ਪੜਚੋਲ ਕਰੋ
ਮਾਮੂਲੀ ਝਗੜੇ ਮਗਰੋਂ ਸਾਬਕਾ ਸਰਪੰਚ ਦੇ ਪੁੱਤ ਦਾ ਗੋਲ਼ੀ ਮਾਰ ਕਤਲ

ਗੁਰਦਾਸਪੁਰ: ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਪੱਡੇ ਦੇ ਦੋ ਪਰਿਵਾਰਾਂ ਦਾ ਝਗੜੇ ਖ਼ੂਨੀ ਰੂਪ ਧਾਰ ਗਿਆ ਤੇ ਗੋਲ਼ੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਛਪਾਲ ਸਿੰਘ (34) ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਮ੍ਰਿਤਕ ਦੇ ਚਚੇਰੇ ਭਰਾ ਸੁਖਚੈਨ ਸਿੰਘ ਨੇ ਦੱਸਿਆ ਕਿ ਕੱਲ੍ਹ ਉਸ ਦੇ ਤਾਏ ਗੁਰਦੀਪ ਸਿੰਘ ਦਾ ਪਿੰਡ ਦੇ ਹੀ ਰਹਿਣ ਵਾਲੇ ਸੁਰਜੀਤ ਸਿੰਘ ਅਤੇ ਉਸ ਦੇ ਪੁੱਤਰ ਸੁੱਖਾ ਤੇ ਲਾਲੀ ਨਾਲ ਮਾਮੂਲੀ ਝਗੜਾ ਹੋ ਗਿਆ ਸੀ, ਜਿਸ ਦਾ ਫੈਸਲਾ ਪਿੰਡ ਦੇ ਲੋਕਾ ਨੇ ਇਕੱਠੇ ਬੈਠ ਕਰਵਾ ਦਿੱਤਾ। ਉਸ ਨੇ ਦੱਸਿਆ ਕਿ ਅੱਜ ਜਦ ਉਸ ਦੇ ਤਾਇਆ ਅਜੀਤ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਰਛਪਾਲ ਸਿੰਘ ਆਪਣੇ ਖੇਤਾਂ 'ਚੋ ਪਸ਼ੂਆਂ ਲਈ ਕੱਖ ਵੱਢਣ ਗਏ ਸੀ ਤਾਂ ਸੁਰਜੀਤ ਸਿੰਘ ਨੇ ਫਿਰ ਹਮਲਾ ਕਰ ਦਿੱਤਾ। ਸੁਖਚੈਨ ਨੇ ਦੱਸਿਆ ਕਿ ਸੁਰਜੀਤ ਸਿੰਘ ਤੇ ਉਸ ਦੇ ਪੁੱਤਰਾਂ ਨੇ ਰਸਤੇ 'ਚ ਉਸ ਦੇ ਭਰਾ ਤੇ ਤਾਏ ਨੂੰ ਰੋਕ ਕੇ ਆਪਣੀ ਲਾਇਸੰਸੀ ਬੰਦੂਕ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਗੋਲੀ ਰਛਪਾਲ ਸਿੰਘ ਦੀ ਗਰਦਨ ਵਿੱਚ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਮਲੇ ਵਿੱਚ ਪੁਲਿਸ ਕਾਨੂੰਨੀ ਕਾਰਵਾਈ ਕਰ ਰਹੀ ਹੈ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















