(Source: ECI/ABP News/ABP Majha)
ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪੈਸੰਜਰ ਰੇਲ ਗੱਡੀ ਅੱਗੇ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪਸੈਂਜਰ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਵਿਅਕਤੀ ਟੁਕੜੇ ਹੋ ਚੁੱਕੇ ਸਨ ਤੇ ਪਛਾਣਨਾ ਬਹੁਤ ਮੁਸ਼ਕਿਲ ਹੈ।
ਉਨ੍ਹਾਂ ਕਿਹਾ ਕਿ ਫਿਲਹਾਲ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵਿਅਕਤੀ ਦੇ ਕੱਪੜੇ ਮਿਲੇ ਹਨ ਅਤੇ ਉਸ ਦੀ ਜੇਬ ਵਿਚੋਂ 10-10 ਰੁਪਏ ਦੇ ਨੋਟ ਮਿਲੇ ਹਨ ਉਸ ਤੋਂ ਲੱਗਦਾ ਹੈ ਕਿ ਇਹ ਵਿਅਕਤੀ ਕੋਈ ਮੰਗਣ ਵਾਲਾ ਸੀ ਜਿਸ ਦੀ ਉਮਰ 60 ਤੋਂ 65 ਸਾਲ ਹੈ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ 'ਚ ਕਈ ਵੱਡੇ ਖੁਲਾਸੇ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵੈਟ ਘੁਟਾਲਾ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਘੁਟਾਲਾ 2009 ਤੋਂ 2012 ਤਕ 4400 ਹਜ਼ਾਰ ਕਰੋੜ ਦਾ ਘੁਟਾਲਾ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਸਮੇਂ ਦੇ ਅਫਸਰਾਂ ਨੇ ਜਾਣਬੁੱਝ ਇਹ ਘੁਟਾਲਾ ਠੰਢੇ ਬਸਤੇ 'ਚ ਪਿਆ ਹੈ।
ਇਸ ਲਈ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਚਿੱਠੀ ਵੀ ਲਿਖੀ ਹੈ। ਉਨ੍ਹਾਂ ਨੇ ਮੱਤਵਾੜਾ ਹੈਦਰ ਦੇ ਜੰਗਲਾਂ ਦਾ ਜ਼ਿਕਰ ਵੀ ਕੀਤਾ ਹੈ। ਅਕਾਲੀ ਦਲ ਤੇ ਬੀਜੇਪੀ ਦੇ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਕਦੇ ਵੀ ਸਾਥ ਕਦੇ ਨਹੀਂ ਟੁੱਟਿਆ । ਰਾਸ਼ਟਰਪਤੀ ਦੇ ਉਮੀਦਵਾਰ ਦੀ ਚੋਣ ਲਈ ਸਮਰਥਨ ਕਰਨ ਲਈ ਅਕਾਲੀ ਦਲ ਵਾਲੇ ਭੱਜੇ ਚਲੇ ਗਏ । ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਈਡੀ ਤੋਂ ਡਰਦੇ ਹਨ ਤੇ ਬੀਜੇਪੀ ਤੋਂ ਡਰਦੇ ਹਨ। ਜੇ ਅਕਾਲੀ ਦਲ ਚਾਹੁੰਦਾ ਤਾਂ ਵੋਟਿੰਗ ਨਾ ਕਰ ਕੇ ਇਸ ਚੋਣ ਤੋਂ ਬਾਹਰ ਰਹਿ ਸਕਦਾ ਸੀ।
ਕੈਪਟਨ ਅਮਰਿੰਦਰ ਕੋਲ ਬੀਜੇਪੀ 'ਚ ਜਾਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੈ । ਬੀਜੇਪੀ ਦਾ ਦੇਸ਼ ਵਿਚ ਬਹੁਤ ਆਧਾਰ ਹੈ ਪਰ ਪੰਜਾਬ ਵਿਚ ਕੋਈ ਆਧਾਰ ਨਹੀਂ ਹੈ । ਪੰਜਾਬ ਲੋਕ ਕਾਂਗਰਸ ਨੂੰ ਪੰਜਾਬ ਵਿਚ ਕੋਈ ਸੀਟ ਨਹੀਂ ਆਈ। ਕੈਪਟਨ ਦੇ ਬੀਜੇਪੀ ਵਿਚ ਜਾਣ ਨਾਲ ਪੰਜਾਬ ਵਿਚ ਕੋਈ ਫਰਕ ਨਹੀ ਪਏਗਾ । ਖਹਿਰਾ ਨੇ ਕਿਹਾ ਹੈ ਕਿ ਇਹ ਤਾਂ ਬੀਜੇਪੀ ਦੀ ਮਰਜ਼ੀ ਹੈ ਉਹ ਜਿਸ ਨੂੰ ਮਰਜ਼ੀ ਉਮੀਦਵਾਰ ਬਣਾਉਣ ।