ਪੜਚੋਲ ਕਰੋ

ਮਾਲਵਿੰਦਰ ਕੰਗ ਦਾ ਦਾਅਵਾ, ਮਾਨ ਸਰਕਾਰ ਸਸਤੀ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ

ਮਾਪਿਆਂ ਦੀ ਸ਼ਿਕਾਇਤ ’ਤੇ ਸਿੱਖਿਆ ਮੰਤਰੀ ਮੀਤ ਹੇਅਰ ਨੇ 720 ਨਿੱਜੀ ਸਕੂਲਾਂ ਦੀ ਜਾਂਚ ਦੇ ਦਿੱਤੇ ਹੁਕਮ: ਮਾਲਵਿੰਦਰ ਸਿੰਘ ਕੰਗਦੋਸ਼ੀ ਪਾਏ ਜਾਣ ’ਤੇ ਸਕੂਲਾਂ ਖ਼ਿਲਾਫ਼ ਹੋਵੇਗੀ ਕਾਰਵਾਈ, ਰੱਦ ਕੀਤੀ ਜਾ ਸਕਦੀ ਹੈ ਮਾਨਤਾ: ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ: ‘ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ’ਚ ਸਸਤੀ ਅਤੇ ਗੁਣਵੱਤਾ ਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਲਈ ਜਿੱਥੇ ਸਰਕਾਰੀ ਸਕੂਲਾਂ ਦੀ ਸਥਿਤੀ ਸੁਧਾਰੀ ਜਾ ਰਹੀ ਹੈ, ਉਥੇ ਹੀ ਨਿੱਜੀ ਸਕੂਲਾਂ ਨੂੰ ਸਸਤੀ ਸਿੱਖਿਆ ਦੇਣ ਲਈ ਪਾਬੰਦ ਕੀਤਾ ਜਾ ਰਿਹਾ ਹੈ।’ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪਾਰਟੀ ਦਫ਼ਤਰ ’ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਨਾਲ ਪਾਰਟੀ ਦੇ ਬੁਲਾਰੇ ਡਾ. ਸੰਨੀ ਸਿੰਘ ਆਹਲੂਵਾਲੀਆ ਅਤੇ ਐਡਵੋਕੇਟ ਰਵਿੰਦਰ ਸਿੰਘ ਵੀ ਮੌਜ਼ੂਦ ਸਨ।

ਮਾਲਵਿੰਦਰ ਸਿੰਘ ਕੰਗ ਨੇ ਸਿੱਖਿਆ ਸੁਧਾਰਾਂ ਪ੍ਰਤੀ ਨਿੱਜੀ ਸਕੂਲਾਂ ਨੂੰ ਪਾਬੰਦ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 720 ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜੋ ਸਵਾਗਤਯੋਗ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਅਕ ਸੈਸ਼ਨ ’ਚ ਫੀਸ ਨਾ ਵਧਾਉਣ ਅਤੇ ਕਿਤਾਬਾਂ, ਕਾਪੀਆਂ ਸਮੇਤ ਵਰਦੀਆਂ ਖਰੀਣ  ਬਾਰੇ ਹਦਾਇਤਾਂ ਜਾਰੀ ਕੀਤੀਆਂ ਸਨ, ਪਰ ਨਿੱਜੀ ਸਕੂਲਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੇ ਜਾਣ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਰਕਾਰ ਨੂੰ ਸ਼ਿਕਾਇਤਾਂ ਕੀਤੀਆਂ ਹਨ, ਜਿਨਾਂ ਦੇ ਆਧਾਰ ’ਤੇ ਸਿੱਖਿਆ ਮੰਤਰੀ ਨੇ ਸੰਬੰਧਿਤ ਸਕੂਲਾਂ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲਾਂ ਦੀ ਹੁਣ ਮਨਮਰਜੀ ਨਹੀਂ ਚੱਲੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਸਕੂਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਚੋਣਾ ਤੋਂ ਪਹਿਲਾਂ ਚੰਗੀ ਅਤੇ ਸਸਤੀ ਸਿੱਖਿਆ ਦੇਣ ਦਾ ਵਾਅਦਾ ਕੀਤਾ ਸੀ ਅਤੇ ਮਾਨ ਸਰਕਾਰ ਉਸ ਵਾਅਦੇ ’ਤੇ ਖਰੀ ਉਤਰ ਰਹੀ ਹੈ। ਨਿੱਜੀ ਸਕੂਲਾਂ ਦੀ ਲੁੱਟ ਅਤੇ ਮਨਮਾਨੀ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲਣ ਦੇ ਥੋੜੇ ਦਿਨਾਂ ਬਾਅਦ ਹੀ ਆਦੇਸ਼ ਦਿੱਤੇ ਸਨ ਕਿ ਕੋਈ ਵੀ ਨਿੱਜੀ ਸਕੂਲ ਇਸ ਸੈਸ਼ਨ ’ਚ ਫੀਸ ਨਹੀਂ ਵਧਾਏਗਾ ਅਤੇ ਮਾਪਿਆਂ ਨੂੰ ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਤੇ ਸਕੂਲ ਦੀ ਵਰਦੀ ਖਰੀਦਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ। ਪਰ ਸਰਕਾਰ ਨੂੰ ਹਜਾਰਾਂ ਮਾਪਿਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁੱਝ ਸਕਲੂ ਮਨਮਾਨੀ ਕਰਦੇ ਹੋਏ ਸਰਕਾਰ ਦੇ ਆਦੇਸ਼ ਦਾ ਪਾਲਣ ਨਹੀਂ ਕਰ ਰਹੇ।

ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜੇ ਕੋਈ ਸਕੂਲ ਮਾਪਿਆਂ ਦਾ ਆਰਥਿਕ ਸੋਸ਼ਣ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਸਕੂਲ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਮ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕਰੇਗੀ। ਮਾਨ ਸਰਕਾਰ ਸਿੱਖਿਆ ਅਤੇ ਇਲਾਜ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਦੇ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ।

ਟਾਪ ਹੈਡਲਾਈਨ

ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਕਿਵੇਂ ਹੋਇਆ ਸੁਖਬੀਰ ਬਾਦਲ 'ਤੇ ਹਮਲਾ? ਹਰਸਿਮਰਤ ਬਾਦਲ ਨੇ ਦੱਸੀ ਇਕੱਲੀ-ਇਕੱਲੀ ਗੱਲ
ਕਿਵੇਂ ਹੋਇਆ ਸੁਖਬੀਰ ਬਾਦਲ 'ਤੇ ਹਮਲਾ? ਹਰਸਿਮਰਤ ਬਾਦਲ ਨੇ ਦੱਸੀ ਇਕੱਲੀ-ਇਕੱਲੀ ਗੱਲ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਕਿਵੇਂ ਹੋਇਆ ਸੁਖਬੀਰ ਬਾਦਲ 'ਤੇ ਹਮਲਾ? ਹਰਸਿਮਰਤ ਬਾਦਲ ਨੇ ਦੱਸੀ ਇਕੱਲੀ-ਇਕੱਲੀ ਗੱਲ
ਕਿਵੇਂ ਹੋਇਆ ਸੁਖਬੀਰ ਬਾਦਲ 'ਤੇ ਹਮਲਾ? ਹਰਸਿਮਰਤ ਬਾਦਲ ਨੇ ਦੱਸੀ ਇਕੱਲੀ-ਇਕੱਲੀ ਗੱਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਅਗਸਤ 2026
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
Embed widget