ਚੰਡੀਗੜ੍ਹ: ਸੋਸ਼ਲ ਮੀਡੀਆ ਨੂੰ ਲੀਡਰਾਂ ਨੇ ਪ੍ਰਚਾਰ ਦਾ ਜ਼ਰੀਆ ਬਣਾਇਆ ਹੋਇਆ ਹੈ। ਇਸ ਲਈ ਇਸੇ ਪਲੇਟਫਾਰਮ ‘ਤੇ ਉਨ੍ਹਾਂ ਦਾ ਮਜ਼ਾਕ ਵੀ ਖੂਬ ਉਡਾਇਆ ਜਾਂਦਾ ਹੈ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਕੈਪਟਨ-ਪਰਨੀਤ ਕੌਰ, ਕੈਪਟਨ-ਅਰੂਸ਼ਾ, ਸੁਖਬੀਰ-ਹਰਸਿਮਰਤ ਬਾਦਲ, ਸੰਨੀ ਦਿਓਲ, ਨਵਜੋਤ ਸਿੱਧੂ, ਭਗਵੰਤ ਮਾਨ, ਕੇਜਰੀਵਾਲ, ਰਾਹੁਲ ਗਾਂਧੀ ਜਿਹੇ ਵੱਡੇ ਲੀਡਰਾਂ ਦੇ ਚਿਹਰੇ ਕ੍ਰੌਪ ਕਰ ਉਨ੍ਹਾਂ ਨੂੰ ਸਿੰਗਰਾਂ ਦੇ ਚਿਹਰੀਆਂ ਨਾਲ ਬਦਲ ਨੱਚਦੇ ਦਿਖਾਇਆ ਜਾ ਰਿਹਾ ਹੈ।



ਹੁਣ ਅਜਿਹਾ ਕਰਨ ਵਾਲਿਆਂ ‘ਤੇ ਸਿੱਧਾ ਕੇਸ ਦਰਜ ਹੋਵੇਗਾ ਕਿਉਂਕਿ ਇਸ ਤਰ੍ਹਾਂ ਕਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਨ ਨੂੰ ਚੋਣ ਕਮਿਸ਼ਨ ਅਪਰਾਧ ਮੰਨ ਰਿਹਾ ਹੈ। ਇਸ ਲਈ ਚੋਣ ਕਮਿਸ਼ਨ ਨੇ ਆਦੇਸ਼ ਵੀ ਜਾਰੀ ਕੀਤੇ ਹਨ ਕਿ ਡੀਆਈਜੀ ਦੀ ਨੁਮਾਇੰਦਗੀ ‘ਚ ਏਆਈਜੀ, ਦੋ ਡੀਐਸਪੀ ਤੇ ਚਾਰ ਇੰਸਪੈਕਟਰ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣਗੇ।

ਵਿਭਾਗ ਨੇ ਇਸ ਤਰ੍ਹਾਂ ਦੇ 23 ਮਾਮਲਿਆਂ ਨੂੰ ਜਾਂਚ ਲਈ ਸਾਈਬਰ ਕ੍ਰਾਈਮ ਕੋਲ ਭੇਜਿਆ ਹੈ। ਇਸ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਇਤਰਾਜ਼ਯੋਗ ਪੋਸਟਾਂ ਪਾਉਣ ਵਾਲਿਆਂ ‘ਤੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਜਦਕਿ ਕਿਸੇ ਵੀ ਮਾਮਲੇ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।