਦੇ ਬਦਲਦੇ ਹਾਲਾਤ ਤੇ ਗੁਆਂਢੀ ਮੁਲਕ ਨਾਲ ਲੱਗਦੀ ਸਰਹੱਦ ਤੋਂ ਡ੍ਰੋਨ ਰਾਹੀਂ ਹਥਿਆਰਾਂ ਤੇ ਨਸ਼ੇ ਦੀ ਵਧਦੀ ਤਸਕਰੀ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਸਰਕਾਰ ਪੰਜਾਬ ਪੁਲਿਸ ਦੀ ਅੱਤਵਾਦੀਆਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੀ ਤਾਕਤ ਵਧਾਉਣ ਲਈ ਯੋਜਨਾ ਬਣਾ ਰਹੀ ਹੈ। ਰਾਜ ਸਰਕਾਰ ਨੇ ਆਪਣੀ ਤਕਨੀਕੀ ਯੋਗਤਾ ਨੂੰ ਵਧਾਉਣ ਲਈ ਵਿਸ਼ੇਸ਼ ਯੂਨਿਟ (SPV) ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਹੈ।
ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਪੰਜਾਬ ਪੁਲਿਸ ਵਿਭਾਗ ਲਈ ਕਈ ਤਬਦੀਲੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਤਹਿਤ ਐਸਪੀਵੀ ਔਨਲਾਈਨ ਖੁਫੀਆ ਜਾਣਕਾਰੀ ਦੇ ਸਾਂਝੇ ਪਲੇਟਫਾਰਮ ਦੇ ਵਿਕਾਸ ਤੋਂ ਇਲਾਵਾ ਸੀਨੀਅਰ ਪੁਲਿਸ ਤੇ ਸਿਵਲ ਅਫਸਰਾਂ ਦਾ ਏਕੀਕ੍ਰਿਤ ਸੰਚਾਰ ਨੈੱਟਵਰਕ ਸਥਾਪਤ ਕਰਨ 'ਤੇ ਕੰਮ ਕਰੇਗੀ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਐਸਪੀਵੀ ਦੇ ਪ੍ਰਧਾਨ ਹੋਣਗੇ। ਮੁੱਖ ਮੰਤਰੀ ਨੂੰ ਕੈਬਨਿਟ ਨੇ ਅਧਿਕਾਰ ਦਿੱਤਾ ਹੈ ਕਿ ਉਹ ਐਸਪੀਵੀ ਦੀ ਸਥਾਪਨਾ ਲਈ ਜ਼ਰੂਰੀ ਕਦਮ ਚੁੱਕਣ।ਪੁਲਿਸ ਵਿਵਸਥਾ ਦੇ ਨਾਲ-ਨਾਲ ਜੁਰਮ ਨੂੰ ਕਾਬੂ ਕਰਨ ਤੇ ਖੋਜ ਵਿੱਚ ਤਕਨਾਲੋਜੀ ਦੀ ਵੱਧਦੀ ਮੰਗ ਦੇ ਮੱਦੇਨਜ਼ਰ, ਐਸਪੀਵੀ ਨੂੰ ਪੁਲਿਸ ਟੈਕਨੋਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚ ਮਾਹਰ ਅਤੇ ਸਲਾਹਕਾਰਾਂ ਦੀ ਨਿਯੁਕਤੀ ਲਈ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਦਿਨਕਰ ਗੁਪਤਾ ਦੇ ਅਨੁਸਾਰ, ਐਸਪੀਵੀ ਹਥਿਆਰਾਂ, ਅਸਲਾ ਲਾਇਸੈਂਸ ਧਾਰਕਾਂ, ਅਸਲਾ ਡੀਲਰਾਂ, ਵਾਹਨਾਂ, ਸ਼ੱਕੀ ਵਿਅਕਤੀਆਂ ਤੇ ਪਾਸਪੋਰਟਾਂ ਦੇ ਅੰਕੜਿਆਂ ਦਾ ਇੱਕ ਨੈਟਵਰਕ ਸਥਾਪਤ ਕਰਨ ਲਈ ਵੀ ਕੰਮ ਕਰੇਗੀ।
ਪੰਜਾਬ ਦੇ ਬਦਲਦੇ ਹਾਲਾਤ ਨੂੰ ਵੇਖਦਿਆਂ ਪੰਜਾਬ ਪੁਲਿਸ ਲਈ ਵੱਡਾ ਫੈਸਲਾ, ਅੱਤਵਾਦ ਨਾਲ ਨਜਿੱਠਣ ਲਈ ਵਧੇਗੀ ਸਮਰਥਾ
ਏਬੀਪੀ ਸਾਂਝਾ
Updated at:
01 Jan 2021 03:23 PM (IST)
ਪੰਜਾਬ ਦੇ ਬਦਲਦੇ ਹਾਲਾਤ ਤੇ ਗੁਆਂਢੀ ਮੁਲਕ ਨਾਲ ਲੱਗਦੀ ਸਰਹੱਦ ਤੋਂ ਡ੍ਰੋਨ ਰਾਹੀਂ ਹਥਿਆਰਾਂ ਤੇ ਨਸ਼ੇ ਦੀ ਵਧਦੀ ਤਸਕਰੀ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ।
- - - - - - - - - Advertisement - - - - - - - - -